(Source: ECI/ABP News/ABP Majha)
ਇਸ ਅਫਰੀਕੀ ਦੇਸ਼ 'ਚ LGBTQ ਕਮਿਊਨਿਟੀ ਖਿਲਾਫ ਬਣਿਆ ਕਾਨੂੰਨ, ਸਮਲਿੰਗੀ ਸਬੰਧ ਬਣਾਉਣ 'ਤੇ ਮਿਲੇਗੀ ਮੌਤ ਦੀ ਸਜ਼ਾ
ਯੂਗਾਂਡਾ ਦੀ ਸੰਸਦ ਤੋਂ ਪਾਸ ਹੋਣ ਤੋਂ ਬਾਅਦ, ਬਿੱਲ ਨੂੰ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੂੰ ਭੇਜਿਆ ਜਾਵੇਗਾ। ਦੱਸ ਦੇਈਏ ਕਿ ਰਾਸ਼ਟਰਪਤੀ ਮੁਸੇਵੇਨੀ ਵੀ ਸਮਲਿੰਗੀ ਸਬੰਧਾਂ ਦੇ ਖਿਲਾਫ ਰਹੇ ਹਨ।
Uganda Govt Outlaws LGBTQs: ਅਫਰੀਕੀ ਦੇਸ਼ ਯੁਗਾਂਡਾ ਦੀ ਸੰਸਦ ਨੇ ਮੰਗਲਵਾਰ ਨੂੰ ਇਕ ਬਿੱਲ ਪਾਸ ਕੀਤਾ, ਜਿਸ ਦੇ ਤਹਿਤ ਸਮਲਿੰਗੀ ਪਛਾਣ ਜ਼ਾਹਰ ਕਰਨ ਨੂੰ ਅਪਰਾਧ ਕਰਾਰ ਦਿੱਤਾ ਗਿਆ ਹੈ। ਇਸ ਬਿੱਲ ਵਿੱਚ ਗੰਭੀਰ ਸਮਲਿੰਗੀ ਸਬੰਧਾਂ (ਜਾਂ ਸਮਲਿੰਗੀ ਸੈਕਸ) ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦੱਸ ਦਈਏ ਕਿ 30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ, ਜਿਨ੍ਹਾਂ 'ਚ ਯੂਗਾਂਡਾ ਵੀ ਸ਼ਾਮਲ ਹੈ, 'ਚ ਸਮਲਿੰਗਤਾ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ: ਕਿਉਂ ਮਨਾਇਆ ਜਾਂਦਾ ਕੌਮਾਂਤਰੀ ਜਲ ਦਿਵਸ? ਪਾਣੀ ਸੰਕਟ ਨਾਲ ਜੁੜਿਆ ਇਸ ਦਾ ਸਬੰਧ
ਕੀ ਕਹਿੰਦਾ ਹੈ ਯੂਗਾਂਡਾ ਦਾ ਨਵਾਂ ਬਿੱਲ ?
ਯੂਗਾਂਡਾ ਦੇ ਨਵੇਂ ਬਿੱਲ ਦੇ ਤਹਿਤ ਸਮਲਿੰਗਤਾ ਨੂੰ ਅਪਰਾਧ ਘੋਸ਼ਿਤ ਕੀਤਾ ਗਿਆ ਹੈ। ਇਸ ਬਿੱਲ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ ਉਮਰ ਕੈਦ ਅਤੇ ਮੌਤ ਦੀ ਸਜ਼ਾ ਤੈਅ ਕੀਤੀ ਗਈ ਹੈ। ਜਿਹੜੇ ਲੋਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨਾਲ ਸਮਲਿੰਗੀ ਸਬੰਧ ਰੱਖਣ ਜਾਂ ਐੱਚਆਈਵੀ ਸੰਕਰਮਿਤ ਹੋਣ ਦੇ ਬਾਵਜੂਦ ਸਮਲਿੰਗੀ ਸਬੰਧ ਰੱਖਣ ਦੇ ਦੋਸ਼ੀ ਪਾਏ ਜਾਂਦੇ ਹਨ, ਤਾਂ ਇਸ ਬਿੱਲ ਵਿੱਚ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸਮਲਿੰਗੀ ਵਿਆਹ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਯੂਗਾਂਡਾ ਦੀ ਸੰਸਦ ਤੋਂ ਪਾਸ ਹੋਣ ਤੋਂ ਬਾਅਦ, ਬਿੱਲ ਨੂੰ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੂੰ ਭੇਜਿਆ ਜਾਵੇਗਾ। ਦੱਸ ਦੇਈਏ ਕਿ ਰਾਸ਼ਟਰਪਤੀ ਮੁਸੇਵੇਨੀ ਵੀ ਸਮਲਿੰਗੀ ਸਬੰਧਾਂ ਦੇ ਖਿਲਾਫ ਰਹੇ ਹਨ। ਸਾਲ 2013 ਵਿੱਚ ਵੀ ਯੂਗਾਂਡਾ ਵਿੱਚ ਸਮਲਿੰਗੀ ਸਬੰਧਾਂ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਸੀ। ਹਾਲਾਂਕਿ, ਪੱਛਮੀ ਦੇਸ਼ਾਂ ਦੇ ਵਿਰੋਧ ਅਤੇ ਸਥਾਨਕ ਅਦਾਲਤ ਦੁਆਰਾ ਇਸ 'ਤੇ ਰੋਕ ਲਗਾਉਣ ਤੋਂ ਬਾਅਦ ਇਸਨੂੰ ਲਾਗੂ ਨਹੀਂ ਕੀਤਾ ਜਾ ਸਕਿਆ।
ਇਸ ਬਿੱਲ 'ਤੇ ਲੋਕਾਂ ਨੇ ਖੁਸ਼ੀ ਦਾ ਕੀਤਾ ਪ੍ਰਗਟਾਵਾ
ਯੂਗਾਂਡਾ 'ਚ ਸਮਲਿੰਗੀ ਸਬੰਧਾਂ ਖਿਲਾਫ ਲਿਆਂਦੇ ਗਏ ਬਿੱਲ 'ਤੇ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਪੂਰਬੀ ਅਫ਼ਰੀਕੀ ਦੇਸ਼ਾਂ ਨੂੰ ਰੂੜੀਵਾਦੀ ਅਤੇ ਧਾਰਮਿਕ ਤੌਰ 'ਤੇ ਕੱਟੜ ਮੰਨਿਆ ਜਾਂਦਾ ਹੈ। ਸੰਸਦ ਮੈਂਬਰ ਡੇਵਿਡ ਬਾਹਤੀ ਨੇ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਰੱਬ ਖੁਸ਼ ਹੋਵੇਗਾ ਅਤੇ ਸਾਡੇ ਦੇਸ਼ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਭੂਚਾਲ ਦੇ ਝਟਕੇ, 9 ਲੋਕਾਂ ਦੀ ਮੌਤ, 100 ਤੋਂ ਵੱਧ ਹਸਪਤਾਲ 'ਚ ਭਰਤੀ