ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਯੋਗਾ ਟ੍ਰੇਨਰ ਪਤਨੀ ਰਵਨੀਤ ਕੌਰ ਦਾ ਕਤਲ, ਪਤਨੀ ਦੀ ਖ਼ੂਬਸੂਰਤੀ ਕਾਰਨ ਪਤੀ ਨੇ ਕੀਤਾ ਦਰਦਨਾਕ ਕਾਰਾ

ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ 'ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ।

ਨਵੀਂ ਦਿੱਲੀ: ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਤੀ ਪਵਨਦੀਪ ਸਿੰਘ ਸਾਹਨੀ 'ਤੇ 40 ਸਾਲਾ ਪਤਨੀ ਰਵਨੀਤ ਕੌਰ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰਗ ਕੀਤੇ ਜਾਣ ਦੀ ਧਾਰਾ 498 ਏ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ, ਸਗੋਂ ਰਵਨੀਤ ਦੇ ਮਾਪਿਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ ਉੱਤੇ ਤੇ ਰਵਨੀਤ ਕੌਰ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਦਾ ਮਕੱਦਮਾ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਰਵਨੀਤ ਦੇ ਪਤੀ ਪਵਨਦੀਪ ਸਿੰਘ ਸਾਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਰਵਨੀਤ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਕਤਲ ਵਿੱਚ ਨਾ ਸਿਰਫ ਪਵਨਦੀਪ ਸਿੰਘ ਸ਼ਾਮਲ ਹੈ, ਸਗੋਂ ਪਵਨਦੀਪ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਰਵਨੀਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਵਨੀਤ ਦੇ ਹਰ ਕਾਤਲ ਨੂੰ ਫੜ ਕੇ ਸਜ਼ਾ ਨਹੀਂ ਦਿਵਾ ਦਿੰਦੇ, ਉਹ ਇਨਸਾਫ ਲਈ ਲੜਾਈ ਜਾਰੀ ਰੱਖਣਗੇ।

 

ਰਵਨੀਤ ਕੌਰ ਦੀ 21 ਸਤੰਬਰ ਨੂੰ ਮੌਤ ਹੋ ਗਈ ਸੀ। ਰਵਨੀਤ ਤੇ ਪਵਨਦੀਪ ਦੇ ਵਿਆਹ ਨੂੰ ਆਉਣ ਵਾਲੇ ਨਵੰਬਰ ਵਿੱਚ 20 ਸਾਲ ਪੂਰੇ ਹੋਣੇ ਸਨ, ਪਰ 21 ਸਤੰਬਰ ਨੂੰ ਰਵਨੀਤ ਦਾ ਕਤਲ ਕਰ ਦਿੱਤਾ ਗਿਆ ਤੇ ਪਵਨਦੀਪ ਨੂੰ ਉਸਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।

 

ਰਵਨੀਤ ਕੌਰ ਦੇ ਭਰਾ ਸੁਮੀਤ ਅਤੇ ਜੁੜਵਾਂ ਭੈਣ ਪ੍ਰੀਤੀ ਦਾ ਦੋਸ਼ ਹੈ ਕਿ ਰਵਨੀਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦਾ ਸਾਹ ਘੁੱਟ ਕੇ ਮਾਰ ਦਿੱਤਾ ਗਿਆ। 21 ਸਤੰਬਰ ਦੀ ਸਵੇਰ, ਲਗਪਗ 5.15 ਵਜੇ, 12 ਸਾਲਾ ਭਾਣਜੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਮਾਂ ਦੀ ਸਿਹਤ ਵਿਗੜ ਗਈ ਹੈ, ਉਹ ਕੁਝ ਨਹੀਂ ਬੋਲ ਰਹੀ।

 

ਸੁਮੀਤ ਅਤੇ ਪ੍ਰੀਤੀ ਤੁਰੰਤ ਪੁੱਜੇ ਤੇ ਰਵਨੀਤ ਕੌਰ ਨੂੰ ਮਾਡਲ ਟਾਨ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਰਵਨੀਤ ਨੂੰ ਮ੍ਰਿਤਕ ਐਲਾਨ ਦਿੱਤਾ।

 

ਸੁਮੀਤ ਤੇ ਪ੍ਰੀਤੀ ਅਨੁਸਾਰ ਭਾਣਜੀ ਨੇ ਇਹ ਵੀ ਦੱਸਿਆ ਕਿ ਮੈਂ ਪਾਪਾ ਨੂੰ ਪਿਛਲੇ ਡੇਢ ਘੰਟੇ ਤੋਂ ਕਹਿ ਰਹੀ ਸੀ ਕਿ ਮਾਂ ਦੀ ਸਿਹਤ ਖਰਾਬ ਹੈ। ਉਸ ਨੂੰ ਹਸਪਤਾਲ ਲੈ ਜਾਓ, ਪਰ ਉਸ ਨੇ ਉਸਨੂੰ ਹਸਪਤਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਦਾ ਦੂਜਾ ਨੁਕਤਾ ਸਾਹਮਣੇ ਆਇਆ ਕਿਉਂਕਿ ਰਵਨੀਤ ਦੇ ਸਹੁਰਿਆਂ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਅਸੰਭਵ ਹੈ। ਕਿਉਂਕਿ ਰਵਨੀਤ ਇੱਕ ਯੋਗਾ ਟ੍ਰੇਨਰ ਸੀ ਅਤੇ ਉਹ ਘੰਟਿਆਂ ਬੱਧੀ ਕਸਰਤ ਕਰਦੀ ਸੀ। 20 ਤਰੀਕ ਦੀ ਰਾਤ ਨੂੰ ਵੀ ਉਹ ਸੁਮੀਤ ਦੇ ਫਿਟਨੈਸ ਸੈਂਟਰ ਵਿੱਚ ਵਰਕ ਆਊਟ ਕਰ ਕੇ ਗਈ ਸੀ।

 

ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਾ ਕਿ 20 ਤਰੀਕ ਦੀ ਰਾਤ ਨੂੰ ਰਵਨੀਤ ਅਤੇ ਪਵਨਦੀਪ ਵਿਚਕਾਰ ਲੜਾਈ ਹੋਈ ਸੀ। ਅਸੀਂ ਆਪਣੀ ਭੈਣ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਬਾਰੇ ਸੋਚਿਆ। ਸਾਡੇ ਉੱਤੇ ਸਮਾਜਿਕ ਦਬਾਅ ਬਣਾਇਆ ਗਿਆ ਕਿ ਰਵਨੀਤ ਦੀ ਲਾਸ਼ ਦਾ ਪੋਸਟਮਾਰਟਮ ਨਾ ਕੀਤਾ ਜਾਵੇ। ਸਾਡੇ ਪਿਤਾ ਇਸ ਸਮਾਜਿਕ ਦਬਾਅ ਕਾਰਨ ਪੋਸਟਮਾਰਟਮ ਨਾ ਕਰਵਾਉਣ ਲਈ ਵੀ ਕਹਿ ਰਹੇ ਸਨ, ਪਰ ਸਾਨੂੰ ਪੂਰਾ ਯਕੀਨ ਸੀ ਕਿ ਸਾਡੀ ਭੈਣ ਦਾ ਕਤਲ ਕਰ ਦਿੱਤਾ ਗਿਆ ਹੈ। ਅਸੀਂ ਉਸ ਦਾ ਪੋਸਟਮਾਰਟਮ ਕਰਵਾ ਲਿਆ ਅਤੇ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਦਿੱਤੀ। ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਡਾਕਟਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਸਾਡੀ ਭੈਣ ਦਾ ਕਤਲ ਕੀਤਾ ਗਿਆ ਸੀ। ਉਸ ਨੂੰ ਗਲ਼ਾ ਘੋਟ ਕੇ ਮਾਰਿਆ ਗਿਆ ਸੀ।

 

ਸੁਮੀਤ ਅਤੇ ਪ੍ਰੀਤੀ ਅਨੁਸਾਰ ਰਵਨੀਤ ਕੌਰ ਦੀ ਕਥਿਤ ਤੌਰ ਉੱਤੇ ਕੁੱਟਮਾਰ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਵਨਦੀਪ ਸਿੰਘ ਵਿਆਹ ਤੋਂ ਬਾਅਦ ਤੋਂ ਹੀ ਰਵਨੀਤ ਨੂੰ ਤੰਗ ਕਰਦਾ ਸੀ। ਉਹ ਰਵਨੀਤ ਦੀ ਖ਼ੂਬਸੂਰਤੀ ਕਾਰਣ ਹੀਣ–ਭਾਵਨਾ ਦਾ ਵੀ ਸ਼ਿਕਾਰ ਸੀ। ਸਾਡੇ ਪਿਤਾ ਨੇ ਸਮੇਂ ਸਮੇਂ ਤੇ ਪਵਨਦੀਪ ਸਿੰਘ ਦੀ ਹਰੇਕ ਮੰਗ ਪੂਰੀ ਕੀਤੀ। ‘‘ਉਸ ਨੂੰ ਕਈ ਵਾਰ ਬਹੁਤ ਸਾਰਾ ਪੈਸਾ ਵੀ ਦਿੱਤਾ ਗਿਆ ਸੀ ਪਰ ਸਮੇਂ ਦੇ ਨਾਲ ਉਸਦਾ ਲਾਲਚ ਵਧਦਾ ਗਿਆ ਤੇ ਇਸੇ ਕਾਣ ਉਸ ਨੇ ਰਵਨੀਤ ਕੌਰ ਨੂੰ ਮਾਰ ਦਿੱਤਾ।’’

 
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Advertisement
ABP Premium

ਵੀਡੀਓਜ਼

Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕBJP ਲੀਡਰ ਨੇ ਕਿਸਾਨ ਲੀਡਰ Jagjit Singh Dhalewal ਨੂੰ ਵੰਗਾਰਿਆਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਦਿੱਲੀ 'ਚ ਦਾਖਿਲ ਨਹੀਂ ਹੋ ਸਕਣਗੀਆਂAAP|Harjot Bains| ਭੰਗੜੇ ਪਾ ਕੇ ਆਪ ਵਰਕਰਾਂ ਨੇ ਮਨਾਈ ਖੁਸ਼ੀ, Harjot Bains ਨੇ ਕਹਿ ਦਿੱਤੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Embed widget