ਪੜਚੋਲ ਕਰੋ
Tata-Haldiram Deal: ਟਾਟਾ ਕੰਜ਼ਿਊਮਰ ਨੇ ਕੀਤਾ ਇਨਕਾਰ, ਹਲਦੀਰਾਮ 'ਚ 51 ਫੀਸਦੀ ਹਿੱਸੇਦਾਰੀ ਖਰੀਦਣ ਦੀ ਨਹੀਂ ਹੈ ਕੋਈ ਯੋਜਨਾ
Tata Consumer-Haldiram Deal: ਖਬਰਾਂ ਸਨ ਕਿ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਫੂਡ ਕੰਪਨੀ ਹਲਦੀਰਾਮ 'ਚ 51 ਫੀਸਦੀ ਹਿੱਸੇਦਾਰੀ ਖਰੀਦ ਸਕਦੀ ਹੈ। ਟਾਟਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।
Tata Consumer-Haldiram Deal
1/5

Tata Consumer-Haldiram Deal: ਟਾਟਾ ਸਮੂਹ ਨੇ ਫੂਡ ਕੰਪਨੀ ਹਲਦੀਰਾਮ 'ਚ 51 ਫੀਸਦੀ ਹਿੱਸੇਦਾਰੀ ਖਰੀਦਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਗਰੁੱਪ ਦੀ ਖ਼ਪਤਕਾਰ ਕੰਪਨੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਿਟੇਡ ਨੇ ਸ਼ੇਅਰ ਬਾਜ਼ਾਰਾਂ ਨੂੰ ਕਿਹਾ ਹੈ ਕਿ ਅਜਿਹੀਆਂ ਚੱਲ ਰਹੀਆਂ ਖਬਰਾਂ ਗ਼ਲਤ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ 'ਚ ਕੋਈ ਗੱਲਬਾਤ ਨਹੀਂ ਹੋ ਰਹੀ ਹੈ।
2/5

ਦਰਅਸਲ ਨਿਊਜ਼ ਏਜੰਸੀ ਰਾਇਟਰਸ ਨੇ ਬੁੱਧਵਾਰ ਨੂੰ ਇੱਕ ਖਬਰ ਚਲਾਈ ਸੀ ਕਿ ਟਾਟਾ ਘਰੇਲੂ ਫੂਡ ਕੰਪਨੀ ਹਲਦੀਰਾਮ ਦੀ 51 ਫੀਸਦੀ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਸਮੂਹ ਹਲਦੀਰਾਮ ਵਿੱਚ ਘੱਟੋ-ਘੱਟ 51 ਫੀਸਦੀ ਹਿੱਸੇਦਾਰੀ ਖਰੀਦਣ ਦਾ ਇੱਛੁਕ ਹੈ, ਪਰ ਸਮੂਹ ਹਲਦੀਰਾਮ ਵੱਲੋਂ ਮੰਗੇ ਗਏ 10 ਬਿਲੀਅਨ ਡਾਲਰ ਦੇ ਮੁੱਲ ਨਾਲ ਸਹਿਮਤ ਨਹੀਂ ਹੈ।
Published at : 06 Sep 2023 08:26 PM (IST)
ਹੋਰ ਵੇਖੋ




















