ਪੜਚੋਲ ਕਰੋ
ਦੀਵਾਲੀ ਦੀ ਪਾਰਟੀ `ਚ ਅਭਿਸ਼ੇਕ ਬੱਚਨ-ਕਰਿਸ਼ਮਾ ਕਪੂਰ ਦਾ ਹੋਇਆ ਸਾਹਮਣਾ, ਕਦੇ ਦੋਵੇਂ ਕਰਦੇ ਸੀ ਇੱਕ ਦੂਜੇ ਨੂੰ ਪਿਆਰ
ਹਾਲ ਹੀ 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਮਨਾਈ ਗਈ। ਇਸ ਪਾਰਟੀ 'ਚ ਸਾਬਕਾ ਜੋੜਾ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਵੀ ਇਸ ਅੰਦਾਜ਼ 'ਚ ਨਜ਼ਰ ਆਏ।
ਦੀਵਾਲੀ ਦੀ ਪਾਰਟੀ `ਚ ਅਭਿਸ਼ੇਕ ਬੱਚਨ-ਕਰਿਸ਼ਮਾ ਕਪੂਰ ਦਾ ਹੋਇਆ ਸਾਹਮਣਾ, ਕਦੇ ਦੋਵੇਂ ਕਰਦੇ ਸੀ ਇੱਕ ਦੂਜੇ ਨੂੰ ਪਿਆਰ
1/7

20 ਅਕਤੂਬਰ ਦੀ ਰਾਤ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਸੀ। ਇਸ ਪਾਰਟੀ 'ਚ ਸ਼ਾਮਲ ਹੋਣ ਲਈ ਇਕ ਤੋਂ ਵਧ ਕੇ ਇਕ ਸਿਤਾਰੇ ਪਹੁੰਚੇ। ਇਸ ਦੇ ਨਾਲ ਹੀ ਤਸਵੀਰਾਂ ਨੂੰ ਦੇਖ ਕੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਦੋ ਲੋਕਾਂ 'ਤੇ ਟਿਕੀਆਂ ਜੋ ਕਦੇ ਇਕ-ਦੂਜੇ ਨੂੰ ਪਿਆਰ ਕਰਦੇ ਸੀ, ਪਰ ਅੱਜ ਇਨ੍ਹਾਂ ਦੇ ਰਾਹ ਵੱਖ ਹੋ ਚੁੱਕੇ ਹਨ। ਅਸੀਂ ਗੱਲ ਕਰ ਰਹੇ ਹਾਂ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦੀ।
2/7

ਅੱਜ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਦੋਵੇਂ ਆਪਣੀ ਜ਼ਿੰਦਗੀ 'ਚ ਖੁਸ਼ ਹਨ ਪਰ ਕਿਸੇ ਸਮੇਂ ਉਨ੍ਹਾਂ ਦੀ ਮੰਗਣੀ ਦੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਸੀ।
3/7

ਅਜਿਹੇ 'ਚ ਸਾਲਾਂ ਬਾਅਦ ਇਨ੍ਹਾਂ ਸਾਬਕਾ ਜੋੜਿਆਂ ਨੂੰ ਇਕ ਛੱਤ ਹੇਠਾਂ ਪਾਰਟੀ ਕਰਦੇ ਦੇਖਿਆ ਗਿਆ ਤਾਂ ਇਹ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ।
4/7

ਹਾਲਾਂਕਿ, ਪਾਰਟੀ ਤੋਂ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦੀਆਂ ਜੋ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਹਨ, ਉਨ੍ਹਾਂ 'ਚੋਂ ਕੋਈ ਵੀ ਸਾਬਕਾ ਪ੍ਰੇਮੀ ਜੋੜਾ ਇਕੱਠੇ ਨਜ਼ਰ ਨਹੀਂ ਆਇਆ।
5/7

ਤਸਵੀਰ 'ਚ ਕਰਿਸ਼ਮਾ ਕੈਟਰੀਨਾ ਅਤੇ ਵਿੱਕੀ ਕੌਸ਼ਲ ਨੂੰ ਮਿਲ ਰਹੀ ਹੈ, ਜਿਸ ਦੇ ਤੁਰੰਤ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਨੇ ਵੀ ਪਾਰਟੀ 'ਚ ਐਂਟਰੀ ਕੀਤੀ।
6/7

ਬੇਸ਼ੱਕ ਉਹ ਆਹਮੋ-ਸਾਹਮਣੇ ਹੋਏ ਹੋਣਗੇ, ਪਰ ਸਾਲਾਂ ਬਾਅਦ ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਰਿਹਾ।
7/7

ਵੈਸੇ, ਇਹ ਇਤਫ਼ਾਕ ਦੀ ਗੱਲ ਸੀ ਕਿ ਪਾਰਟੀ ਵਿੱਚ ਦੋਵੇਂ ਇੱਕ ਹੀ ਰੰਗ ਦੇ ਕੱਪੜਿਆਂ ਵਿੱਚ ਸਪਾਟ ਹੋਏ ਸਨ। ਜਿੱਥੇ ਅਭਿਸ਼ੇਕ ਬੱਚਨ ਨੇ ਲਾਲ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ, ਉੱਥੇ ਹੀ ਕਰਿਸ਼ਮਾ ਨੈੱਟ ਫੈਬਰਿਕ ਦੀ ਲਾਲ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 21 Oct 2022 12:48 PM (IST)
ਹੋਰ ਵੇਖੋ





















