ਪੜਚੋਲ ਕਰੋ
Shah Rukh Khan: 'ਪਠਾਨ' ਤੇ 'ਜਵਾਨ' ਤੋਂ ਬਾਅਦ ਇਨ੍ਹਾਂ ਫਿਲਮਾਂ 'ਚ ਧਮਾਲ ਮਚਾਉਣ ਆ ਰਹੇ ਹਨ ਸ਼ਾਹਰੁਖ ਖਾਨ, ਫਿਰ ਬਣਨਗੇ ਨਵੇਂ ਰਿਕਾਰਡ
Shah Rukh Khan Upcoming Movies: 2023 'ਚ 'ਪਠਾਨ' ਅਤੇ 'ਜਵਾਨ' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਵਾਲੇ ਸ਼ਾਹਰੁਖ ਖਾਨ ਦੀ 2024 'ਚ ਕੋਈ ਫਿਲਮ ਨਹੀਂ ਆ ਰਹੀ ਹੈ। ਸ਼ਾਹਰੁਖ ਖਾਨ 2025 ਅਤੇ 2026 ਲਈ ਜ਼ਬਰਦਸਤ ਤਿਆਰੀਆਂ ਕਰ ਰਹੇ ਹਨ।
ਸ਼ਾਹਰੁਖ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਾਲ ਉਨ੍ਹਾਂ ਦੀ ਕੋਈ ਫਿਲਮ ਨਹੀਂ ਆ ਰਹੀ ਪਰ ਅਗਲੇ 2 ਸਾਲਾਂ ਤੱਕ ਸ਼ਾਹਰੁਖ ਤੁਹਾਡੇ ਲਈ ਧਮਾਕੇਦਾਰ ਫਿਲਮਾਂ ਲਿਆਉਣ ਦੀ ਤਿਆਰੀ ਕਰ ਰਹੇ ਹਨ।
1/8

ਸਾਲ 2023 'ਚ ਸ਼ਾਹਰੁਖ ਖਾਨ ਦੀ ਕਿਸਮਤ ਨੇ ਪੂਰਾ ਸਾਥ ਦਿੱਤਾ। ਇਸ ਸਾਲ ਉਨ੍ਹਾਂ ਦੀਆਂ ਤਿੰਨ ਫਿਲਮਾਂ 'ਪਠਾਨ', 'ਜਵਾਨ' ਅਤੇ 'ਡੰਕੀ' ਆਈਆਂ ਜਿਨ੍ਹਾਂ ਨੇ ਹਲਚਲ ਮਚਾ ਦਿੱਤੀ। ਇਨ੍ਹਾਂ ਤਿੰਨਾਂ ਨੇ ਮਿਲ ਕੇ ਬਾਕਸ ਆਫਿਸ 'ਤੇ 2600 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਆਓ ਹੁਣ ਸ਼ਾਹਰੁਖ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ 'ਤੇ ਨਜ਼ਰ ਮਾਰੀਏ।
2/8

ਸਾਲ 2023 'ਚ ਰਿਲੀਜ਼ ਹੋਈ ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਦਾ ਦੂਜਾ ਭਾਗ ਜ਼ਰੂਰ ਆਵੇਗਾ, ਜਿਸ ਦੀ ਸ਼ੂਟਿੰਗ 2025 'ਚ ਸ਼ੁਰੂ ਹੋਵੇਗੀ।
Published at : 13 May 2024 09:26 PM (IST)
ਹੋਰ ਵੇਖੋ





















