ਪੜਚੋਲ ਕਰੋ
Chandigarh Metro: ਜਲਦ ਹੀ ਟਰਾਈਸਿਟੀ 'ਚ ਦੌੜੇਗੀ ਮੈਟਰੋ! ਟ੍ਰੈਫਿਕ ਜਾਮ ਤੋਂ ਮਿਲੇਗਾ ਛੁਟਕਾਰਾ, ਜਾਣੋ ਰੂਟ ਪਲਾਨ
Chandigarh Metro: ਟ੍ਰਾਈਸਿਟੀ ਵਿੱਚ ਲੋਕਾਂ ਨੂੰ ਪੇਸ਼ ਆਉਣ ਵਾਲੀ ਆਵਾਜਾਈ ਸਮੱਸਿਆ ਦੇ ਨਿਬੇੜੇ ਲਈ ਟ੍ਰਾਈਸਿਟੀ ਵਿੱਚ ਮੈਟਰੋ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
( Image Source : Freepik )
1/7

ਇਸ ਪ੍ਰਾਜੈਕਟ ਦੀ ਮੁਕੰਮਲ ਰਿਪੋਰਟ ਤਿਆਰ ਕਰਨ ਲਈ ਆਉਣ ਵਾਲੇ ਖਰਚੇ ਦਾ ਭੁਗਤਾਨ ਕਰਨ ਲਈ ਪੰਜਾਬ ਸਰਕਾਰ ਨੇ ਸ਼ੁਰੂਆਤ ਕਰਦਿਆਂ 1.37 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਜਦੋਂਕਿ ਪ੍ਰਾਜੈਕਟ ਲਈ ਕੁਝ ਰੁਪਏ ਯੂਟੀ, ਹਰਿਆਣਾ ਤੇ ਕੇਂਦਰ ਸਰਕਾਰ ਪਾਵੇਗਾ। ਇਸ ਗੱਲ ਦੀ ਪੁਸ਼ਟੀ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਤੋਂ ਵੀ ਸਹਿਯੋਗ ਮਿਲਣ ਦੀ ਉਮੀਦ ਹੈ।
2/7

ਹਾਸਲ ਜਾਣਕਾਰੀ ਅਨੁਸਾਰ ਸਾਲ 2023 ਦੀ ਸ਼ੁਰੂਆਤ ’ਚ ਯੂਟੀ ਪ੍ਰਸ਼ਾਸਨ ਨੇ ਟ੍ਰਾਈਸਿਟੀ ਵਿੱਚ ਮੈਟਰੋ ਸ਼ੁਰੂ ਕਰਨ ਦੇ ਫੈਸਲੇ ’ਤੇ ਆਖਰੀ ਮੋਹਰ ਲਗਾਈ ਸੀ। ਇਸ ਪ੍ਰਾਜੈਕਟ ਲਈ ਰਾਈਟਸ ਕੰਪਨੀ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵੱਲੋਂ ਪ੍ਰਾਜੈਕਟ ਦੀ ਡੀਪੀਆਰ (ਮੁਕੰਮਲ ਰਿਪੋਰਟ) ਤਿਆਰ ਕੀਤੀ ਜਾ ਰਹੀ ਹੈ।
Published at : 27 Aug 2023 12:14 PM (IST)
ਹੋਰ ਵੇਖੋ





















