ਪੜਚੋਲ ਕਰੋ
(Source: ECI/ABP News)
Prabhas Birthday: ਪ੍ਰਭਾਸ ਅੱਜ ਮਨਾ ਰਿਹਾ ਜਨਮਦਿਨ, 6000 ਕੁੜੀਆਂ ਦਾ ਦਿਲ ਤੋੜਨ ਵਾਲੇ ਬਾਹੂਬਲੀ ਦੀ ਇਸ ਸ਼ਖਸ਼ ਨੇ ਬਦਲੀ ਕਿਸਮਤ
Prabhas Unknown Facts: ਆਪਣੀ ਦਮਦਾਰ ਆਵਾਜ਼ ਅਤੇ ਸ਼ਾਨਦਾਰ ਸ਼ਖਸੀਅਤ ਨਾਲ ਫਿਲਮ ਦੇ ਡਾਇਲਾਗਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਵਾਲੇ ਸਾਉਥ ਸਟਾਰ ਪ੍ਰਭਾਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।
![Prabhas Unknown Facts: ਆਪਣੀ ਦਮਦਾਰ ਆਵਾਜ਼ ਅਤੇ ਸ਼ਾਨਦਾਰ ਸ਼ਖਸੀਅਤ ਨਾਲ ਫਿਲਮ ਦੇ ਡਾਇਲਾਗਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਵਾਲੇ ਸਾਉਥ ਸਟਾਰ ਪ੍ਰਭਾਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।](https://feeds.abplive.com/onecms/images/uploaded-images/2023/10/23/92db5d34aa7cd9e75de76d00005784101698036113587709_original.jpg?impolicy=abp_cdn&imwidth=720)
prabhas birthday
1/7
![ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਨਾਲ ਸਜੀਆਂ ਕਈ ਸ਼ਾਨਦਾਰ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਦੱਸ ਦੇਈਏ ਕਿ ਬਾਹੁਬਲੀ ਪ੍ਰਭਾਸ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਇਸ ਖਾਸ ਮੌਕੇ ਅਸੀ ਤੁਹਾਨੂੰ ਅਦਾਕਾਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।](https://feeds.abplive.com/onecms/images/uploaded-images/2023/10/23/7703e5f95e79bdd9e184ea914a8933273e90e.jpg?impolicy=abp_cdn&imwidth=720)
ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਨਾਲ ਸਜੀਆਂ ਕਈ ਸ਼ਾਨਦਾਰ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਦੱਸ ਦੇਈਏ ਕਿ ਬਾਹੁਬਲੀ ਪ੍ਰਭਾਸ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਇਸ ਖਾਸ ਮੌਕੇ ਅਸੀ ਤੁਹਾਨੂੰ ਅਦਾਕਾਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
2/7
![23 ਅਕਤੂਬਰ 1979 ਨੂੰ ਇੱਕ ਫਿਲਮੀ ਪਰਿਵਾਰ ਵਿੱਚ ਜਨਮੇ ਪ੍ਰਭਾਸ ਨੂੰ ਫਿਲਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬਚਪਨ ਤੋਂ ਹੀ ਫਿਲਮਾਂ ਨਾਲ ਜੁੜੇ ਲੋਕਾਂ ਵਿਚਾਲੇ ਰਹਿਣ ਦੇ ਬਾਵਜੂਦ ਪ੍ਰਭਾਸ ਦਾ ਮਨ ਸਿਨੇਮਾ ਵੱਲ ਨਹੀਂ ਸਗੋਂ ਬਿਜਨੈੱਸ ਵੱਲ ਸੀ।](https://feeds.abplive.com/onecms/images/uploaded-images/2023/10/23/0102a28ea03c8c25614af2f8ac53d6018fe11.jpg?impolicy=abp_cdn&imwidth=720)
23 ਅਕਤੂਬਰ 1979 ਨੂੰ ਇੱਕ ਫਿਲਮੀ ਪਰਿਵਾਰ ਵਿੱਚ ਜਨਮੇ ਪ੍ਰਭਾਸ ਨੂੰ ਫਿਲਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬਚਪਨ ਤੋਂ ਹੀ ਫਿਲਮਾਂ ਨਾਲ ਜੁੜੇ ਲੋਕਾਂ ਵਿਚਾਲੇ ਰਹਿਣ ਦੇ ਬਾਵਜੂਦ ਪ੍ਰਭਾਸ ਦਾ ਮਨ ਸਿਨੇਮਾ ਵੱਲ ਨਹੀਂ ਸਗੋਂ ਬਿਜਨੈੱਸ ਵੱਲ ਸੀ।
3/7
![ਅਭਿਨੇਤਾ ਸ਼ੁਰੂ ਤੋਂ ਹੀ ਆਪਣਾ ਬਿਜਨੈੱਸ ਖੋਲ੍ਹ ਕੇ ਅੱਗੇ ਵਧਣਾ ਚਾਹੁੰਦਾ ਸੀ, ਪਰ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ। ਕਹਿੰਦੇ ਹਨ ਕਿ ਰੱਬ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਅਸੀ ਤਾਂ ਫਿਰ ਸਿਰਫ ਇੱਕ ਇਨਸਾਨ ਹਾਂ। ਇਹ ਪ੍ਰਭਾਸ ਦੀ ਨਹੀਂ ਸਗੋਂ ਰੱਬ ਦੀ ਮਰਜ਼ੀ ਸੀ। ਇਸ ਪਿੱਛੇ ਇੱਕ ਕਹਾਣੀ ਹੈ ਕਿ ਪ੍ਰਭਾਸ ਨੇ ਅਚਾਨਕ ਬਿਜ਼ਨੈੱਸਮੈਨ ਬਣਨ ਦਾ ਸੁਪਨਾ ਛੱਡ ਕੇ ਐਕਟਰ ਬਣਨ ਦਾ ਫੈਸਲਾ ਕਿਉਂ ਕੀਤਾ।](https://feeds.abplive.com/onecms/images/uploaded-images/2023/10/23/12e442acf6f258cf573f3fa4daba86e08836f.jpg?impolicy=abp_cdn&imwidth=720)
ਅਭਿਨੇਤਾ ਸ਼ੁਰੂ ਤੋਂ ਹੀ ਆਪਣਾ ਬਿਜਨੈੱਸ ਖੋਲ੍ਹ ਕੇ ਅੱਗੇ ਵਧਣਾ ਚਾਹੁੰਦਾ ਸੀ, ਪਰ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ। ਕਹਿੰਦੇ ਹਨ ਕਿ ਰੱਬ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਅਸੀ ਤਾਂ ਫਿਰ ਸਿਰਫ ਇੱਕ ਇਨਸਾਨ ਹਾਂ। ਇਹ ਪ੍ਰਭਾਸ ਦੀ ਨਹੀਂ ਸਗੋਂ ਰੱਬ ਦੀ ਮਰਜ਼ੀ ਸੀ। ਇਸ ਪਿੱਛੇ ਇੱਕ ਕਹਾਣੀ ਹੈ ਕਿ ਪ੍ਰਭਾਸ ਨੇ ਅਚਾਨਕ ਬਿਜ਼ਨੈੱਸਮੈਨ ਬਣਨ ਦਾ ਸੁਪਨਾ ਛੱਡ ਕੇ ਐਕਟਰ ਬਣਨ ਦਾ ਫੈਸਲਾ ਕਿਉਂ ਕੀਤਾ।
4/7
![ਬਿਜ਼ਨੈੱਸਮੈਨ ਬਣਨ ਦਾ ਸੁਪਨਾ ਲੈ ਕੇ ਵੱਡੇ ਹੋਏ ਪ੍ਰਭਾਸ ਦੀ ਜ਼ਿੰਦਗੀ ਨੂੰ ਬਦਲਣ ਦਾ ਕੰਮ ਉਸ ਦੇ ਚਾਚਾ ਨੇ ਕੀਤਾ ਸੀ। ਦਰਅਸਲ, ਅਭਿਨੇਤਾ ਦੇ ਚਾਚਾ ਇੱਕ ਫਿਲਮ ਬਣਾ ਰਹੇ ਸਨ, ਜਿਸ ਦੇ ਹੀਰੋ ਪ੍ਰਭਾਸ ਬਿਲਕੁਲ ਫਿੱਟ ਸਨ। ਅਜਿਹੇ 'ਚ ਚਾਚੇ ਨੇ ਮਿੰਨਤਾਂ ਕਰਕੇ ਪ੍ਰਭਾਸ ਨੂੰ ਮਨਾ ਲਿਆ ਅਤੇ ਇਸ ਤਰ੍ਹਾਂ ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪ੍ਰਭਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਰਿਲੀਜ਼ ਹੋਈ ਫਿਲਮ 'ਈਸ਼ਵਰ' ਨਾਲ ਕੀਤੀ ਸੀ। ਪਰ ਇਹ ਫਿਲਮ ਚਮਤਕਾਰ ਦਿਖਾਉਣ ਵਿੱਚ ਅਸਫਲ ਰਹੀ। ਹਾਲਾਂਕਿ ਅਦਾਕਾਰ ਦੀ ਦੂਜੀ ਫਿਲਮ 'ਵਰਸ਼ਮ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਹੀ ਸੀ। ਇਸ ਤੋਂ ਬਾਅਦ ਪ੍ਰਭਾਸ ਨੇ ਬੈਕ-ਟੂ-ਬੈਕ ਕਈ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚੋਂ ਕੁਝ ਹਿੱਟ ਅਤੇ ਕੁਝ ਫਲਾਪ ਰਹੀਆਂ।](https://feeds.abplive.com/onecms/images/uploaded-images/2023/10/23/b3f175f9618e96645793f935aabb5e6d29749.jpg?impolicy=abp_cdn&imwidth=720)
ਬਿਜ਼ਨੈੱਸਮੈਨ ਬਣਨ ਦਾ ਸੁਪਨਾ ਲੈ ਕੇ ਵੱਡੇ ਹੋਏ ਪ੍ਰਭਾਸ ਦੀ ਜ਼ਿੰਦਗੀ ਨੂੰ ਬਦਲਣ ਦਾ ਕੰਮ ਉਸ ਦੇ ਚਾਚਾ ਨੇ ਕੀਤਾ ਸੀ। ਦਰਅਸਲ, ਅਭਿਨੇਤਾ ਦੇ ਚਾਚਾ ਇੱਕ ਫਿਲਮ ਬਣਾ ਰਹੇ ਸਨ, ਜਿਸ ਦੇ ਹੀਰੋ ਪ੍ਰਭਾਸ ਬਿਲਕੁਲ ਫਿੱਟ ਸਨ। ਅਜਿਹੇ 'ਚ ਚਾਚੇ ਨੇ ਮਿੰਨਤਾਂ ਕਰਕੇ ਪ੍ਰਭਾਸ ਨੂੰ ਮਨਾ ਲਿਆ ਅਤੇ ਇਸ ਤਰ੍ਹਾਂ ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪ੍ਰਭਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਰਿਲੀਜ਼ ਹੋਈ ਫਿਲਮ 'ਈਸ਼ਵਰ' ਨਾਲ ਕੀਤੀ ਸੀ। ਪਰ ਇਹ ਫਿਲਮ ਚਮਤਕਾਰ ਦਿਖਾਉਣ ਵਿੱਚ ਅਸਫਲ ਰਹੀ। ਹਾਲਾਂਕਿ ਅਦਾਕਾਰ ਦੀ ਦੂਜੀ ਫਿਲਮ 'ਵਰਸ਼ਮ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਹੀ ਸੀ। ਇਸ ਤੋਂ ਬਾਅਦ ਪ੍ਰਭਾਸ ਨੇ ਬੈਕ-ਟੂ-ਬੈਕ ਕਈ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚੋਂ ਕੁਝ ਹਿੱਟ ਅਤੇ ਕੁਝ ਫਲਾਪ ਰਹੀਆਂ।
5/7
![ਹਿੱਟ ਅਤੇ ਫਲਾਪ ਦਾ ਇਹ ਸਿਲਸਿਲਾ ਉਦੋਂ ਚੱਲ ਰਿਹਾ ਸੀ ਜਦੋਂ ਪ੍ਰਭਾਸ ਨੂੰ ਐਸਐਸ ਰਾਜਮੌਲੀ ਦੀ ਫਿਲਮ 'ਬਾਹੂਬਲੀ' ਦਾ ਆਫਰ ਮਿਲਿਆ ਸੀ। ਇਸ ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਅਭਿਨੇਤਾ ਦੇ ਸਾਹਮਣੇ ਇਕ ਸ਼ਰਤ ਰੱਖੀ ਗਈ ਸੀ, ਜੋ ਕਿ ਉਹ ਪੰਜ ਸਾਲ ਤੱਕ ਕਿਸੇ ਹੋਰ ਪ੍ਰੋਜੈਕਟ 'ਤੇ ਕੰਮ ਨਹੀਂ ਕਰਨਗੇ। ਪ੍ਰਭਾਸ ਨੇ ਇਸ ਸ਼ਰਤ ਨੂੰ ਸਵੀਕਾਰ ਕਰਨ ਦਾ ਜੋਖਮ ਲਿਆ ਅਤੇ 'ਬਾਹੂਬਲੀ' ਬਣ ਕੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ।](https://feeds.abplive.com/onecms/images/uploaded-images/2023/10/23/855c4dcf7e16278430d865d9d76cdeb56c89c.jpg?impolicy=abp_cdn&imwidth=720)
ਹਿੱਟ ਅਤੇ ਫਲਾਪ ਦਾ ਇਹ ਸਿਲਸਿਲਾ ਉਦੋਂ ਚੱਲ ਰਿਹਾ ਸੀ ਜਦੋਂ ਪ੍ਰਭਾਸ ਨੂੰ ਐਸਐਸ ਰਾਜਮੌਲੀ ਦੀ ਫਿਲਮ 'ਬਾਹੂਬਲੀ' ਦਾ ਆਫਰ ਮਿਲਿਆ ਸੀ। ਇਸ ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਅਭਿਨੇਤਾ ਦੇ ਸਾਹਮਣੇ ਇਕ ਸ਼ਰਤ ਰੱਖੀ ਗਈ ਸੀ, ਜੋ ਕਿ ਉਹ ਪੰਜ ਸਾਲ ਤੱਕ ਕਿਸੇ ਹੋਰ ਪ੍ਰੋਜੈਕਟ 'ਤੇ ਕੰਮ ਨਹੀਂ ਕਰਨਗੇ। ਪ੍ਰਭਾਸ ਨੇ ਇਸ ਸ਼ਰਤ ਨੂੰ ਸਵੀਕਾਰ ਕਰਨ ਦਾ ਜੋਖਮ ਲਿਆ ਅਤੇ 'ਬਾਹੂਬਲੀ' ਬਣ ਕੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ।
6/7
![ਇਹ ਪ੍ਰਭਾਸ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਨਵੀਂਆਂ ਉਚਾਈਆਂ 'ਤੇ ਪਹੁੰਚਾਇਆ ਅਤੇ ਉਹ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਮਸ਼ਹੂਰ ਹੋ ਗਏ। ਪੰਜ ਸਾਲ ਤੱਕ ਕੋਈ ਫਿਲਮ ਸਾਈਨ ਨਾ ਕਰਨ ਕਾਰਨ ਪ੍ਰਭਾਸ ਨੂੰ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪਿਆ। ਪਰ 'ਬਾਹੂਬਲੀ' ਅਤੇ 'ਬਾਹੂਬਲੀ 2' ਦੀ ਸਫਲਤਾ ਨੇ ਸਭ ਕੁਝ ਠੀਕ ਕਰ ਦਿੱਤਾ।](https://feeds.abplive.com/onecms/images/uploaded-images/2023/10/23/fa0743f52d313bea0cd514acde28baef42aeb.jpg?impolicy=abp_cdn&imwidth=720)
ਇਹ ਪ੍ਰਭਾਸ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਨਵੀਂਆਂ ਉਚਾਈਆਂ 'ਤੇ ਪਹੁੰਚਾਇਆ ਅਤੇ ਉਹ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਮਸ਼ਹੂਰ ਹੋ ਗਏ। ਪੰਜ ਸਾਲ ਤੱਕ ਕੋਈ ਫਿਲਮ ਸਾਈਨ ਨਾ ਕਰਨ ਕਾਰਨ ਪ੍ਰਭਾਸ ਨੂੰ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪਿਆ। ਪਰ 'ਬਾਹੂਬਲੀ' ਅਤੇ 'ਬਾਹੂਬਲੀ 2' ਦੀ ਸਫਲਤਾ ਨੇ ਸਭ ਕੁਝ ਠੀਕ ਕਰ ਦਿੱਤਾ।
7/7
![ਇਨ੍ਹਾਂ ਦੋਵਾਂ ਫਿਲਮਾਂ ਨੇ ਨਾ ਸਿਰਫ ਪ੍ਰਭਾਸ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ। ਪ੍ਰਭਾਸ ਨੂੰ ਅਚਾਨਕ ਦੇਸ਼ ਦਾ ਸਭ ਤੋਂ ਯੋਗ ਬੈਚਲਰ ਬਣਾ ਦਿੱਤਾ ਗਿਆ। 'ਬਾਹੂਬਲੀ ਦੀ ਚਾਲ, ਦਿੱਖ ਅਤੇ ਸ਼ਾਹੀ ਚਾਲ-ਚਲਣ ਤੋਂ ਪ੍ਰਭਾਵਿਤ ਹੋ ਕੇ, ਦੇਸ਼ ਭਰ ਦੀਆਂ ਲਗਭਗ 6000 ਕੁੜੀਆਂ ਨੇ ਪ੍ਰਭਾਸ ਨੂੰ ਵਿਆਹ ਦੇ ਪ੍ਰਸਤਾਵ ਭੇਜੇ ਸਨ। ਜੀ ਹਾਂ, ਤੁਸੀਂ ਇਹ ਸਹੀ ਸੁਣਿਆ ਹੈ, 'ਬਾਹੂਬਲੀ 2' ਦੀ ਸਫਲਤਾ ਤੋਂ ਬਾਅਦ ਪ੍ਰਭਾਸ ਨੂੰ 6000 ਕੁੜੀਆਂ ਦੇ ਪ੍ਰਸਤਾਵ ਆਏ ਸਨ, ਪਰ ਬਦਕਿਸਮਤੀ ਨਾਲ ਅਭਿਨੇਤਾ ਨੇ ਉਨ੍ਹਾਂ ਸਾਰਿਆਂ ਦਾ ਦਿਲ ਤੋੜ ਦਿੱਤਾ। ਪ੍ਰਭਾਸ ਅਜੇ ਵੀ ਆਪਣੀ ਜ਼ਿੰਦਗੀ ਇਕੱਲੇ ਹੀ ਬਤੀਤ ਕਰ ਰਹੇ ਹਨ।](https://feeds.abplive.com/onecms/images/uploaded-images/2023/10/23/3d3f85315b9aee848f8deacd2b25e3a89a3d5.jpg?impolicy=abp_cdn&imwidth=720)
ਇਨ੍ਹਾਂ ਦੋਵਾਂ ਫਿਲਮਾਂ ਨੇ ਨਾ ਸਿਰਫ ਪ੍ਰਭਾਸ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ। ਪ੍ਰਭਾਸ ਨੂੰ ਅਚਾਨਕ ਦੇਸ਼ ਦਾ ਸਭ ਤੋਂ ਯੋਗ ਬੈਚਲਰ ਬਣਾ ਦਿੱਤਾ ਗਿਆ। 'ਬਾਹੂਬਲੀ ਦੀ ਚਾਲ, ਦਿੱਖ ਅਤੇ ਸ਼ਾਹੀ ਚਾਲ-ਚਲਣ ਤੋਂ ਪ੍ਰਭਾਵਿਤ ਹੋ ਕੇ, ਦੇਸ਼ ਭਰ ਦੀਆਂ ਲਗਭਗ 6000 ਕੁੜੀਆਂ ਨੇ ਪ੍ਰਭਾਸ ਨੂੰ ਵਿਆਹ ਦੇ ਪ੍ਰਸਤਾਵ ਭੇਜੇ ਸਨ। ਜੀ ਹਾਂ, ਤੁਸੀਂ ਇਹ ਸਹੀ ਸੁਣਿਆ ਹੈ, 'ਬਾਹੂਬਲੀ 2' ਦੀ ਸਫਲਤਾ ਤੋਂ ਬਾਅਦ ਪ੍ਰਭਾਸ ਨੂੰ 6000 ਕੁੜੀਆਂ ਦੇ ਪ੍ਰਸਤਾਵ ਆਏ ਸਨ, ਪਰ ਬਦਕਿਸਮਤੀ ਨਾਲ ਅਭਿਨੇਤਾ ਨੇ ਉਨ੍ਹਾਂ ਸਾਰਿਆਂ ਦਾ ਦਿਲ ਤੋੜ ਦਿੱਤਾ। ਪ੍ਰਭਾਸ ਅਜੇ ਵੀ ਆਪਣੀ ਜ਼ਿੰਦਗੀ ਇਕੱਲੇ ਹੀ ਬਤੀਤ ਕਰ ਰਹੇ ਹਨ।
Published at : 23 Oct 2023 10:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)