ਪੰਜਾਬੀ ਗਾਇਕਾ ਤੇ ਮਾਡਲ ਸਾਰਾ ਗੁਰਪਾਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰਨ ਤੇ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ। ਸਾਰਾ ਗੁਰਪਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, " ਜੇ ਤੁਸੀਂ ਖਾਣਾ, ਫਲ, ਸਬਜ਼ੀਆਂ ਜਾਂ ਕੁਝ ਵੀ ਖਾਂਦੇ ਹੋ, ਤਾਂ ਤੁਹਾਨੂੰ ਕਿਸਾਨਾਂ ਨਾਲ ਖੜ੍ਹਾ ਹੋਣ ਲਈ ਕਿਸੇ ਬਹਾਨੇ ਦੀ ਜ਼ਰੂਰਤ ਨਹੀਂ। ਤੁਹਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਜੇ ਤੁਸੀਂ ਨਹੀਂ ਖਾਂਦੇ ਤਾਂ ਇਸ ਨੂੰ ਰਹਿਣ ਦਿਓ।"