ਪੜਚੋਲ ਕਰੋ
ਦੀਪ ਸਹਿਗਲ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਉੱਭਰਦਾ ਸਿਤਾਰਾ, ਤਸਵੀਰਾਂ 'ਚ ਦੇਖੋ ਦਿਲ ਖਿੱਚਵਾਂ ਅੰਦਾਜ਼
Deep_Sehgal
1/4

ਦੀਪ ਸਹਿਗਲ ਪੋਲੀਵੁੱਡ ਇੰਡਸਟਰੀ ਵਿੱਚ ਇੱਕ ਮਾਡਲ ਅਤੇ ਅਭਿਨੇਤਰੀ ਹੈ, ਜੋ ਭੱਜੋ ਵੀਰੋ ਵੇ (2018), ਗੋਲਕ ਬੁਗਨੀ ਬੈਂਕ ਤੇ ਬਟੂਆ (2018), ਡੀਐਸਪੀ ਦੇਵ (2019), ਮੁੰਡਾ ਫਰੀਦਕੋਰੀਆ (2019) ਅਤੇ ਹੋਰ ਬਹੁਤ ਸਾਰੀਆਂ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਦੀਪ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2017 'ਚ ਸੀਰੀਅਲ 'ਏਕ ਕਹਾਨੀ' 'ਚ ਕੀਤੀ ਸੀ।
2/4

26 ਸਾਲਾ ਅਦਾਕਾਰਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਤੇ ਉਸ ਨੇ ਕੰਪਿਊਟਰ ਐਪਲੀਕੇਸ਼ਨਜ਼ ਦੀ ਬੈਚਲਰ ਦੀ ਪੜ੍ਹਾਈ ਕੀਤੀ ਹੈ। ਉਸਨੇ ਆਪਣੇ ਕਾਲਜ ਦੇ ਜੀਵਨ ਵਿੱਚ ਯੁਵਕ ਤਿਉਹਾਰਾਂ ਦੌਰਾਨ ਥੀਏਟਰ ਕੀਤਾ ਅਤੇ ਹਮੇਸ਼ਾਂ ਆਪਣੇ ਅਧਿਆਪਕਾਂ ਅਤੇ ਦੋਸਤਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਜਿਸ ਨੇ ਉਸਨੂੰ ਇਕ ਅਭਿਨੇਤਰੀ ਵਜੋਂ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।
3/4

ਦੀਪ ਨੇ ਕਈ ਮਸ਼ਹੂਰ ਪੰਜਾਬੀ ਕਲਾਕਾਰਾਂ ਜਿਵੇਂ ਕਿ ਐਮੀ ਵਿਰਕ, ਦੇਵ ਖਰੌੜ, ਬਿੰਨੂ ਢਿੱਲੋਂ, ਰੋਸ਼ਨ ਪ੍ਰਿੰਸ, ਹਰੀਸ਼ ਵਰਮਾ, ਨੀਰੂ ਬਾਜਵਾ, ਸਿੰਮੀ ਚਾਹਲ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਹ ਦਿਲਜੀਤ ਦੋਸਾਂਝ, ਵਿੱਕੀ ਕੌਸ਼ਲ ਤੇ ਕਾਰਤਿਕ ਆਰੀਅਨ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ।
4/4

ਦੀਪ ਨੇ ਕਿਹਾ ਕਿ ਉਹ ਰੱਬ ਵਿੱਚ ਬਹੁਤ ਵਿਸ਼ਵਾਸ ਕਰਦੀ ਹੈ ਅਤੇ ਉਹ ਆਪਣੇ ਤੇ ਵੀ ਵਿਸ਼ਵਾਸ ਕਰਦੀ ਹੈ। ਇਸ ਸਫ਼ਰ ਦੌਰਾਨ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਇੱਛਾ ਸ਼ਕਤੀ ਨੇ ਉਸ ਨੂੰ ਮਜ਼ਬੂਤ ਰੱਖਿਆ ਅਤੇ ਉਹ ਦਿਨ-ਬ-ਦਿਨ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਪੰਜਾਬ ਦੀਆਂ ਚੋਟੀ ਦੀਆਂ ਅਭਿਨੇਤਰੀਆਂ 'ਚੋਂ ਇਕ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕੇ।
Published at : 22 Nov 2021 11:08 AM (IST)
ਹੋਰ ਵੇਖੋ
Advertisement
Advertisement





















