ਪੜਚੋਲ ਕਰੋ
Aishwarya Rai: ਅਦਾਕਾਰਾ ਐਸ਼ਵਰਿਆ ਰਾਏ ਨੇ ਧੀ ਆਰਾਧਿਆ ਲਈ ਕੀਤਾ ਇਹ ਵੱਡਾ ਕੰਮ, ਬੱਚਨ ਪਰਿਵਾਰ ਦੇ ਕਲੇਸ਼ ਕਰਕੇ ਲਿਆ ਫੈਸਲਾ!
Aaradhya Bachchan: ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਸ਼ਵਰਿਆ ਰਾਏ ਨੇ ਉਚੇਰੀ ਸਿੱਖਿਆ ਲਈ ਆਪਣੀ ਧੀ ਆਰਾਧਿਆ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਹੈ। ਅਦਾਕਾਰਾ ਦੇ ਫੈਸਲੇ ਨੂੰ ਬੱਚਨ ਪਰਿਵਾਰ 'ਚ ਚੱਲ ਰਹੇ ਕਲੇਸ਼ ਨਾਲ ਜੋੜ ਦੇਖਿਆ ਜਾ ਰਿਹਾ ਹੈ।
ਅਦਾਕਾਰਾ ਐਸ਼ਵਰਿਆ ਰਾਏ ਨੇ ਧੀ ਆਰਾਧਿਆ ਲਈ ਕੀਤਾ ਇਹ ਵੱਡਾ ਕੰਮ, ਬੱਚਨ ਪਰਿਵਾਰ ਦੇ ਕਲੇਸ਼ ਕਰਕੇ ਲਿਆ ਫੈਸਲਾ!
1/9

ਬਾਲੀਵੁੱਡ ਦੀ ਸਭ ਤੋਂ ਸੁੰਦਰ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਇੱਕ ਵਜ੍ਹਾ ਬੱਚਨ ਪਰਿਵਾਰ ਨਾਲ ਐਸ਼ ਦਾ ਚੱਲ ਰਿਹਾ ਕਲੇਸ਼ ਵੀ ਹੈ।
2/9

ਕਿਉਂਕਿ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਐਸ਼ ਦੀ ਨਣਦ ਸ਼ਵੇਤਾ ਬੱਚਨ ਕਰਕੇ ਐਸ਼ਵਰਿਆ ਤੇ ਉਸ ਦੀ ਸੱਸ ਜਯਾ ਬੱਚਨ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਹੈ। ਇੱਥੋਂ ਤੱਕ ਕਿ ਐਸ਼ ਤੇ ਉਸ ਦੀ ਧੀ ਨੇ ਹੋਲੀ ਵੀ ਬੱਚਨ ਪਰਿਵਾਰ ਨਾਲ ਨਹੀਂ ਮਨਾਈ।
3/9

ਇਸ ਦਰਮਿਆਨ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਸ਼ਵਰਿਆ ਰਾਏ ਨੇ ਉਚੇਰੀ ਸਿੱਖਿਆ ਲਈ ਆਪਣੀ ਧੀ ਆਰਾਧਿਆ ਨੂੰ ਵਿਦੇਸ਼ ਭੇਜਣ ਦਾ ਫੈਸਲਾ ਕੀਤਾ ਹੈ।
4/9

ਅਦਾਕਾਰਾ ਦੇ ਇਸ ਫੈਸਲੇ ਨੂੰ ਬੱਚਨ ਪਰਿਵਾਰ 'ਚ ਚੱਲ ਰਹੇ ਕਲੇਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਐਸ਼ਵਰਿਆ ਨੇ ਥੋੜੇ ਸਾਲਾਂ ਬਾਅਦ ਆਰਾਧਿਆ ਨੂੰ ਵਿਦੇਸ਼ ਭੇਜਣਾ ਸੀ, ਪਰ ਹੁਣ ਉਹ ਜਲਦ ਹੀ ਉਸ ਨੂੰ ਵਿਦੇਸ਼ ਭੇਜ ਸਕਦੀ ਹੈ।
5/9

ਕਿਉਂਕਿ ਉਹ ਆਪਣੀ ਧੀ ਨੂੰ ਬੱਚਨ ਪਰਿਵਾਰ 'ਚ ਚੱਲ ਰਹੇ ਤਣਾਅ ਭਰਪੂਰ ਮਾਹੌਲ ਤੋਂ ਦੂਰ ਰੱਖਣਾ ਚਾਹੁੰਦੀ ਹੈ।
6/9

ਇਹ ਵੀ ਖੁਲਾਸਾ ਹੋਇਆ ਹੈ ਕਿ ਐਸ਼ਵਰਿਆ ਆਪਣੀ ਧੀ ਨੂੰ ਅੱਗੇ ਦੀ ਪੜ੍ਹਾਈ ਲਈ ਨਿਊ ਯਾਰਕ ਜਾਂ ਲੰਡਨ ਭੇਜ ਸਕਦੀ ਹੈ। ਆਰਾਧਿਆ ਫਿਲਹਾਲ ਧੀਰੂਭਾਈ ਇੰਟਰਨੈਸ਼ਨਲ ਸਕੂਲ 'ਚ ਪੜ੍ਹ ਰਹੀ ਹੈ।
7/9

ਇਸ ਸਾਲ 10ਵੀਂ ਦੀ ਪ੍ਰੀਖਿਆ ਤੋਂ ਬਾਅਦ ਉਹ ਨਿਊ ਯਾਰਕ ਜਾਂ ਲੰਡਨ ਸ਼ਿਫਟ ਹੋ ਸਕਦੀ ਹੈ।
8/9

ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਰਾਧਿਆ ਕਦੋਂ ਵਿਦੇਸ਼ ਜਾਵੇਗੀ, ਪਰ ਕਿਹਾ ਜਾ ਰਿਹਾ ਹੈ ਕਿ 10ਵੀਂ ਤੋਂ ਬਾਅਦ ਹੀ ਉਹ ਵਿਦੇਸ਼ ਸ਼ਿਫਟ ਹੋ ਸਕਦੀ ਹੈ।
9/9

ਇਸੇ ਲਈ ਆਰਾਧਿਆ ਦੀ ਮਾਂ ਐਸ਼ਵਰਿਆ ਨੇ ਆਪਣੀ ਧੀ ਲਈ ਹੋਲੀ ਦੀ ਸਪੈਸ਼ਲ ਪਾਰਟੀ ਦਿੱਤੀ ਸੀ, ਅਤੇ ਇਸ ਪਾਰਟੀ 'ਚ ਜ਼ਿਆਦਾਤਰ ਆਰਾਧਿਆ ਦੇ ਫਰੈਂਡਜ਼ ਸ਼ਾਮਲ ਹੋਏ ਸੀ।
Published at : 27 Mar 2024 09:40 PM (IST)
ਹੋਰ ਵੇਖੋ





















