ਪੜਚੋਲ ਕਰੋ
Ajay Devgan: ਅਜੇ ਦੇਵਗਨ ਹੀ ਨਹੀਂ ਇਹ ਬਾਲੀਵੁੱਡ ਸਟਾਰਜ਼ ਵੀ ਕਰ ਚੁੱਕੇ ਸ਼ੈਤਾਨੀ ਤਾਕਤਾਂ ਦਾ ਸਾਹਮਣਾ, ਬਿਪਾਸ਼ਾ ਬਾਸੂ ਦੀ ਹੋ ਗਈ ਸੀ ਹਾਲਤ ਖਰਾਬ
ਹਾਲ ਹੀ 'ਚ ਬਾਲੀਵੁੱਡ ਐਕਟਰ ਅਜੇ ਦੇਵਗਨ ਨੇ ਦੱਸਿਆ ਕਿ 10-12 ਸਾਲ ਪਹਿਲਾਂ ਉਨ੍ਹਾਂ ਦਾ ਸ਼ੈਤਾਨੀ ਤਾਕਤਾਂ ਨਾਲ ਸਾਹਮਣਾ ਹੋਇਆ ਸੀ। ਅਜੇ ਤੋਂ ਇਲਾਵਾ ਇਹ ਬਾਲੀਵੁੱਡ ਕਲਾਕਾਰ ਵੀ ਭੂਤਾਂ ਨਾਲ ਸਾਹਮਣਾ ਕਰ ਚੁੱਕੇ ਹਨ।
ਅਜੇ ਦੇਵਗਨ ਹੀ ਨਹੀਂ ਇਹ ਬਾਲੀਵੁੱਡ ਸਟਾਰਜ਼ ਵੀ ਕਰ ਚੁੱਕੇ ਸ਼ੈਤਾਨੀ ਤਾਕਤਾਂ ਦਾ ਸਾਹਮਣਾ, ਬਿਪਾਸ਼ਾ ਬਾਸੂ ਦੀ ਹੋ ਗਈ ਸੀ ਹਾਲਤ ਖਰਾਬ
1/7

ਇਸ ਲਿਸਟ 'ਚ ਪਹਿਲਾ ਨਾਮ ਅਜੇ ਦੇਵਗਨ ਦਾ ਹੈ, ਜਿਨ੍ਹਾਂ ਨੇ ਹਾਲ ਹੀ 'ਚ 'ਸ਼ੈਤਾਨ' ਫਿਲਮ ਦੇ ਟਰੇਲਰ ਲੌਂਚ ਮੌਕੇ ਦੱਸਿਆ ਸੀ ਕਿ ਉਨ੍ਹਾਂ ਦਾ ਅਸਲ ਜ਼ਿੰਦਗੀ 'ਚ ਵੀ ਭੂਤਾਂ ਨਾਲ ਸਾਹਮਣਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ 10-12 ਸਾਲ ਪਹਿਲਾਂ ਮੇਰਾ ਸ਼ੈਤਾਨੀ ਤਾਕਤਾਂ ਨਾਲ ਸਾਹਮਣਾ ਹੋਇਆ ਸੀ। ਇਹ ਬਹੁਤ ਹੀ ਅਜੀਬ ਅਨੁਭਵ ਸੀ। ਜੇ ਮੈਂ ਇਸ ਬਾਰੇ ਗੱਲ ਨਾ ਕਰਾਂ ਤਾਂ ਹੀ ਚੰਗਾ ਹੈ।
2/7

ਬਾਲੀਵੁੱਡ ਦਾ ਚਾਕਲੇਟ ਬੁਆਏ ਵਰੁਣ ਧਵਨ ਦਾ ਸਾਹਮਣਾ ਵੀ ਭੂਤ ਨਾਲ ਹੋ ਚੁੱਕਿਆ ਹੈ। ਵਰੁਣ ਨੇ ਖੁਦ ਆਪਣੇ ਇਸ ਡਰਾਉਣੇ ਤਜਰਬੇ ਬਾਰੇ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅਮਰੀਕਾ 'ਚ ਉਹ ਫਿਲਮ 'ਏਬੀਸੀਡੀ 2' ਦੀ ਸ਼ੂਟਿੰਗ ਕਰ ਰਿਹਾ ਸੀ। ਉਸ ਨੂੰ ਹਾਲੀਵੁੱਡ ਸਟਾਰ ਮਰਹੂਮ ਫਰੈਂਕ ਸਿਨਤਾਰਾ ਦਾ ਭੂਤ ਦਿਖਾਈ ਦਿੱਤਾ ਸੀ। ਜਦੋਂ ਉਹ ਹੋਟਲ ਦੇ ਕਮਰੇ 'ਚ ਗਿਆ ਤਾਂ ਉਸ ਨੂੰ ਕੁੱਝ ਅਜੀਬ ਅਹਿਸਾਸ ਹੋਇਆ ਸੀ। ਇਹੀ ਨਹੀਂ ਕਮਰੇ ਦਾ ਦਰਵਾਜ਼ਾ ਵੀ ਆਪਣੇ ਆਪ ਹੀ ਖੁੱਲ੍ਹ ਗਿਆ ਸੀ।
Published at : 26 Feb 2024 11:27 PM (IST)
ਹੋਰ ਵੇਖੋ





















