ਪੜਚੋਲ ਕਰੋ
ਕਰੀਨਾ ਤੋਂ ਲੈ ਕੇ ਮਲਾਇਕਾ ਤੱਕ, ਇਨ੍ਹਾਂ ਹੀਰੋਇਨਾਂ ਨੇ ਨਾਰਮਲ ਡਿਲੀਵਰੀ ਨਾਲ ਨਹੀਂ ਸਗੋਂ ਸਿਜ਼ੇਰੀਅਨ ਰਾਹੀਂ ਦਿੱਤਾ ਬੱਚਿਆਂ ਨੂੰ ਜਨਮ, ਕੀ ਫਿਗਰ ਸੀ ਵਜ੍ਹਾ!
kareena to malaika
1/8

ਬੱਚੇ ਨੂੰ ਜਨਮ ਦੇਣ ਦੇ ਦੋ ਤਰੀਕੇ ਹੁੰਦੇ ਹਨ, ਇੱਕ ਨੈਚੁਲਰ ਡਿਲੀਵਰੀ ਤੇ ਇੱਕ ਸੀ-ਸੈਕਸ਼ਨ ਭਾਵ ਆਪ੍ਰੇਸ਼ਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਜਨਮ ਦੇਣ ਲਈ ਸੀ-ਸੈਕਸ਼ਨ ਨੂੰ ਚੁਣਿਆ .....
2/8

ਕਰੀਨਾ ਕਪੂਰ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਪਟੌਦੀ ਪਰਿਵਾਰ ਦੀ ਨੂੰਹ ਕਰੀਨਾ ਕਪੂਰ ਖਾਨ ਨੇ ਹਾਲ ਹੀ 'ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਬੇਟਾ ਤੈਮੂਰ ਅਲੀ ਖਾਨ ਹੈ। ਕਰੀਨਾ ਨੇ ਤੈਮੂਰ ਨੂੰ ਜਨਮ ਦੇਣ ਲਈ ਸੀ-ਸੈਕਸ਼ਨ ਚੁਣਿਆ ਸੀ।
3/8

ਇਸ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਤੇ ਅਜੇ ਦੇਵਗਨ ਦੀ ਪਤਨੀ ਕਾਜੋਲ ਦਾ ਨਾਮ ਇਸ ਸੂਚੀ ਵਿੱਚ ਆਉਂਦਾ ਹੈ। ਉਸ ਨੇ 24 ਫਰਵਰੀ 1999 ਨੂੰ ਅਜੇ ਦੇਵਗਨ ਨਾਲ ਵਿਆਹ ਕਰਵਾਇਆ। 2003 'ਚ ਕਾਜੋਲ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਫਿਰ 13 ਸਤੰਬਰ, 2010 ਨੂੰ ਸੀ-ਸੈਕਸ਼ਨ ਦੁਆਰਾ ਦੂਜੇ ਬੱਚੇ ਨੂੰ ਜਨਮ ਦਿੱਤਾ।
4/8

ਭਾਰਤ ਦੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਨੇ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਉਸ ਨੇ ਵੀ ਇਸ ਦੇ ਲਈ ਸੀ-ਸੈਕਸ਼ਨ ਚੁਣਿਆ।
5/8

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਸੀ-ਸੈਕਸ਼ਨ ਦੇ ਜ਼ਰੀਏ ਆਪਣੇ ਬੱਚਿਆਂ ਨੂੰ ਜਨਮ ਦਿੱਤਾ। 2008 ਵਿੱਚ, ਮਾਨਿਅਤਾ ਨੇ ਸੰਜੇ ਦੱਤ ਨਾਲ ਵਿਆਹ ਕਰਵਾ ਲਿਆ। ਉਸ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਜਿਨ੍ਹਾਂ ਦੇ ਨਾਮ ਸ਼ਹਰਾਨ ਤੇ ਇਕਰਾ ਹਨ।
6/8

ਬਾਲੀਵੁੱਡ ਦੀ ਬੇਹਤਰੀਨ ਡਾਂਸਰ ਤੇ ਸਭ ਤੋਂ ਫਿੱਟ ਅਭਿਨੇਤਰੀ ਕਹਾਉਣ ਵਾਲੀ ਮਲਾਇਕਾ ਅਰੋੜਾ ਹੁਣ 44 ਸਾਲਾਂ ਦੀ ਹੋ ਗਈ ਹੈ। ਪਰ ਉਨ੍ਹਾਂ ਦੀ ਸੁੰਦਰਤਾ ਅਜੇ ਵੀ ਬਰਕਰਾਰ ਹੈ। ਉਸ ਨੇ ਸਲਮਾਨ ਖਾਨ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕਰਵਾਇਆ ਸੀ। ਫਿਲਹਾਲ ਦੋਹਾਂ ਦਾ ਤਲਾਕ ਹੋ ਗਿਆ ਹੈ। ਮਲਾਇਕਾ ਨੇ ਕਰੀਬ 16 ਸਾਲ ਪਹਿਲਾਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਉਸ ਨੇ ਵੀ ਇਸ ਦੇ ਲਈ ਸੀ-ਸੈਕਸ਼ਨ ਚੁਣਿਆ।
7/8

ਇਨ੍ਹਾਂ ਅਭਿਨੇਤਰੀਆਂ ਤੋਂ ਇਲਾਵਾ ਮਸ਼ਹੂਰ ਹੋਸਟ ਅਤੇ ਅਭਿਨੇਤਰੀ ਮੰਦਿਰਾ ਬੇਦੀ ਨੇ ਵੀ ਆਪਣੇ ਬੱਚੇ ਦੇ ਜਨਮ ਲਈ ਸੀ-ਸੈਕਸ਼ਨ ਦੀ ਚੋਣ ਕੀਤੀ। ਮੰਦਿਰਾ ਨੇ 14 ਫਰਵਰੀ 1999 ਨੂੰ ਰਾਜ ਕੌਸ਼ਲ ਨਾਲ ਵਿਆਹ ਕੀਤਾ ਸੀ। ਅਤੇ 12 ਸਾਲਾਂ ਬਾਅਦ, ਉਸ ਨੇ ਪਹਿਲੇ ਬੱਚੇ ਵੀਰ ਨੂੰ ਜਨਮ ਦਿੱਤਾ।
8/8

ਸ਼ਿਲਪਾ ਸ਼ੈੱਟੀ ਨੇ ਸਾਲ 2009 ਵਿੱਚ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ। ਫਿਰ 2012 'ਚ, ਉਸ ਨੇ ਸੀ-ਸੈਕਸ਼ਨ ਜ਼ਰੀਏ ਇਕ ਬੇਟੇ ਨੂੰ ਜਨਮ ਦਿੱਤਾ। ਉਸ ਦੇ ਬੇਟੇ ਦਾ ਨਾਮ ਵੀਆਨ ਹੈ।
Published at : 28 Feb 2021 01:45 PM (IST)
ਹੋਰ ਵੇਖੋ





















