ਪੜਚੋਲ ਕਰੋ
Shah Rukh Khan: ਨਾਨਾ ਪਾਟੇਕਰ ਨੇ ਉਡਾਇਆ ਸ਼ਾਹਰੁਖ ਖਾਨ ਦਾ ਮਜ਼ਾਕ, 'ਜਵਾਨ' ਨੂੰ ਦੱਸਿਆ ਬਕਵਾਸ ਫਿਲਮ
Jawan: ਸ਼ਾਹਰੁਖ ਖਾਨ ਦੀ ਜਵਾਨ ਸਿਨੇਮਾਘਰਾਂ 'ਚ ਹਲਚਲ ਮਚਾ ਰਹੀ ਹੈ, ਉਥੇ ਹੀ ਸੰਨੀ ਦਿਓਲ ਦੀ 'ਗਦਰ 2' ਨੇ ਵੀ ਬਾਕਸ ਆਫਿਸ 'ਤੇ ਕਾਫੀ ਧਮਾਲ ਮਚਾ ਦਿੱਤੀ ਸੀ ਪਰ ਬਾਲੀਵੁੱਡ ਦੇ ਕੁਝ ਦਿੱਗਜ ਕਲਾਕਾਰਾਂ ਨੇ ਇਨ੍ਹਾਂ ਫਿਲਮਾਂ ਦਾ ਵਿਰੋਧ ਕੀਤਾ ਹੈ।
ਨਾਨਾ ਪਾਟੇਕਰ ਨੇ ਸ਼ਾਹਰੁਖ ਖਾਨ ਦਾ ਮਜ਼ਾਕ, 'ਜਵਾਨ' ਨੂੰ ਦੱਸਿਆ ਬਕਵਾਸ ਫਿਲਮ
1/9

ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਉਦੋਂ ਤੋਂ ਇਹ ਫਿਲਮ ਦੇਸ਼ ਅਤੇ ਦੁਨੀਆ ਦੇ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਦਾ ਕ੍ਰੇਜ਼ ਦਰਸ਼ਕਾਂ 'ਚ ਬਣਿਆ ਹੋਇਆ ਹੈ ਅਤੇ ਇਸ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਭਾਰੀ ਭੀੜ ਹੈ। ਫਿਲਮ ਨੇ ਹੁਣ ਤੱਕ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।
2/9

ਕਮਾਈ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ 26.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ 6 ਦਿਨਾਂ 'ਚ ਫਿਲਮ ਦੀ ਕੁੱਲ ਕਮਾਈ 345.58 ਕਰੋੜ ਰੁਪਏ ਹੋ ਗਈ ਹੈ। ਦੁਨੀਆ ਭਰ ਵਿੱਚ ਫਿਲਮ ਨੇ ਆਪਣੀ ਰਿਲੀਜ਼ ਦੇ 6 ਦਿਨਾਂ ਵਿੱਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ।
3/9

ਸ਼ਾਹਰੁਖ ਖਾਨ ਦੀ ਜਵਾਨ ਚਾਰੇ ਪਾਸੇ ਛਾਈ ਹੋਈ ਹੈ, ਚਾਹੇ ਆਮ ਲੋਕ ਜਾਂ ਸੈਲੇਬਸ, ਹਰ ਕੋਈ ਕਿੰਗ ਖਾਨ ਦੀ ਇਸ ਫਿਲਮ ਦੀ ਤਾਰੀਫ ਕਰਦਾ ਨਹੀਂ ਥੱਕਦਾ, ਅਜਿਹੇ ਵਿੱਚ ਬਾਲੀਵੁੱਡ ਦੇ ਇੱਕ ਦਿੱਗਜ ਅਦਾਕਾਰ ਨੂੰ ਇਹ ਫਿਲਮ ਪਸੰਦ ਨਹੀਂ ਆਈ ਹੈ।
4/9

ਜਲਦ ਹੀ ਫਿਲਮ 'ਦਿ ਵੈਕਸੀਨ ਵਾਰ' 'ਚ ਨਜ਼ਰ ਆਉਣ ਵਾਲੇ ਨਾਨਾ ਪਾਟੇਕਰ ਨੇ ਬਿਨਾਂ ਨਾਂ ਲਏ 'ਜਵਾਨ' 'ਤੇ ਨਿਸ਼ਾਨਾ ਸਾਧਿਆ ਹੈ। ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਦੌਰਾਨ ਨਾਨਾ ਪਾਟੇਕਰ ਨੇ ਸਮਾਨਾਂਤਰ ਅਤੇ ਕਮਰਸ਼ੀਅਲ ਸਿਨੇਮਾ ਵਿੱਚ ਫਰਕ ਬਾਰੇ ਕਿਹਾ ਕਿ ਦੋਵਾਂ ਵਿੱਚ ਫਰਕ ਹੁਣ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਓ.ਟੀ.ਟੀ ਦੇ ਆਉਣ ਤੋਂ ਬਾਅਦ ਹਰ ਫ਼ਿਲਮ ਨੂੰ ਇੱਕ ਪਲੇਟਫਾਰਮ ਮਿਲਿਆ ਹੈ। ਨਾਨਾ ਪਾਟੇਕਰ ਨੇ ਅੱਗੇ ਕਿਹਾ ਕਿ ਹੁਣ ਜਿਸ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਹਨ, ਲੋਕ ਦੇਖਣ ਲਈ ਮਜਬੂਰ ਹੋ ਰਹੇ ਹਨ।
5/9

ਨਾਨਾ ਨੇ ਸ਼ਾਹਰੁਖ ਖਾਨ ਦੀ ਫਿਲਮ ਦਾ ਨਾਂ ਲਏ ਬਿਨਾਂ ਅੱਗੇ ਤੰਜ ਕੱਸਿਆ, “ਮੈਂ ਕੱਲ੍ਹ ਬਹੁਤ ਹੀ ਹਿੱਟ ਫਿਲਮ ਦੇਖੀ, ਪਰ ਮੈਂ ਪੂਰੀ ਫਿਲਮ ਨਹੀਂ ਦੇਖ ਸਕਿਆ। ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ।
6/9

ਇਸ ਤੋਂ ਪਹਿਲਾਂ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਵੀ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ ਗਦਰ 2 'ਤੇ ਨਿਸ਼ਾਨਾ ਸਾਧਿਆ ਸੀ।
7/9

'ਗਦਰ 2' ਅਤੇ 'ਦਿ ਕੇਰਲਾ ਸਟੋਰੀ' ਅਤੇ 'ਦਿ ਕਸ਼ਮੀਰ ਫਾਈਲਜ਼' ਵਰਗੀਆਂ ਫਿਲਮਾਂ ਦੀ ਵੱਡੀ ਸਫਲਤਾ ਬਾਰੇ ਗੱਲ ਕਰਦੇ ਹੋਏ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਇਹ ਫਿਲਮਾਂ ਨਹੀਂ ਦੇਖੀਆਂ ਹਨ, ਪਰ ਉਨ੍ਹਾਂ ਨੂੰ ਇਹ ਗੱਲ ਪ੍ਰੇਸ਼ਾਨ ਕਰਨ ਵਾਲੀ ਲੱਗਦੀ ਹੈ ਕਿ ਇਹ ਫਿਲਮਾਂ ਕਾਫੀ ਸਫਲ ਹੋਈਆਂ ਹਨ।ਜਦਕਿ ਫਿਲਮ ਮੇਕਰ ਸੁਧੀਰ ਮਿਸ਼ਰਾ, ਅਨੁਭਵ ਸਿਨਹਾ ਅਤੇ ਹੰਸਲ ਮਹਿਤਾ ਨੂੰ ਜ਼ਿਆਦਾ ਦਰਸ਼ਕ ਨਹੀਂ ਮਿਲਦੇ।
8/9

ਗਦਰ 2 ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ।
9/9

ਇਸ ਸਭ ਦੇ ਵਿਚਕਾਰ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵੀ 'ਦਿ ਕਸ਼ਮੀਰ ਫਾਈਲਜ਼' ਦੀ ਸਫਲਤਾ ਨੂੰ ਖਤਰਨਾਕ ਕਹਿਣ 'ਤੇ ਨਸੀਰੂਦੀਨ ਸ਼ਾਹ ਨੂੰ ਕਰਾਰਾ ਜਵਾਬ ਦਿੱਤਾ ਹੈ। ਵਿਵੇਕ ਨੇ ਸ਼ਾਹ ਲਈ ਕਿਹਾ ਕਿ ਉਹ ਬੁੱਢਾ ਹੋ ਗਿਆ ਹੈ ਅਤੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੈ।
Published at : 13 Sep 2023 02:29 PM (IST)
ਹੋਰ ਵੇਖੋ
Advertisement
Advertisement





















