ਪੜਚੋਲ ਕਰੋ
Yo Yo Honey Singh: ਹਨੀ ਸਿੰਘ ਨੇ ਉਰਫੀ ਜਾਵੇਦ ਦੀ ਕੀਤੀ ਰੱਜ ਕੇ ਤਾਰੀਫ, ਕਹਿ ਦਿੱਤੀ ਇਹ ਗੱਲ
ਹਨੀ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਕੁੜੀਆਂ ਨੂੰ ਉਰਫੀ ਜਾਵੇਦ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, 'ਮੈਨੂੰ ਉਹ ਕੁੜੀ ਬਹੁਤ ਪਸੰਦ ਹੈ। ਉਹ ਬਹੁਤ ਨਿਡਰ ਅਤੇ ਬਹਾਦਰ ਹੈ। ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਹੈ।
ਉਰਫੀ ਜਾਵੇਦ, ਯੋ ਯੋ ਹਨੀ ਸਿੰਘ
1/6

ਬਿਗ ਬੌਸ ਤੋਂ ਬਾਅਦ ਉਰਫ਼ੀ ਜਾਵੇਦ ਆਪਣੀ ਡਰੈਸਿੰਗ ਅਤੇ ਫੈਸ਼ਨ ਸੈਂਸ ਨਾਲ ਬਾਲੀਵੁੱਡ ਇੰਡਸਟਰੀ 'ਚ ਅਲੱਗ ਪਹਿਛਾਣ ਬਣਾਈ ਹੈ। ਕਈ ਵਾਰ ਬਾਲੀਵੁੱਡ ਸਟਾਰ ਵੱਲੋ ਉਰਫ਼ੀ ਜਾਵੇਦ ਦੀ ਡਰੈਸਿੰਗ ਸੈਂਸ 'ਤੇ ਨਿਸ਼ਾਨਾ ਸਾਧਿਆ ਗਿਆ ਹੈ ਉਥੇ ਹੀ ਕਈ ਸਟਾਰਸ ਨੇ ਉਨ੍ਹਾਂ ਦੀ ਇਸ ਲੁੱਕ ਦੀ ਤਾਰੀਫ ਵੀ ਕੀਤੀ ਹੈ।
2/6

ਕਰਨ ਜੌਹਰ ਦੇ ਸ਼ੋਅ 'ਚ ਰਣਵੀਰ ਸਿੰਘ ਨੇ ਉਰਫ਼ੀ ਦੀ ਤਾਰੀਫ ਕੀਤੀ ਸੀ। ਹੁਣ ਰੈਪਰ ਹਨੀ ਸਿੰਘ ਨੇ ਵੀ ਉਰਫੀ ਜਾਵੇਦ ਦੀ ਤਾਰੀਫ ਕੀਤੀ ਹੈ।
3/6

ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤਾਂ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ ਹਨੀ 3.0 ਰਿਲੀਜ਼ ਕੀਤੀ ਹੈ। ਹੁਣ ਇੱਕ ਇੰਟਰਵਿਊ ਵਿੱਚ ਹਨੀ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਕੁੜੀਆਂ ਨੂੰ ਉਰਫੀ ਜਾਵੇਦ ਤੋਂ ਸਿੱਖਣਾ ਚਾਹੀਦਾ ਹੈ।
4/6

ਉਨ੍ਹਾਂ ਨੇ ਕਿਹਾ, 'ਮੈਨੂੰ ਉਹ ਕੁੜੀ ਬਹੁਤ ਪਸੰਦ ਹੈ। ਉਹ ਬਹੁਤ ਨਿਡਰ ਅਤੇ ਬਹਾਦਰ ਹੈ। ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਹੈ।
5/6

ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਤੋਂ ਨਾ ਡਰੋ। ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿਸ ਧਰਮ, ਜਾਤ ਜਾਂ ਪਰਿਵਾਰ ਨਾਲ ਸਬੰਧਤ ਹੋ, ਜੋ ਤੁਹਾਡੇ ਪਰਿਵਾਰ ਵਿੱਚ ਨਹੀਂ ਹੈ, ਉਹ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਉਹ ਕਰੋ ਜੋ ਤੁਹਾਡੇ ਦਿਲ ਵਿੱਚ ਹੈ। ਬਿਨਾਂ ਕਿਸੇ ਦੇ ਡਰ ਤੋਂ।
6/6

ਇੰਟਰਵਿਊ 'ਚ ਹਨੀ ਸਿੰਘ ਨੇ ਪ੍ਰਸ਼ੰਸਕਾਂ ਨੂੰ ਆਪਣੇ ਮਾਤਾ-ਪਿਤਾ ਦੀ ਗੱਲ ਸੁਣਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰੈਪਰ ਨੇ ਖੁਦ ਅਜਿਹਾ ਨਾ ਕਰਨ ਕਾਰਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਦੱਸ ਦੇਈਏ ਕਿ ਹਨੀ ਸਿੰਘ ਨੇ ਸਾਲ 2014 ਵਿੱਚ ਆਪਣੀ ਐਲਬਮ ਦੇਸੀ ਕਲਾਕਰ ਰਿਲੀਜ਼ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਕਈ ਫਿਲਮਾਂ 'ਚ ਗੀਤ ਗਾਏ।
Published at : 09 Jan 2023 05:44 PM (IST)
ਹੋਰ ਵੇਖੋ





















