ਪੜਚੋਲ ਕਰੋ
ਅਫਸਾਨਾ ਖਾਨ ਨੇ ਚੁਣਿਆ ਆਪਣਾ ਹਮਸਫਰ, ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ
afsana_khan
1/7

ਇਨ੍ਹੀਂ ਦਿਨੀਂ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਕਰ ਰਹੇ ਹਨ। ਫਿਰ ਭਾਵੇਂ ਉਹ ਆਪਣੇ ਵਿਆਹ ਨਾਲ ਸਰਪ੍ਰਾਈਜ਼ ਕਰਦੇ ਹੋਣ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਵਿਆਹ ਨਾਲ।
2/7

ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਧੱਕਾ ਗਰਲ ਕਹੀ ਜਾਂਦੀ ਅਫਸਾਨਾ ਖਾਨ ਨੇ ਆਪਣਾ ਹਮਸਫਰ ਨੂੰ ਰੀਵੀਲ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਕੀਤਾ ਹੈ।
3/7

ਹਾਲ ਹੀ 'ਚ ਅਫਸਾਨਾ ਨੇ ਆਪਣੇ ਪਾਰਟਨਰ ਨਾਲ ਕੁਝ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕਰਕੇ ਆਪਣੀ ਲਵ ਲਾਈਫ ਦਾ ਖੁਲਾਸਾ ਕੀਤਾ ਸੀ। ਅਫਸਾਨਾ ਨੇ ਆਪਣੇ ਹੋਣ ਵਾਲੇ ਪਤੀ ਸਾਜ ਦੇ ਨਾਲ ਸਾਂਝ ਦੇ ਕੁਝ ਹੋਰ ਪਲ ਵੀ ਸ਼ੇਅਰ ਕੀਤੇ ਹਨ।
4/7

ਅਫਸਾਨਾ ਨੇ ਗਾਇਕ ਸਾਜ ਨਾਲ ਰਿੰਗ ਸੈਰੇਮਨੀ ਕਰਵਾ ਲਈ ਹੈ। ਰਿੰਗ ਸੈਰੇਮਨੀ ਦੀਆਂ ਅਫਸਾਨਾ ਨੇ ਤਸਵੀਰਾਂ ਤੇ ਵੀਡਿਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਅਫਸਾਨਾ ਕਾਫੀ ਖੁਸ਼ ਨਜ਼ਰ ਆ ਰਹੀ ਹੈ।
5/7

ਅਫਸਾਨਾ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਅਫਸਾਨਾ ਤਕਰੀਬਨ ਪਿਛਲੇ ਇੱਕ ਡੇਢ ਸਾਲ ਤੋਂ ਸਾਜ ਨਾਲ ਰਿਲੇਸ਼ਨਸ਼ਿਪ 'ਚ ਸੀ ਜਿਸ ਨੂੰ ਹੁਣ ਦੋਵੇਂ ਵਿਆਹ ਦਾ ਨਾਮ ਦੇਣ ਲਈ ਤਿਆਰ ਹਨ।
6/7

ਸਾਜ ਵੀ ਪੰਜਾਬੀ ਗਾਇਕ ਹਨ ਜੋ ਫਿਲਹਾਲ ਇੰਡਸਟਰੀ 'ਚ ਨਿਊ ਕਮਰ ਹਨ। ਸਾਜ ਨੇ ਆਪਣੇ ਗੀਤ ਰਿਲੀਜ਼ ਕੀਤੇ ਹਨ ਤੇ ਇੱਕ ਟਰੈਕ ਉਨ੍ਹਾਂ ਦਾ ਹਿਮਾਂਸ਼ੀ ਖੁਰਾਣਾ ਨਾਲ ਵੀ ਰਿਲੀਜ਼ ਹੋਇਆ ਸੀ, ਜਿਸ ਦਾ ਨਾਮ ਸੀ 'ਅੱਲਾਹ ਖੈਰ ਕਰੇ'।
7/7

ਆਪਣੀ ਰਿੰਗ ਸੈਰੇਮਨੀ ਦੌਰਾਨ ਅਫਸਾਨਾ ਨੇ ਪਾਰਟਨਰ ਸਾਜ ਲਈ ਗੀਤ ਵੀ ਗਾਇਆ ਤੇ ਗਾਣੇ ਜ਼ਰੀਏ ਕਿਹਾ ਕਿ 'ਮੈਂ ਤੇਰੀ ਹੋ ਗਈ ਹਾਂ'.. ਅਫਸਾਨਾ ਤੇ ਸਾਜ ਦੀ ਜੋੜੀ ਦੀਆਂ ਤਸਵੀਰਾਂ ਬਹੁਤ ਸਾਰੇ ਕਲਾਕਾਰ ਆਪਣੇ ਆਪਣੇ ਸੋਸ਼ਲ ਮੀਡਿਆ 'ਤੇ ਸ਼ੇਅਰ ਕਰ ਰਹੇ ਹਨ ਤੇ ਵਧਾਈ ਦੇ ਰਹੇ ਹਨ।
Published at : 28 Feb 2021 02:44 PM (IST)
Tags :
Afsana KhanView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
