ਪੜਚੋਲ ਕਰੋ
Salman Khan: ਰਾਤ ਨੂੰ ਫਿਲਮ ਦੇ ਸੈੱਟ ਤੋਂ ਬਚਿਆ ਖਾਣਾ ਲੈਕੇ ਕਿਉਂ ਨਿਕਲਦੇ ਸੀ ਸਲਮਾਨ ਖਾਨ, ਇਸ ਅਦਾਕਾਰਾ ਨੇ ਕੀਤਾ ਖੁਲਾਸਾ
Salman Khan Facts: ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਕੋਸਟਾਰ ਆਇਸ਼ਾ ਜੁਲਕਾ ਨੇ ਅਦਾਕਾਰ ਦੀ ਇਸ ਆਦਤ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ।

ਰਾਤ ਨੂੰ ਫਿਲਮ ਦੇ ਸੈੱਟ ਤੋਂ ਬਚਿਆ ਖਾਣਾ ਲੈਕੇ ਕਿਉਂ ਨਿਕਲਦੇ ਸੀ ਸਲਮਾਨ ਖਾਨ, ਇਸ ਅਦਾਕਾਰਾ ਨੇ ਕੀਤਾ ਖੁਲਾਸਾ
1/6

ਆਇਸ਼ਾ ਜੁਲਕਾ ਨੇ ਕੁਝ ਸਮਾਂ ਪਹਿਲਾਂ ਮਿਡ-ਡੇ ਨਾਲ ਇੰਟਰਵਿਊ ਕੀਤਾ ਸੀ। ਜਿਸ 'ਚ ਅਦਾਕਾਰਾ ਨੇ ਸਲਮਾਨ ਖਾਨ ਦੀ ਦਰਿਆਦਿਲੀ ਨਾਲ ਜੁੜੀਆਂ ਕਈ ਕਹਾਣੀਆਂ ਸੁਣਾਈਆਂ।
2/6

ਆਇਸ਼ਾ ਨੇ ਫਿਲਮ 'ਕੁਰਬਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ 'ਚ ਉਹ ਸਲਮਾਨ ਨਾਲ ਨਜ਼ਰ ਆਈ ਸੀ। ਉਦੋਂ ਤੋਂ ਹੀ ਅਭਿਨੇਤਰੀ ਸਲਮਾਨ ਖਾਨ ਦੀ ਬਹੁਤ ਵੱਡੀ ਫੈਨ ਰਹੀ ਹੈ। ਉਸ ਦਾ ਮੰਨਣਾ ਹੈ ਕਿ ਸਲਮਾਨ ਇਕ ਚੰਗੇ ਅਭਿਨੇਤਾ ਹੋਣ ਦੇ ਨਾਲ-ਨਾਲ ਬਹੁਤ ਚੰਗੇ ਇਨਸਾਨ ਵੀ ਹਨ।
3/6

ਇੰਟਰਵਿਊ ਦੌਰਾਨ ਅਦਾਕਾਰਾ ਨੇ ਦੱਸਿਆ ਸੀ, 'ਜਦੋਂ ਸਾਡੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤਾਂ ਸਲਮਾਨ ਸੈੱਟ 'ਤੇ ਜੋ ਵੀ ਖਾਣਾ ਬਚਿਆ ਸੀ, ਉਹ ਰਾਤ ਨੂੰ ਲੋੜਵੰਦ ਲੋਕਾਂ ਨੂੰ ਵੰਡ ਦਿੰਦੇ ਸਨ। ਕਈ ਵਾਰ ਉਹ ਫੁੱਟਪਾਥ 'ਤੇ ਸੁੱਤੇ ਪਏ ਲੋਕਾਂ ਨੂੰ ਨੀਂਦ ਤੋਂ ਜਗਾ ਕੇ ਖਾਣਾ ਖੁਆਉਂਦੇ ਹੁੰਦੇ ਸੀ।
4/6

ਦੱਸ ਦੇਈਏ ਕਿ 90 ਦੇ ਦਹਾਕੇ 'ਚ ਆਇਸ਼ਾ ਜੁਲਕਾ ਦਾ ਨਾਂ ਟਾਪ ਅਭਿਨੇਤਰੀਆਂ 'ਚ ਆਉਂਦਾ ਸੀ। ਉਨ੍ਹਾਂ ਨੇ 'ਜੋ ਜੀਤਾ ਵਹੀ ਸਿਕੰਦਰ', 'ਖਿਲਾੜੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਭੂਮਿਕਾਵਾਂ ਨਿਭਾ ਕੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।
5/6

ਇਸ ਦੇ ਨਾਲ ਹੀ, ਅਦਾਕਾਰਾ ਨੇ ਹਿੰਦੀ ਤੋਂ ਇਲਾਵਾ ਤੇਲਗੂ, ਉੜੀਆ ਅਤੇ ਕੰਨੜ ਫਿਲਮ ਇੰਡਸਟਰੀ ਵਿੱਚ ਵੀ ਕਾਫੀ ਨਾਮ ਕਮਾਇਆ ਹੈ।
6/6

ਅਦਾਕਾਰਾ ਆਖਰੀ ਵਾਰ ਵੈੱਬ ਸੀਰੀਜ਼ 'ਹੁਸ਼ ਹੁਸ਼' 'ਚ ਨਜ਼ਰ ਆਈ ਸੀ। ਜਿਸ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਇੰਸਟਾਗ੍ਰਾਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
Published at : 31 Mar 2023 03:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
