ਸ਼ੀ ਜਿਨਪਿਗ ਨੇ ਕੀਤਾ ਅਰੁਣਾਂਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਤਿੱਬਤੀ ਸ਼ਹਿਰ ਦਾ ਦੌਰਾ
ਸ਼ੀ ਸ਼ਹਿਰ ਦੇ ਕਈ ਹਿੱਸਿਆਂ ‘ਚ ਘੁੰਮਣ ਤੋਂ ਬਾਅਦ ਬੁੱਧਵਾਰ ਸਿੱਧਾ ਤਿਅੰਗਚੀ ਪਹੁੰਚੇ। ਜੋ ਭਾਰਤੀ ਸੀਮਾ ਤੋਂ ਜ਼ਿਆਦਾ ਦੂਰ ਨਹੀਂ ਹੈ।
ਬੀਜਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਰਣਨੀਤਿਕ ਰੂਪ ਤੋਂ ਮਹੱਤਵਪੂਰਨ ਤਿੱਬਤੀ ਸੀਮਾਵਰਤੀ ਸ਼ਹਿਰ ਤਿਅੰਗਚੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਪਠਾਰ ਖੇਤਰ ‘ਚ ਚਿਰ ਸਥਿਰਤਾ ਤੇ ਉੱਚ ਪੱਧਰੀ ਵਿਕਾਸ ਦੀ ਲੋੜ ਨੂੰ ਧਿਆਨ ‘ਚ ਲਿਆਂਦਾ ਸੀ ਉਹ ਬੁੱਧਵਾਰ ਤਿੱਬਤ ਪਹੁੰਚੇ ਸਨ। ਪਰ ਯਾਤਰਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਚੀਨ ਦੇ ਅਧਿਕਾਰੀ ਮੀਡੀਆ ਨੇ ਸ਼ੁੱਕਰਵਾਰ ਉਨ੍ਹਾਂ ਦ ਯਾਤਰਾ ਮੁਕੰਮਲ ਹੋਣ ਤਕ ਇਹ ਗੱਲ ਲੁਕੋ ਕੇ ਰੱਖੀ।
ਸ਼ੀ ਸ਼ਹਿਰ ਦੇ ਕਈ ਹਿੱਸਿਆਂ ‘ਚ ਘੁੰਮਣ ਤੋਂ ਬਾਅਦ ਬੁੱਧਵਾਰ ਸਿੱਧਾ ਤਿਅੰਗਚੀ ਪਹੁੰਚੇ। ਜੋ ਭਾਰਤੀ ਸੀਮਾ ਤੋਂ ਜ਼ਿਆਦਾ ਦੂਰ ਨਹੀਂ ਹੈ। ਇਸ ਤੋਂ ਬਾਅਦ ਉਹ ਹਾਲ ਹੀ ਸ਼ੁਰੂ ਕੀਤੀ ਗਈ ਉੱਚ ਗਤੀ ਵਾਲੀ ਬੁਲੇਟ ਟ੍ਰੇਨ ਜ਼ਰੀਏ ਤਿੱਬਤ ਦੀ ਰਾਜਧਾਨੀ ਲਹਾਈ ਪਹੁੰਚੇ।
ਰਿਪੋਰਟ ‘ਚ ਕਿਹਾ ਗਿਆ ਕਿ ਆਪਣੀ ਯਾਤਰਾ ਦੌਰਾਨ ਸ਼ੀ ਨੇ ਤਿੱਬਤ ਨੂੰ ਇਕ ਨਵੇਂ ਯੁੱਗ ‘ਚ ਲਿਫ਼ਣ ਤੇ ਪਠਾਰ ਖੇਤਰ ‘ਚ ਚਿਰ ਸਥਿਰਤਾ ਤੇ ਉੱਚ ਗੁਣਵੱਤਾ ਵਾਲੇ ਵਿਕਾਸ ਦੀ ਨਵੀਂ ਇਬਾਰਤ ਲਿਖਣ ਲਈ ਚੀਨ ਦੀ ਸੱਤਾਧਿਰ ਕਮਿਊਨਿਸਟ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਚੀਨ ਤੇ ਦੂਰ ਸਥਿਤ ਤੇ ਮੁੱਖ ਰੂਪ ਤੋਂ ਬੁੱਧ ਹਿਮਾਲਿਆਈ ਖੇਤਰ ‘ਚ ਸੰਸਕ੍ਰਿਤਕ ਤੇ ਧਾਰਮਿਕ ਆਜ਼ਾਦੀ ਨੂੰ ਦਬਾਉਣ ਦੇ ਇਲਜ਼ਾਮ ਹਨ। ਪਰ ਚੀਨ ਇਲਜ਼ਾਮਾਂ ਨੂੰ ਖ਼ਾਰਜ ਕਰਦਾ ਆਇਆ ਹੈ। ਸਰਕਾਰੀ ਪ੍ਰਸਾਰਕ ਸੀਸੀਟੀਵੀ ‘ਚ ਸ਼ੋਅ ਦੇ ਮੇਨਲਿੰਗ ਏਅਰਪੋਰਟ ਪਹੁੰਚਣ ‘ਤੇ ਉਨ੍ਹਾਂ ਨੂੰ ਲੋਕਾਂ ਦੇ ਇਕ ਸਮੂਹ ਦਾ ਧੰਨਵਾਦ ਕਰਦਿਆਂ ਦਿਖਾਇਆ ਗਿਆ। ਇਸ ਸਮੂਹ ਦੇ ਹੱਥਾਂ ਚੀਨ ਦੇ ਝੰਡੇ ਲਏ ਹੋਏ ਸਨ।
ਚੀਨ ਦੇ ਕਈ ਲੀਡਰ ਸਮੇਂ-ਸਮੇਂ ਤੇ ਤਿੱਬਤ ਜਾਂਦੇ ਹਨ, ਪਰ ਚੀਨ ਦੀ ਸੱਤਾਧਿਰ ਕਮਿਊਨਿਸਟ ਪਾਰਟੀ ਤੇ ਸ਼ਕਤੀਸ਼ਾਲੀ ਕੇਂਦਰੀ ਫੌਜੀ ਕਮਿਸ਼ਨ ਦੇ ਪ੍ਰਮੁਖ ਸੀ ਹਾਲ ਦੇ ਸਾਲਾਂ ‘ਚ ਤਿੱਬਤ ਦੇ ਸਰਹੱਦੀ ਸ਼ਹਿਰ ਦਾ ਦੌਰਾ ਕਰਨ ਵਾਲੇ ਪਹਿਲੇ ਸੀਨੀਅਰ ਲੀਡਰ ਹਨ।
ਤਿਅੰਗਚੀ ਦੀ ਯਾਤਰਾ ਦੌਰਾਨ ਵੀ ਬ੍ਰਹਮਪੁੱਤਰ ਨਦੀ ਘਾਟੀ ‘ਚ ਹਾਲਾਤ ਦਾ ਜਾਇਜ਼ਾ ਲੈਣ ਲਈ ਨਿਆਂਗ ਰਿਵੀ ਬ੍ਰਿਜ ਗਏ, ਜਿਸ ਨੂੰ ਤਿੱਬਤੀ ਭਾਸ਼ਾ ‘ਚ ਯਾਰਲੁੰਗ ਜੰਗਬੋ ਕਿਹਾ ਜਾਂਦਾ ਹੈ।
ਤਿਅੰਗਚੀ ਤਿੱਬਤ ‘ਚ ਇਕ ਸੂਬਾ ਪੱਧਰ ਦਾ ਸ਼ਹਿਰ ਹੈ ਜੋ ਅਰੁਣਾਂਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਲੱਗਿਆ ਹੋਇਆ ਹੈ। ਚੀਨ ਅਰੁਣਾਂਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ, ਜਿਸ ਦਾਅਵੇ ਨੂੰ ਭਾਰਤ ਨੇ ਹਮੇਸ਼ਾਂ ਦ੍ਰਿੜਤਾ ਨਾਲ ਖ਼ਾਰਜ ਕੀਤਾ ਹੈ। ਭਾਰਤ-ਚੀਨ ਦੇ ਵਿੱਚ 3,488 ਕਿਲੋਮੀਟਰ ਦੀ ਐਲਏਸੀ ‘ਤੇ ਸਰਹੱਦੀ ਵਿਵਾਦ ਹੈ।
ਸ਼ੀ ਦਾ ਇਹ ਤਿੱਬਤ ਦੌਰਾ ਭਾਰਤ ਤੇ ਚੀਨ ਦੇ ਵਿੱਚ ਫੌਜੀ ਵਿਵਾਦ ਦੇ ਦਰਮਿਆਨ ਹੋਇਆ। ਤਿਅੰਗਚੀ ਜੂਨ ‘ਚ ਜਦੋਂ ਚਰਚਾ ‘ਚ ਆਇਆ ਸੀ, ਜਦੋਂ ਚੀਨ ਨੇ ਤਿੱਬਤ ‘ਚ ਆਪਣੀ ਪਹਿਲੀ ਬੁਲੇਟ ਟ੍ਰੇਨ ਦਾ ਪੂਰੀ ਤਰ੍ਹਾਂ ਨਾਲ ਸੰਚਾਲਨ ਸ਼ੁਰੂ ਕੀਤਾ ਸੀ। ਇਹ ਟ੍ਰੇਨ ਤਿੱਬਤ ਦੀ ਸੂਬਾਈ ਰਾਜਧਾਨੀ ਲਹਾਸਾ ਨੂੰ ਤਿਅੰਗਚੀ ਨਾਲ ਜੋੜਦੀ ਹੈ।
ਰਿਪੋਰਟ ਦੇ ਮੁਤਾਬਕ ਤਿਅੰਗਚੀ ‘ਚ ਇਕ ਸਿਟੀ ਪਲਾਨਿੰਗ ਹਾਲ, ਇਕ ਪਿੰਡ ਤੇ ਇਕ ਪਾਰਕ ਦਾ ਦੌਰਾ ਕਰਨ ਤੋਂ ਬਾਅਦ ਸ਼ੀ ਤਿਅੰਗਚੀ ਰੇਲਵੇ ਸਟੇਸ਼ਨ ਗਏ ਤੇ ਟ੍ਰੇਨ ਤੋਂ ਲਹਾਈਂ ਰਵਾਨਾ ਹੋਇਆ। ਇਸ ਦੌਰਾਨ ਉਨ੍ਹਾਂ ਰੇਲਵੇ ਨਿਰਮਾਣ ਦਾ ਨਿਰੀਖਣ ਵੀ ਕੀਤਾ।
ਇਸ ਦਰਮਿਆਨ ਚੀਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸ਼ੀ ਦੀ ਯਾਤਰਾ ਦਿਖਾਉਂਦੀ ਹੈ ਕਿ ਬੀਜਿੰਗ ਤਿੱਬਤ ‘ਚ ਆਰਥਿਕ ਵਿਕਾਸ ਨੂੰ ਵਧਾਉਣਾ ਚਾਹੁੰਦਾ ਹੈ ਤੇ ਸਥਿਰਤਾ ਲਿਆਉਣਾ ਚਾਹੁੰਦਾ ਹੈ।