ਪੜਚੋਲ ਕਰੋ
Aishwarya Rai birthday: ਮਿਸ ਵਰਲਡ ਬਣਨ ਤੋਂ ਲੈ ਕੇ ਕਾਨਸ 'ਚ ਸਾੜ੍ਹੀ ਪਹਿਨਣ ਤੱਕ, 5 ਮੌਕੇ ਜਦੋਂ ਐਸ਼ਵਰਿਆ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਧੂਮ ਮਚਾਈ
Aishwarya Rai birthday: ਮਿਸ ਵਰਲਡ ਬਣਨ ਤੋਂ ਲੈ ਕੇ ਕਾਨਸ 'ਚ ਸਾੜ੍ਹੀ ਪਹਿਨਣ ਤੱਕ, 5 ਮੌਕੇ ਜਦੋਂ ਐਸ਼ਵਰਿਆ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਧੂਮ ਮਚਾਈ
photo
1/6

Aishwarya Rai Birthday Special: ਬਾਲੀਵੁੱਡ 'ਚ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਐਸ਼ਵਰਿਆ ਰਾਏ ਬੱਚਨ 1 ਨਵੰਬਰ ਨੂੰ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਐਸ਼ਵਰਿਆ ਦੀ ਜ਼ਿੰਦਗੀ ਦੇ ਪੰਜ ਬਿਹਤਰੀਨ ਪਲਾਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ। ਜਦੋਂ ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਸਗੋਂ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ।
2/6

28 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ - ਸਾਲ 1966 ਵਿੱਚ ਮਿਸ ਵਰਲਡ ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਮਹਿਲਾ ਰੀਟਾ ਫਾਰੀਆ ਸੀ ਅਤੇ ਉਸ ਤੋਂ 28 ਸਾਲ ਬਾਅਦ ਐਸ਼ਵਰਿਆ ਨੇ ਇਹ ਤਾਜ ਜਿੱਤਿਆ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਨੂੰ ਉਸ 'ਤੇ ਮਾਣ ਸੀ।
3/6

ਕਾਨਸ 'ਚ ਪਹਿਨੀ ਸਾੜੀ- ਸਾਲ 2002 'ਚ ਐਸ਼ਵਰਿਆ ਰਾਏ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' ਦੇ ਵਰਲਡ ਪ੍ਰੀਮੀਅਰ ਲਈ ਕਾਨਸ 'ਚ ਐਂਟਰੀ ਕੀਤੀ ਸੀ। ਇਸ ਦੌਰਾਨ ਉਹ ਪੀਲੇ ਰੰਗ ਦੀ ਸਾੜੀ 'ਚ ਨਜ਼ਰ ਆਈ। ਜਿਸ ਨੂੰ ਦੇਖ ਕੇ ਸਾਰਿਆਂ ਨੇ ਐਸ਼ਵਰਿਆ ਦੇ ਲੁੱਕ ਦੀ ਤਾਰੀਫ ਕੀਤੀ।
4/6

ਹਾਲੀਵੁੱਡ ਟਿਕਟ- ਐਸ਼ਵਰਿਆ ਨੇ ਨਾ ਸਿਰਫ ਬਾਲੀਵੁੱਡ ਫਿਲਮਾਂ, ਸਗੋਂ ਹਾਲੀਵੁੱਡ ਵਿੱਚ ਵੀ ਨਾਮ ਕਮਾਇਆ ਹੈ। ਉਹ 'ਪਿੰਕ ਪੈਂਥਰ 2' ਅਤੇ 'ਦਿ ਲਾਸਟ ਲੀਜਨ' ਵਰਗੀਆਂ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
5/6

ਓਪਰਾ ਵਿਨਫਰੇ ਸ਼ੋਅ ਵਿੱਚ ਜਾਣਾ - ਐਸ਼ਵਰਿਆ ਰਾਏ ਪਹਿਲੀ ਬਾਲੀਵੁੱਡ ਸਟਾਰ ਸੀ ਜਿਸ ਨੂੰ ਸ਼ੋਅ ਵਿੱਚ ਬੁਲਾਇਆ ਗਿਆ ਸੀ। ਸ਼ੋਅ 'ਚ ਐਸ਼ਵਰਿਆ ਨੇ ਆਪਣੀ ਕਮਾਲ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਸ਼ੋਅ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
6/6

ਪ੍ਰੈਗਨੈਂਸੀ ਤੋਂ ਬਾਅਦ ਦੀ ਚਮਕ-ਜਦੋਂ ਐਸ਼ਵਰਿਆ ਨੇ ਆਰਾਧਿਆ ਨੂੰ ਜਨਮ ਦਿੱਤਾ ਤਾਂ ਉਸ ਦਾ ਭਾਰ ਕਾਫੀ ਵੱਧ ਗਿਆ ਸੀ। ਜਿਸ ਕਾਰਨ ਉਸ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਐਸ਼ਵਰਿਆ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਕਦਮ ਰੱਖਿਆ। ਜਿਸ ਤੋਂ ਬਾਅਦ ਸਾਰਿਆਂ ਨੇ ਉਸ ਦੇ ਲੁੱਕ ਦੀ ਖੂਬ ਤਾਰੀਫ ਕੀਤੀ।
Published at : 01 Nov 2022 12:06 PM (IST)
ਹੋਰ ਵੇਖੋ





















