ਪੜਚੋਲ ਕਰੋ
Guess Who : ਬਾਲੀਵੁੱਡ ਦੀ 'ਕੁਈਨ' ਅਤੇ ਮਸ਼ਹੂਰ ਫ਼ਿਲਮਮੇਕਰ ਦੀ ਪਤਨੀ ਹੈ ਇਹ ਬੱਚੀ , ਪਹਿਚਾਣਿਆ ?
Guess Who: ਇਨ੍ਹੀਂ ਦਿਨੀਂ ਗੋਲੂਮੋਲੂ ਕੁੜੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ 'ਚ ਨਜ਼ਰ ਆ ਰਹੀ ਇਹ ਕੁੜੀ ਅੱਜ ਬਾਲੀਵੁੱਡ ਦੀ 'ਕੁਈਨ' ਬਣ ਚੁੱਕੀ ਹੈ। ਕੀ ਤੁਸੀਂ ਉਨ੍ਹਾਂ ਨੂੰ ਪਛਾਣ ਪਾ ਰਹੇ ਹੋ?

Rani Mukherjee
1/6

Guess Who: ਇਨ੍ਹੀਂ ਦਿਨੀਂ ਗੋਲੂਮੋਲੂ ਕੁੜੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ 'ਚ ਨਜ਼ਰ ਆ ਰਹੀ ਇਹ ਕੁੜੀ ਅੱਜ ਬਾਲੀਵੁੱਡ ਦੀ 'ਕੁਈਨ' ਬਣ ਚੁੱਕੀ ਹੈ। ਕੀ ਤੁਸੀਂ ਉਨ੍ਹਾਂ ਨੂੰ ਪਛਾਣ ਪਾ ਰਹੇ ਹੋ?
2/6

ਜੇਕਰ ਤੁਸੀਂ ਅਜੇ ਵੀ ਇਸ ਕੁੜੀ ਨੂੰ ਨਹੀਂ ਪਛਾਣਿਆ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਪਿਆਰੀ ਕੁੜੀ ਕੋਈ ਹੋਰ ਨਹੀਂ ਬਲਕਿ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਰਾਣੀ ਮੁਖਰਜੀ ਹੈ। ਅਦਾਕਾਰਾ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
3/6

ਰਾਣੀ ਨੇ 90 ਦੇ ਦਹਾਕੇ 'ਚ ਹਿੰਦੀ ਸਿਨੇਮਾ 'ਤੇ ਅਜਿਹੀ ਛਾਪ ਛੱਡੀ ਕਿ ਅੱਜ ਵੀ ਉਹ ਜਿਸ ਫਿਲਮ 'ਚ ਨਜ਼ਰ ਆਉਂਦੀ ਹੈ, ਉਹ ਹਿੱਟ ਦੀ ਸ਼੍ਰੇਣੀ 'ਚ ਆਉਂਦੀ ਹੈ। ਰਾਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਰਾਜਾ ਕੀ ਆਏਗੀ ਬਾਰਾਤ' ਨਾਲ ਕੀਤੀ ਸੀ। ਜਿਸ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
4/6

ਇਸ ਤੋਂ ਬਾਅਦ ਰਾਣੀ ਨੇ ਬਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਹਿੱਟ ਫਿਲਮਾਂ ਦਿੱਤੀਆਂ। ਇਸ ਦੇ ਨਾਲ ਹੀ ਰਾਣੀ ਇੰਡਸਟਰੀ ਦੀਆਂ ਚੁਣੀਆਂ ਗਈਆਂ ਅਭਿਨੇਤਰੀਆਂ 'ਚ ਸ਼ਾਮਲ ਹੈ। ਜਿਸ ਨੇ ਬੀ-ਟਾਊਨ ਦੇ ਤਿੰਨੋਂ ਖਾਨਾਂ ਆਮਿਰ, ਸਲਮਾਨ ਅਤੇ ਸ਼ਾਹਰੁਖ ਨਾਲ ਕੰਮ ਕੀਤਾ ਹੈ।
5/6

ਇਸ ਦੇ ਨਾਲ ਹੀ ਫਿਲਮਾਂ ਦੇ ਨਾਲ-ਨਾਲ ਰਾਣੀ ਦੀ ਲਵ ਲਾਈਫ ਵੀ ਕਾਫੀ ਵਧੀਆ ਰਹੀ ਹੈ। ਉਸ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਆਦਿਤਿਆ ਚੋਪੜਾ ਨਾਲ ਹੋਇਆ ਹੈ। ਅੱਜ ਦੋਵੇਂ ਇੱਕ ਧੀ ਦੇ ਮਾਪੇ ਵੀ ਹਨ।
6/6

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਣੀ ਨੂੰ ਆਖਰੀ ਵਾਰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮਿਸ ਚੈਟਰਜੀ ਬਨਾਮ ਨਾਰਵੇ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਕੁਛ ਕੁਛ ਹੋਤਾ ਹੈ', 'ਕਭੀ ਅਲਵਿਦਾ ਨਾ ਕਹਿਣਾ', 'ਚਲਤੇ-ਚਲਤੇ', 'ਬਲੈਕ' ਅਤੇ 'ਮਰਦਾਨੀ' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ।
Published at : 04 May 2023 04:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
