ਪੜਚੋਲ ਕਰੋ
IPL 2024 ਨੇ ਟੀਵੀ ਸੀਰੀਅਲਾਂ ਦੀ ਹਾਲਤ ਕੀਤੀ ਖਰਾਬ, ਅਨੁਪਮਾ ਦੀ ਟੀਆਰਪੀ 'ਚ ਵੀ ਜ਼ਬਰਦਸਤ ਗਿਰਾਵਟ, ਸਿਰ ਚੜ੍ਹ ਬੋਲ ਰਹੀ ਦੀ ਦੀਵਾਨਗੀ
IPL 2024 News: ਹੁਣ 13ਵੇਂ ਹਫ਼ਤੇ ਦੀ TRP ਰਿਪੋਰਟ ਸਾਹਮਣੇ ਆ ਗਈ ਹੈ। ਲੱਗਦਾ ਹੈ ਕਿ ਆਈਪੀਐਲ ਕਾਰਨ ਕਈ ਸ਼ੋਅ ਪ੍ਰਭਾਵਿਤ ਹੋਏ ਹਨ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਹੁਣ 'ਝਨਕ' ਅਤੇ 'ਗਮ ਹੈ ਕਿਸੀ ਕੇ ਪਿਆਰ ਮੇਂ' ਤੋਂ ਪਿੱਛੇ ਹੈ।
IPL 2024 ਨੇ ਟੀਵੀ ਸੀਰੀਅਲਾਂ ਦੀ ਹਾਲਤ ਕੀਤੀ ਖਰਾਬ, ਅਨੁਪਮਾ ਦੀ ਟੀਆਰਪੀ 'ਚ ਵੀ ਜ਼ਬਰਦਸਤ ਗਿਰਾਵਟ, ਸਿਰ ਚੜ੍ਹ ਬੋਲ ਰਹੀ ਦੀ ਦੀਵਾਨਗੀ
1/8

ਆਈਪੀਐਲ 2024 ਦਾ ਨਸ਼ਾ ਪੂਰੇ ਦੇਸ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਵਾਰ ਆਈਪੀਐਲ ਨੇ ਵਿਊਅਰਸ਼ਿਪ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
2/8

ਆਈਪੀਐਲ ਦੇ ਹਾਲੇ 10 ਹੀ ਮੈਚ ਹੋਏ ਹਨ ਕਿ ਇਨ੍ਹਾਂ 10 ਮੈਚਾਂ ਨੂੰ 35 ਕਰੋੜ ਲੋਕਾਂ ਨੇ ਦੇਖਿਆ ਹੈ, ਜੋ ਕਿ ਆਪਣੇ ਆਪ 'ਚ ਰਿਕਾਰਡ ਹੈ।
3/8

ਹੁਣ ਖਬਰ ਇਹ ਵੀ ਆ ਰਹੀ ਹੈ ਕਿ ਆਈਪੀਐਲ ਨੇ ਸਾਰੇ ਸੀਰੀਅਲਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ। ਇਸ ਦਾ ਸਬੂਤ ਹੈ ਸੀਰੀਅਲਾਂ ਦੀ ਤਾਜ਼ਾ ਟੀਆਰਪੀ ਰਿਪੋਰਟ। ਜਿਸ ਵਿਚ ਅਨੁਪਮਾ ਵੀ ਪਿਛੜਿਆ ਨਜ਼ਰ ਆ ਰਿਹਾ ਹੈ।
4/8

ਇਸ ਦਾ ਸਬੂਤ ਹੈ ਸੀਰੀਅਲਾਂ ਦੀ ਤਾਜ਼ਾ ਟੀਆਰਪੀ ਰਿਪੋਰਟ। ਜਿਸ ਵਿਚ ਅਨੁਪਮਾ ਵੀ ਪਿਛੜਿਆ ਨਜ਼ਰ ਆ ਰਿਹਾ ਹੈ।
5/8

ਰੂਪਾਲੀ ਗਾਂਗੁਲੀ ਦਾ ਸ਼ੋਅ 'ਅਨੁਪਮਾ' ਸਭ ਤੋਂ ਲੰਬੇ ਸਮੇਂ ਤੱਕ ਨੰਬਰ 1 'ਤੇ ਬਣਿਆ ਹੋਇਆ ਹੈ। ਯੇ ਰਿਸ਼ਤਾ ਕਯਾ ਕਹਿਲਾਤਾ ਹੈ ਅਤੇ ਗੁਮ ਹੈ ਕਿਸੀ ਕੇ ਪਿਆਰ ਮੇਂ ਵਰਗੇ ਸ਼ੋਅ ਲਗਾਤਾਰ ਟੌਪ 5 'ਚ ਹਨ।
6/8

ਹੁਣ, 13ਵੇਂ ਹਫ਼ਤੇ ਦੀ ਟੀਆਰਪੀ ਰਿਪੋਰਟ ਆ ਗਈ ਹੈ ਅਤੇ ਇੱਕ ਵਾਰ ਫਿਰ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਹਫਤੇ ਇਹ ਚੌਥੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਨੂੰ 13ਵੇਂ ਹਫਤੇ 'ਚ 1.9 ਟੀਆਰਪੀ ਰੇਟਿੰਗ ਮਿਲੀ ਹੈ।
7/8

ਝਨਕ ਇੱਕ ਨਵਾਂ ਸ਼ੋਅ ਹੈ ਜੋ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਤੋਂ ਅੱਗੇ ਹੈ। ਹਿਬਾ ਨਵਾਬ ਅਤੇ ਕੁਸ਼ਲ ਆਹੂਜਾ ਦੇ ਸ਼ੋਅ ਨੇ 2.1 ਦੀ ਟੀਆਰਪੀ ਰੇਟਿੰਗ ਹਾਸਲ ਕੀਤੀ ਹੈ।
8/8

ਤਾਰਕ ਮਹਿਤਾ ਕਾ ਉਲਟਾ ਚਸ਼ਮਾ, ਜੋ ਪਿਛਲੇ ਹਫਤੇ ਟੌਪ 5 ਵਿੱਚ ਸੀ, ਅੱਠਵੇਂ ਸਥਾਨ 'ਤੇ ਖਿਸਕ ਗਿਆ ਹੈ। ਇਸ ਦੀ ਟੀਆਰਪੀ ਰੇਟਿੰਗ 1.4 ਸੀ। ਮੰਨਿਆ ਜਾਂਦਾ ਹੈ ਕਿ ਆਈਪੀਐਲ 2024 ਨੇ ਨਿਸ਼ਚਤ ਤੌਰ 'ਤੇ ਚੋਟੀ ਦੇ ਟੀਵੀ ਸ਼ੋਅ ਦੀ ਟੀਆਰਪੀ ਰੇਟਿੰਗ 'ਤੇ ਪ੍ਰਭਾਵ ਪਾਇਆ ਹੈ।
Published at : 04 Apr 2024 09:31 PM (IST)
ਹੋਰ ਵੇਖੋ





















