ਪੜਚੋਲ ਕਰੋ
Gratuity Limit Hike: ਕਰਮਚਾਰੀਆਂ ਦੀਆਂ ਮੌਜਾਂ, ਵੱਧ ਗਈ ਗ੍ਰੈਚੁਟੀ, ਜਾਣੋ ਰਿਟਾਇਰਮੈਂਟ 'ਤੇ ਕਿੰਨਾ ਮਿਲੇਗਾ ਪੈਸਾ!
ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ 50 ਫੀਸਦੀ ਨੂੰ ਪਾਰ ਕਰ ਗਿਆ ਹੈ। ਮਹਿੰਗਾਈ ਭੱਤੇ ਵਿੱਚ ਇਸ ਵਾਧੇ ਕਾਰਨ ਕੇਂਦਰੀ ਮੁਲਾਜ਼ਮਾਂ ਨੂੰ 1 ਜਨਵਰੀ 2024 ਤੋਂ ਸੇਵਾਮੁਕਤੀ 'ਤੇ ਮਿਲਣ ਵਾਲੀ ਗਰੈਚੁਟੀ 25 ਲੱਖ ਰੁਪਏ ਹੋ ਗਈ

( Image Source : Freepik )
1/7

ਕੇਂਦਰੀ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਮਿਲਣ ਵਾਲੀ 25 ਲੱਖ ਰੁਪਏ ਦੀ ਗ੍ਰੈਚੁਟੀ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਹ ਪੂਰੀ ਤਰ੍ਹਾਂ ਟੈਕਸ-ਮੁਕਤ ਹੈ। ਹਾਲਾਂਕਿ, ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਟੈਕਸ ਮੁਕਤ ਗ੍ਰੈਚੁਟੀ ਸੀਮਾ ਸਿਰਫ 20 ਲੱਖ ਰੁਪਏ ਹੈ।
2/7

ਮਨਿਸਟਰੀ ਆਫ ਪਰਸਨਲ, ਪਬਲਿਕ ਸ਼ਿਕਾਇਤ ਤੇ ਪੈਨਸ਼ਨ ਦੇ ਅਧੀਨ ਆਉਂਦੇ ਡਿਪਾਰਟਮੈਂਟ ਆਫ ਪੈਨਸ਼ਨ ਐਂਡ ਪੈਨਸ਼ਨਰਜ਼ ਵੈਲਫੇਅਰ ਨੇ ਆਫਿਸ ਮੈਮੋਰੰਡਮ ਜਾਰੀ ਕਰਕੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ 50 ਪ੍ਰਤੀਸ਼ਤ ਤੱਕ ਪਹੁੰਚਣ ਤੋਂ ਬਾਅਦ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਗ੍ਰੈਚੁਟੀ ਦੀ ਵੱਧ ਤੋਂ ਵੱਧ ਸੀਮਾ ਨੂੰ ਵਧਾ ਦਿੱਤਾ ਹੈ।
3/7

ਇਸ ਹੁਕਮ ਵਿੱਚ ਦੱਸਿਆ ਗਿਆ ਕਿ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੇ ਸਰਕਾਰ ਦੇ ਫੈਸਲੇ ਦੇ ਆਧਾਰ 'ਤੇ, ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) 2021 ਅਧੀਨ ਸੇਵਾਮੁਕਤੀ ਗ੍ਰੈਚੁਟੀ ਤੇ ਮੌਤ ਗ੍ਰੈਚੁਟੀ ਦੀ ਵੱਧ ਤੋਂ ਵੱਧ ਸੀਮਾ 25 ਪ੍ਰਤੀਸ਼ਤ ਵਧਾ ਦਿੱਤੀ ਗਈ ਹੈ ਤੇ ਇਹ 20 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਈ ਹੈ, ਜੋ 1 ਜਨਵਰੀ 2024 ਤੋਂ ਲਾਗੂ ਹੈ।
4/7

ਗ੍ਰੈਚੁਟੀ ਉਹ ਰਕਮ ਹੈ ਜੋ ਕਰਮਚਾਰੀਆਂ ਨੂੰ ਉਨ੍ਹਾਂ ਦੁਆਰਾ ਉਨ੍ਹਾਂ ਦੇ ਮਾਲਕ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਸਤਿਕਾਰ ਦੇ ਚਿੰਨ੍ਹ ਵਜੋਂ ਦਿੱਤੀ ਜਾਂਦੀ ਹੈ। ਇਹ ਕਰਮਚਾਰੀ ਨੂੰ ਸੰਗਠਨ ਵਿੱਚ ਉਸ ਦੀ ਲੰਬੀ ਸੇਵਾ ਦੇ ਬਦਲੇ, ਉਸ ਦੀ ਸੇਵਾਮੁਕਤੀ 'ਤੇ ਜਾਂ 5 ਸਾਲ ਦੀ ਮਿਆਦ ਤੋਂ ਬਾਅਦ ਕੰਪਨੀ ਛੱਡਣ 'ਤੇ ਦਿੱਤੀ ਜਾਂਦੀ ਹੈ।
5/7

ਗ੍ਰੈਚੁਟੀ ਕਿਸੇ ਵੀ ਕਰਮਚਾਰੀ ਦੀ ਕੁੱਲ ਤਨਖਾਹ ਦਾ ਇੱਕ ਹਿੱਸਾ ਹੁੰਦੀ ਹੈ ਪਰ ਇਹ ਨਿਯਮਤ ਤੌਰ 'ਤੇ ਨਹੀਂ ਦਿੱਤੀ ਜਾਂਦੀ। ਇਸ ਦੀ ਬਜਾਏ ਜਦੋਂ ਕਰਮਚਾਰੀ ਕੰਪਨੀ ਛੱਡ ਦਿੰਦਾ ਹੈ ਤਾਂ ਇੱਕਮੁਸ਼ਤ ਭੁਗਤਾਨ ਕੀਤਾ ਜਾਂਦਾ ਹੈ।
6/7

ਹਾਲ ਹੀ ਵਿੱਚ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਪ੍ਰੀ-ਬਜਟ ਮੀਟਿੰਗ ਵਿੱਚ ਗ੍ਰੈਚੁਟੀ ਗਣਨਾ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ ਤਾਂ ਜੋ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਹੋਰ ਗ੍ਰੈਚੁਟੀ ਮਿਲ ਸਕੇ।
7/7

ਇਨ੍ਹਾਂ ਸੰਗਠਨਾਂ ਨੇ ਵਿੱਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਗ੍ਰੈਚੁਟੀ ਭੁਗਤਾਨ ਦੀ ਗਣਨਾ ਸਾਲ ਵਿੱਚ 15 ਦਿਨਾਂ ਦੀ ਤਨਖਾਹ ਤੋਂ ਵਧਾ ਕੇ ਇੱਕ ਮਹੀਨੇ ਦੀ ਤਨਖਾਹ ਕੀਤੀ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਸੇਵਾਮੁਕਤੀ 'ਤੇ ਹੋਰ ਗ੍ਰੈਚੁਟੀ ਮਿਲ ਸਕੇ।
Published at : 15 Jan 2025 08:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
