ਪੜਚੋਲ ਕਰੋ
Neha ਅਤੇ Rohanpreet ਇਸ ਰੋਮਾਂਟਿਕ ਅੰਦਾਜ਼ ਬੀਤਾ ਰਹੇ ਨੇ ਲੌਕਡਾਉਨ 'ਚ ਸਮਾਂ, ਵੇਖੋ ਤਸਵੀਰਾਂ
neha_kakkar_and_rohanpreet
1/8

ਮੁੰਬਈ 'ਚ ਚੱਲ ਰਹੇ ਲੌਕਡਾਉਨ ਕਾਰਨ ਸਾਰੇ ਸੈਲੀਬ੍ਰਿਟੀ ਇੱਕ ਵਾਰ ਫਿਰ ਆਪਣੇ ਘਰਾਂ 'ਚ ਬੰਦ ਹਨ। ਇਸ ਦੌਰਾਨ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਆਪਣੇ ਨਵੇਂ ਘਰ ਦੀਆਂ ਕੁਝ ਝਲਕ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਫੋਟੋਆਂ ਵਿੱਚ ਨੇਹਾ ਅਤੇ ਰੋਹਨਪ੍ਰੀਤ ਦੋਵੇਂ ਗਿਟਾਰ ਵਜਾਉਂਦੇ ਦਿਖਾਈ ਦਿੱਤੇ ਹਨ। ਤੁਸੀਂ ਵੀ ਵੇਖੋ ਦੋਵਾਂ ਦੀਆਂ ਖੂਬਸੂਰਤ ਫੋਟੋਆਂ:
2/8

ਇਨ੍ਹਾਂ ਫੋਟੋਆਂ ਵਿਚ ਨੇਹਾ ਅਤੇ ਰੋਹਨਪ੍ਰੀਤ ਆਪਣੇ ਨਵੇਂ ਅਤੇ ਅਲੀਸ਼ਾਨ ਘਰ ਦੇ ਲਿਵਿੰਗ ਰੂਮ ਵਿਚ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਘਰ ਦਾ ਲਿਵਿੰਗ ਰੂਮ ਬਹੁਤ ਵੱਡਾ ਅਤੇ ਸੁੰਦਰ ਹੈ।
3/8

ਨੇਹਾ ਨੂੰ ਕੁਦਰਤ ਨਾਲ ਖਾਸਾ ਪਿਆਰ ਹੈ ਇਸ ਲਈ ਉਸਨੇ ਆਪਣੇ ਲਿਵਿੰਗ ਰੂਮ ਵਿਚ ਵੀ ਕੁਝ ਗਮਲੇ ਲਗਾਏ ਹਨ। ਘਰ ਵਿਚ ਰੰਗ ਨਾਲ ਫਰਨੀਚਰ ਦੀ ਵਰਤੋਂ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ।
4/8

ਨੇਹਾ ਨੇ ਆਪਣੇ ਘਰ ਵਿਚ ਲੱਕੜ ਦੀ ਫ਼ਰਸ਼ਿੰਗ ਕੀਤੀ ਹੋਈ ਹੈ। ਘਰ ਦੀ ਰਸੋਈ ਵੀ ਬਹੁਤ ਸਪੇਸਫੁਲ ਹੈ।
5/8

ਲਿਵਿੰਗ ਰੂਮ ਦੀ ਕੰਧ 'ਤੇ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਵੀ ਲਗਾਈ ਗਈ ਹੈ। ਇਸ ਖੇਤਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਇਸ ਵਿਚ ਇੱਕ ਕਰੀਮ ਰੰਗ ਦਾ ਸੋਫਾ ਵੀ ਰੱਖੀਆ ਗਿਆ ਹੈ।
6/8

ਦੋਵਾਂ ਨੇ ਆਪਣੇ ਘਰ ਵਿਚ ਇੱਕ ਸ਼ਾਨਦਾਰ ਡਾਈਨਿੰਗ ਏਰੀਆ ਵੀ ਬਣਾਇਆ ਹੈ। ਕਿੰਗ ਸਾਈਜ਼ ਟੇਬਲ ਲਗਾਇਆ ਗਿਆ ਹੈ। ਨਾਲ ਹੀ, ਰੋਸ਼ਨੀ ਦੀ ਵਰਤੋਂ ਵੀ ਕਮਾਲ ਹੈ।
7/8

ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਨੇ ਸਾਲ 2020 ਵਿੱਚ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਆਪਣਾ ਇਹ ਨਵਾਂ ਘਰ ਖਰੀਦ ਲਿਆ ਸੀ। ਅਤੇ ਪ੍ਰਵੇਸ਼ ਦੀਆਂ ਫੋਟੋਆਂ ਵੀ ਨੇਹਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਗਈਆਂ ਸੀ।
8/8

neha kakkar instagram
Published at : 17 Apr 2021 04:45 PM (IST)
ਹੋਰ ਵੇਖੋ





















