ਪੜਚੋਲ ਕਰੋ
ਕਰਮਚਾਰੀਆਂ ਲਈ ਖੁਸ਼ਖਬਰੀ! AICPI ਅੰਕੜਾ ਦੱਸ ਰਿਹਾ ਕਿੰਨੀ ਵਧ ਸਕਦੀ ਹੈ ਤਨਖਾਹ
7th Pay Commission Update: ਮੁਲਾਜ਼ਮਾਂ ਨੂੰ ਜੁਲਾਈ ਮਹੀਨੇ 'ਚ ਮਹਿੰਗਾਈ ਵਧਣ ਦਾ ਲਾਭ ਮਿਲੇਗਾ। AICPI ਦੇ ਅੰਕੜਿਆਂ ਮੁਤਾਬਕ ਡੀਏ ਵਿੱਚ 3 ਤੋਂ 4 ਫੀਸਦੀ ਦਾ ਵਾਧਾ ਹੋ ਸਕਦਾ ਹੈ।
7th Pay Commission
1/5

7th Pay Commission DA Hike in July: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਗਲੇ ਮਹੀਨੇ ਖੁਸ਼ਖਬਰੀ ਆ ਸਕਦੀ ਹੈ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਸਰਕਾਰ ਮੁਲਾਜ਼ਮਾਂ ਦਾ ਡੀਏ 45 ਤੋਂ ਵਧਾ ਕੇ 46 ਫੀਸਦੀ ਕਰ ਸਕਦੀ ਹੈ। ਜੇ ਸਰਕਾਰ ਅਗਲੇ ਮਹੀਨੇ ਡੀਏ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧ ਜਾਣਗੀਆਂ।
2/5

ਅਪ੍ਰੈਲ ਮਹੀਨੇ ਦੇ ਈਆਈਸੀਪੀਆਈ ਦੇ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 3 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਹਾਲਾਂਕਿ ਮਈ ਅਤੇ ਜੂਨ ਦੇ ਅੰਕੜੇ ਆਉਣੇ ਅਜੇ ਬਾਕੀ ਹਨ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਜੁਲਾਈ 'ਚ ਮੁਲਾਜ਼ਮਾਂ ਦਾ ਡੀਏ ਕਿੰਨਾ ਵਧੇਗਾ।
Published at : 04 Jun 2023 06:43 PM (IST)
ਹੋਰ ਵੇਖੋ





















