ਪੜਚੋਲ ਕਰੋ
Tesla ਵੱਲੋਂ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਕਾਰ ਲਾਂਚ, ਸਪੀਡ ਤੇ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
1/5

ਇਲੈਕਟ੍ਰਿਕ ਵਾਹਨਾਂ ਲਈ ਮਸ਼ਹੂਰ ਟੇਸਲਾ ਨੇ ਦੁਨੀਆ ਦੀ ਸਭ ਤੋਂ ਤੇਜ਼ ਕਾਰ ਲਾਂਚ ਕੀਤੀ ਹੈ। ਕੰਪਨੀ ਨੇ ਟੈਸਲਾ ਮਾਡਲ ਐਸ ਪਲਾਇਡ ਨੂੰ ਯੂਐਸ ਦੇ ਬਾਜ਼ਾਰ ਵਿਚ ਲਾਂਚ ਕੀਤਾ ਹੈ। ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਕਾਰ ਦੱਸੀ ਜਾ ਰਹੀ ਹੈ, ਜਿਸ ਦੀ ਕੀਮਤ $ 1,29,990 ਭਾਵ ਕਰੀਬ 95 ਲੱਖ ਰੁਪਏ ਤੈਅ ਕੀਤੀ ਗਈ ਹੈ। ਇਹ ਕਾਰ ਸਿਰਫ ਦੋ ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜੀ ਫੜ ਸਕਦੀ ਹੈ।
2/5

ਪਹਿਲਾਂ ਇਹ ਕਾਰ 3 ਜੂਨ ਨੂੰ ਲਾਂਚ ਕੀਤੀ ਜਾਣੀ ਸੀ, ਪਰ ਕੋਵਿਡ-19 ਕਰਕੇ ਸਪਲਾਈ ਦੇ ਕੁਝ ਮਸਲਿਆਂ ਕਾਰਨ ਇਸ ਦੀ ਸ਼ੁਰੂਆਤ ਅੱਗੇ ਪਾ ਦਿੱਤੀ ਗਈ। ਇਸ ਦੇ ਨਾਲ ਹੀ ਇਸ ਕਾਰ ਦੀ ਕੀਮਤ ਵੀ ਲਾਂਚ ਤੋਂ ਠੀਕ ਪਹਿਲਾਂ ਵਧਾ ਦਿੱਤੀ ਗਈ ਹੈ। ਕੁਝ ਹੋਰ ਮਾਡਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਲੈਕਟ੍ਰਿਕ ਫ਼ੋਰ ਡੋਰ ਟੇਸਲਾ ਮਾਡਲ ਐਸ ਪਲੇਡ ਦੀ ਡਿਲੀਵਰੀ ਸ਼ੁਕਰਵਾਰ ਤੋਂ ਹੀ ਸ਼ੁਰੂ ਕੀਤੀ ਗਈ ਸੀ। ਟੇਸਲਾ ਚੀਫ ਐਲਨ ਮਸਕ ਨੇ ਖ਼ੁਦ ਇਹ ਜਾਣਕਾਰੀ ਦਿੱਤੀ।
3/5

Tesla Model S Plaid ਵਿੱਚ ਤਿੰਨ ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਕੀਤੀ ਗਈ ਹੈ, ਜੋ 1,020 ਹਾਰਸ ਪਾਵਰ ਪੈਦਾ ਕਰਦੀਆਂ ਹਨ। ਇਹ ਕਾਰ ਸਿਰਫ 2 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ੀ ਫੜ ਸਕਦੀ ਹੈ। ਮਸਕ ਅਨੁਸਾਰ, ਇਹ ਪੋਰਸ਼ ਨਾਲੋਂ ਤੇਜ਼ ਤੇ ਵੌਲਵੋ ਤੋਂ ਵੱਧ ਸੁਰੱਖਿਅਤ ਹੈ। ਇਸ ਕਾਰ ਦੀ ਤੇਜ਼ ਰਫਤਾਰ 321 kmph ਹੈ।
4/5

ਕੰਪਨੀ ਨੇ Tesla Model S Plaid ਵਿੱਚ 19 ਇੰਚ ਦੇ ਪਹੀਏ ਦਿੱਤੇ ਹਨ, ਹਾਲਾਂਕਿ ਗਾਹਕ 21 ਇੰਚ ਦੇ ਪਹੀਏ ਵੀ ਚੁਣ ਸਕਦੇ ਹਨ। ਇਹ ਤੇਜ਼ ਕਾਰ ਇਕੋ ਚਾਰਜ ਵਿੱਚ 627 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਕਾਰ ਦੇ ਸੁਪਰਚਾਰਜ ਇਸ ਨੂੰ ਸਿਰਫ 15 ਮਿੰਟਾਂ ਵਿੱਚ 300 ਕਿਲੋਮੀਟਰ ਤੱਕ ਚਾਰਜ ਕਰ ਸਕਦੇ ਹਨ।
5/5

Tesla ਦੀ ਤੇਜ਼ ਰਫਤਾਰ ਕਾਰ Porche, Mercedes-Benz ਤੇ Lucid Motors ਤੋਂ ਲਗਜ਼ਰੀ ਵਾਹਨਾਂ ਦਾ ਮੁਕਾਬਲਾ ਕਰੇਗੀ। ਉਨ੍ਹਾਂ ਦੀ ਸਪੀਡ ਵੀ ਬਹੁਤ ਜਿਆਦਾ ਹੈ। ਇਸ ਸਥਿਤੀ ਵਿੱਚ Tesla Model S Plaid ਇਨ੍ਹਾਂ ਕਾਰਾਂ ਨੂੰ ਸਖਤ ਮੁਕਾਬਲਾ ਦੇਵੇਗੀ।
Published at : 13 Jun 2021 10:54 AM (IST)
ਹੋਰ ਵੇਖੋ
Advertisement
Advertisement





















