ਪੜਚੋਲ ਕਰੋ
ਇਹ ਦੁਨੀਆ ਦੇ ਸਭ ਤੋਂ ਡਰਾਉਣੇ ਰੈਸਟੋਰੈਂਟ, ਕਿਤੇ ਤਾਬੂਤ ਤੇ ਕਿਤੇ 160 ਫੁੱਟ ਦੀ ਉਚਾਈ 'ਤੇ ਸਰਵ ਕੀਤਾ ਜਾਂਦਾ ਖਾਣਾ
ਰੈਸਟੋਰੈਂਟ
1/4

ਨਵੀਂ ਦਿੱਲੀ: ਅਕਸਰ ਅਸੀਂ ਰੈਸਟੋਰੈਂਟ ਜਾਂ ਹੋਟਲ ਦਾ ਖਾਣਾ ਖਾਣ ਜਾਂਦੇ ਹਾਂ ਤਾਂ ਹੋਟਲ ਯਾਦ ਰਹਿੰਦਾ ਹੈ ਪਰ ਦੁਨੀਆ ਵਿੱਚ ਕਈ ਅਜਿਹੇ ਰੈਸਟੋਰੈਂਟ ਜਾਂ ਹੋਟਲ ਹਨ ਜੋ ਆਪਣੇ ਡਰਾਉਣੇਪਨ ਕਾਰਨ ਮਸ਼ਹੂਰ ਹਨ। ਇਹ ਅਜੀਬੋ-ਗਰੀਬ ਰੈਸਟੋਰੈਂਟ ਕਾਫੀ ਫੇਮਸ ਹਨ ਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਬਹੁਤ ਉੱਚਾਈ 'ਤੇ ਹੈ ਜਾਂ ਕਬਰਸਤਾਨ 'ਚ। ਆਓ ਜਾਣਦੇ ਹਾਂ ਉਨ੍ਹਾਂ ਰੈਸਟੋਰੈਂਟਾਂ ਬਾਰੇ ਜੋ ਆਪਣੀ ਦਹਿਸ਼ਤ ਲਈ ਮਸ਼ਹੂਰ ਹਨ। ਡਿਨਰ ਇਨ ਦਾ ਸਕਾਈ (ਬੈਲਜੀਅਮ) - ਬੈਲਜੀਅਮ ਦਾ ਇਹ ਰੈਸਟੋਰੈਂਟ 160 ਫੁੱਟ ਉੱਪਰ ਹੈ। ਇਹ ਹਵਾ ਵਿੱਚ ਲਹਿਰਾਉਂਦੇ ਮੇਜ਼ਾਂ ਤੇ ਕੁਰਸੀਆਂ 'ਤੇ ਸੁਆਦੀ ਭੋਜਨ ਦਾ ਆਨੰਦ ਲੈਣ ਲਈ ਸਭ ਤੋਂ ਵਧੀਆ ਰੈਸਟੋਰੈਂਟ ਹੈ। ਖਾਣੇ ਦੇ ਦੌਰਾਨ, 22 ਲੋਕਾਂ ਨੂੰ ਕੁਰਸੀਆਂ 'ਤੇ ਸੁਰੱਖਿਆ ਬੈਲਟਾਂ ਨਾਲ ਬੰਨ੍ਹ ਕੇ ਉੱਚਾਈ 'ਤੇ ਲਿਜਾਇਆ ਜਾਂਦਾ ਹੈ। ਇਸ ਉਚਾਈ 'ਤੇ ਜਾਣ ਤੋਂ ਪਹਿਲਾਂ ਬੀਮਾ ਪਾਲਿਸੀ 'ਤੇ ਦਸਤਖਤ ਕਰਨੇ ਪੈਂਦੇ ਹਨ। ਹਾਲਾਂਕਿ ਇਸ ਤਰ੍ਹਾਂ ਦੇ ਰੈਸਟੋਰੈਂਟ ਦੀਆਂ ਕਈ ਸ਼ਾਖਾਵਾਂ ਹਨ।
2/4

ਡੈਨਸ ਲੇ ਨੋਇਰ (ਨਿਊਯਾਰਕ)- ਨਿਊਯਾਰਕ ਦੇ ਡੈਨਸ ਲੇ ਨੋਇਰ ਰੈਸਟੋਰੈਂਟ 'ਚ ਲਾਈਟ ਡਿਵਾਈਸਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇੱਥੇ ਤੁਸੀਂ ਆਪਣੇ ਫ਼ੋਨ ਦੀ ਲਾਈਟ ਵੀ ਨਹੀਂ ਵਰਤ ਸਕਦੇ ਹੋ। ਹਨੇਰੇ ਵਿੱਚ ਬੈਠ ਕੇ ਖਾਣ ਦਾ ਆਨੰਦ ਲੈਣਾ ਪਵੇਗਾ। ਨਾਲ ਹੀ ਇਕ ਦਿਲਚਸਪ ਗੱਲ ਇਹ ਹੈ ਕਿ ਤੁਹਾਨੂੰ ਕਿਸੇ ਅਜਨਬੀ ਨਾਲ ਬੈਠ ਕੇ ਖਾਣਾ ਖਾਣਾ ਪੈਂਦਾ ਹੈ।
Published at : 27 Feb 2022 11:39 AM (IST)
ਹੋਰ ਵੇਖੋ





















