ਪੜਚੋਲ ਕਰੋ
Ajay Devgan: ਅਜੇ ਦੇਵਗਨ ਨੇ 'ਸਿੰਘਮ 3' ਦਾ ਕੀਤਾ ਐਲਾਨ, ਇਸ ਦਿਨ ਸਿਨੇਮਾਘਰਾਂ 'ਚ ਹੋ ਰਹੀ ਰਿਲੀਜ਼, ਪੜ੍ਹੋ ਡੀਟੇਲਜ਼
Singham Again: ਅਜੇ ਦੇਵਗਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਸਿੰਘਮ ਅਗੇਨ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਬਹੁਤ ਜਲਦ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।

ਅਜੇ ਦੇਵਗਨ
1/8

ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਧਮਾਲ ਮਚਾਉਣ ਲਈ ਤਿਆਰ ਹਨ। ਅਜੇ ਦੇਵਗਨ ਸਿੰਘਮ 3 'ਚ ਨਜ਼ਰ ਆਉਣ ਵਾਲੇ ਹਨ।
2/8

ਇਸ ਫਿਲਮ 'ਚ ਇਕ ਵਾਰ ਫਿਰ ਅਜੇ ਦੇਵਗਨ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਹੁਣ ਇਸ ਫਿਲਮ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ।
3/8

ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅਗਲੇ ਸਾਲ ਇਹ ਫਿਲਮ 2024 'ਚ ਸੁਤੰਤਰਤਾ ਦਿਵਸ ਯਾਨੀ 15 ਅਗਸਤ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
4/8

ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਅਜੇ ਦੇਵਗਨ ਦੀ ਫਿਲਮ ਸਿੰਘਮ 3 ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਤਰਨ ਆਦਰਸ਼ ਨੇ ਇਹ ਵੀ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗੀ।
5/8

ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਦੀ ਜੋੜੀ ਸੁਪਰਹਿੱਟ ਰਹੀ ਹੈ। ਦੋਵਾਂ ਨੇ ਆਖਰੀ ਵਾਰ ਸਾਲ 2020 'ਚ ਫਿਲਮ 'ਸੂਰਿਆਵੰਸ਼ੀ' 'ਚ ਇਕੱਠੇ ਕੰਮ ਕੀਤਾ ਸੀ। ਹਾਲਾਂਕਿ, ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ਵਿੱਚ ਸਨ, ਪਰ ਇੱਕ ਸੀਨ ਵਿੱਚ ਅਜੇ ਦੇਵਗਨ ਵੀ ਸਿੰਘਮ ਦੇ ਲੁੱਕ ਵਿੱਚ ਨਜ਼ਰ ਆਏ ਸਨ।
6/8

ਅਜੇ ਅਤੇ ਰੋਹਿਤ ਨੇ 'ਸਿੰਘਮ' (2011), 'ਸਿੰਘਮ ਰਿਟਰਨਜ਼' (2014), 'ਸਿੰਬਾ' (2018) ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ।
7/8

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਆਪਣੀ ਵੈੱਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਵਿੱਚ ਰੁੱਝੇ ਹੋਏ ਹਨ। ਇਸ ਸੀਰੀਜ਼ ਨਾਲ ਉਹ OTT ਦੀ ਦੁਨੀਆ 'ਚ ਡੈਬਿਊ ਕਰਨ ਜਾ ਰਿਹਾ ਹੈ।
8/8

'ਇੰਡੀਅਨ ਪੁਲਿਸ ਫੋਰਸ' 'ਚ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈੱਟੀ ਅਤੇ ਵਿਵੇਕ ਓਬਰਾਏ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਹਾਲ ਹੀ 'ਚ ਅਜੇ ਦੇਵਗਨ ਦੀ ਫਿਲਮ ਭੋਲਾ ਰਿਲੀਜ਼ ਹੋਈ ਹੈ।
Published at : 22 Apr 2023 09:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
