ਪੜਚੋਲ ਕਰੋ
Aishwarya Rai: ਤਾਂ ਇਸ ਕਰਕੇ ਐਸ਼ਵਰਿਆ ਰਾਏ ਤੋਂ ਨਾਰਾਜ਼ ਹੈ ਸੱਸ ਜਯਾ ਬੱਚਨ, ਸਾਲਾਂ ਤੋਂ ਸੱਸ-ਨੂੰਹ ਵਿਚਾਲੇ ਨਹੀਂ ਹੋਈ ਗੱਲਬਾਤ, ਹੈਰਾਨ ਕਰੇਗੀ ਵਜ੍ਹਾ
Jaya Bachchan : ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਐਸ਼ਵਰਿਆ ਦਾ ਆਪਣੀ ਸੱਸ ਜਯਾ ਨਾਲ ਸਾਰਾ ਝਗੜਾ ਸਿਰਫ ਇੱਕੋ ਗੱਲ 'ਤੇ ਹੈ। ਜਯਾ ਕਹਿੰਦੀ ਹੈ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ।
ਤਾਂ ਇਸ ਕਰਕੇ ਐਸ਼ਵਰਿਆ ਰਾਏ ਤੋਂ ਨਾਰਾਜ਼ ਹੈ ਸੱਸ ਜਯਾ ਬੱਚਨ, ਸਾਲਾਂ ਤੋਂ ਸੱਸ-ਨੂੰਹ ਵਿਚਾਲੇ ਨਹੀਂ ਹੋਈ ਗੱਲਬਾਤ, ਹੈਰਾਨ ਕਰੇਗੀ ਵਜ੍ਹਾ
1/7

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਐਸ਼ ਦੀ ਕੋਈ ਆਉਣ ਵਾਲੀ ਫਿਲਮ ਨਹੀਂ ਹੈ, ਬਲਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਚੱਲ ਰਿਹਾ ਕਲੇਸ਼ ਹੈ।
2/7

ਇਸ ਦਰਮਿਆਨ ਐਸ਼ ਨੂੰ ਲੈਕੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਐਸ਼ ਦੇ ਬੱਚਨ ਪਰਿਵਾਰ ਨਾਲ ਕਲੇਸ਼ ਦੀ ਅਸਲ ਵਜ੍ਹਾ ਵੀ ਸਾਹਮਣੇ ਆ ਗਈ ਹੈ।
3/7

ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਐਸ਼ਵਰਿਆ ਦਾ ਆਪਣੀ ਸੱਸ ਜਯਾ ਨਾਲ ਸਾਰਾ ਝਗੜਾ ਸਿਰਫ ਇੱਕੋ ਗੱਲ 'ਤੇ ਹੈ। ਜਯਾ ਕਹਿੰਦੀ ਹੈ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਿਆ।
4/7

ਜਯਾ ਬੱਚਨ ਚਾਹੁੰਦੀ ਸੀ ਕਿ ਐਸ਼ ਤੇ ਅਭਿਸ਼ੇਕ ਦੇ ਦੋ ਬੱਚੇ ਹੋਣ, ਪਰ ਐਸ਼ ਨੇ ਆਪਣੀ ਧੀ ਆਰਾਧਿਆ ਦੇ ਜਨਮ ਤੋਂ ਬਾਅਦ ਦੂਜਾ ਬੱਚਾ ਪਲਾਨ ਹੀ ਨਹੀਂ ਕੀਤਾ। ਕਿਉਂਕਿ ਬੱਚਨ ਪਰਿਵਾਰ ਦੇ ਆਪਣੇ ਅਸੂਲ ਬਣਾਏ ਹੋਏ ਹਨ।
5/7

ਉਨ੍ਹਾਂ ਅਸੂਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਅਮਿਤਾਭ ਤੇ ਜਯਾ ਦੇ ਧੀ-ਪੁੱਤਰ ਦੇ ਵੀ ਦੋ-ਦੋ ਬੱਚੇ ਹੀ ਹੋਣ। ਪਰ ਐਸ਼ ਨੇ ਕਿਸੇ ਵਜ੍ਹਾ ਕਰਕੇ ਸਹੁਰੇ ਪਰਿਵਾਰ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
6/7

ਐਸ਼ ਨੇ ਆਪਣੀ ਸੱਸ ਦੀ ਇਹ ਗੱਲ ਨਹੀਂ ਮੰਨੀ, ਇਸ ਦੇ ਪਿੱਛੇ ਇਹ ਵਜ੍ਹਾ ਦੱਸੀ ਜਾ ਰਹੀ ਹੈ, ਕਿਉਂਕਿ ਐਸ਼ ਦੇ ਪਹਿਲਾ ਬੱਚਾ 38 ਸਾਲ ਦੀ ਉਮਰ 'ਚ ਹੋਇਆ ਸੀ। ਹੁਣ ਉਹ ਆਪਣੀ ਉਮਰ ਦੇ ਉਸ ਪੜ੍ਹਾਅ 'ਤੇ ਹੈ, ਜਿੱਥੇ ਉਹ ਦੂਜਾ ਬੱਚਾ ਪਲਾਨ ਹੀ ਨਹੀਂ ਕਰਨਾ ਚਾਹੁੰਦੀ।
7/7

ਜਦਕਿ ਜਯਾ ਤੇ ਅਮਿਤਾਭ ਦੀ ਧੀ ਸ਼ਵੇਤਾ ਦੇ ਵੀ ਦੋ ਬੱਚੇ ਹਨ। ਅਭਿਸ਼ੇਕ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਉਸ ਦੇ ਦੋ ਬੱਚੇ ਹੋਣ, ਬੇਟਾ ਤੇ ਬੇਟੀ। ਹੁਣ ਇਸ ਸਭ ਕਰਕੇ ਹੀ ਬੱਚਨ ਪਰਿਵਾਰ 'ਚ ਕਲੇਸ਼ ਪਿਆ ਹੋਇਆ ਹੈ ਕਿ ਐਸ਼ ਨੇ ਆਪਣੀ ਸੱਸ ਦੀ ਗੱਲ ਮੰਨ ਕੇ ਪਰਿਵਾਰ ਦੀ ਰੀਤਿ ਨੂੰ ਅੱਗੇ ਨਹੀਂ ਵਧਾਇਆ।
Published at : 03 May 2024 03:28 PM (IST)
ਹੋਰ ਵੇਖੋ





















