ਪੜਚੋਲ ਕਰੋ
Mahindra ਤੋਂ ਲੈ ਕੇ Hyundai ਤੱਕ ਦੀਆਂ ਇਹ ਕਾਰਾਂ ਅਪ੍ਰੈਲ ’ਚ ਹੋਣਗੀਆਂ ਲਾਂਚ, ਵੇਖੋ ਪੂਰੀ ਲਿਸਟ
Upcoming_Cars_in_April_1
1/5

Citroen C5 Aircross-ਫ਼ਰਾਂਸ ਦੀ ਆਟੋ ਕੰਪਨੀ ਸਿਟ੍ਰੋਨ ਆਪਣੀ ਇਹ ਕਾਰ ਭਾਰਤੀ ਬਾਜ਼ਾਰ ’ਚ 7 ਅਪ੍ਰੈਲ ਨੂੰ ਉਤਾਰਨ ਜਾ ਰਹੀ ਹੈ। ਇਸ ਕਾਰ ਵਿੱਚ 2.0 ਲਿਟਰ ਦਾ 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 177 PS ਦੀ ਵਾਰ ਅਤੇ 400Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਵਿੱਚ ਪੈਨੋਰੈਮਿਕ ਸਨ–ਰੂਫ਼, 8.0 ਇੰਚ ਦੀ ਟੱਚ ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ, ਫ਼੍ਰੰਟ ਤੇ ਰੀਅਰ ਪਾਰਕਿੰਗ ਸੈਂਸਰ ਤੇ ਇਲੈਕਟ੍ਰਿਕ ਐਡਜਸਟੇਬਲ ਡਰਾਇਵਰ ਸੀਟ ਜਿਹੇ ਲੇਟੈਸਟ ਫ਼ੀਚਰਜ਼ ਦਿੱਤੇ ਜਾਣਗੇ।
2/5

Mahindra Bolero-ਭਾਰਤ ਦੀ ਵੱਡੀ ਕਾਰ ਕੰਪਨੀ ਮਹਿੰਦਰਾ ਅਪ੍ਰੈਲ ’ਚ ਬੋਲੈਰੋ ਦਾ ਨਵਾਂ ਵੇਰੀਐਂਟ ਬਾਜ਼ਾਰ ’ਚ ਉਤਾਰੇਗੀ। ਇਹ ਕੰਪਨੀ ਨਵੇਂ ਅਪਡੇਟਸ ਤੇ ਨਵੇਂ ਫ਼ੀਚਰਜ਼ ਲੈ ਕੇ ਆਵੇਗੀ। ਇਸ ਵਿੱਚ ਆਟੋਮੈਟਿਕ ਏਸੀ, ਰੀਅਰ ਏਸੀ ਵੈਂਟ, ਸਨ–ਰੂਫ਼ ਤੇ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਨਾਲ ਟੱਚ ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ ਜਿਹੇ ਕਈ ਐਡਵਾਂਸ ਫ਼ੀਚਰਜ਼ ਮਿਲਣਗੇ।
Published at : 29 Mar 2021 01:21 PM (IST)
ਹੋਰ ਵੇਖੋ





















