ਪੜਚੋਲ ਕਰੋ
ਸ਼ਿਲਪਾ ਸ਼ੈੱਟੀ ਕੋਲ Private Jet, ਤਸਵੀਰਾਂ 'ਚ ਦੇਖੋ ਖਾਣ-ਪੀਣ ਤੋਂ ਲੈ ਕੇ ਮਨੋਰੰਜਨ ਦੀ ਹਰ ਸੁਵਿਧਾ
1/8

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੇਸ਼ੱਕ ਫ਼ਿਲਮਾਂ ਵਿੱਚ ਦਿਖਾਈ ਨਹੀਂ ਦਿੰਦੀ ਪਰ ਉਸ ਦੀ ਜ਼ਿੰਦਗੀ 'ਤੇ ਇਸ ਦਾ ਖ਼ਾਸ ਅਸਰ ਦਿਖਾਈ ਨਹੀਂ ਦਿੱਤਾ ਹੈ। ਸ਼ਿਲਪਾ ਨੇ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕੀਤਾ ਹੋਇਆ ਹੈ ਅਤੇ ਉਹ ਕਾਫੀ ਆਲੀਸ਼ਾਨ ਜ਼ਿੰਦਗੀ ਜਿਊਂਦੀ ਹੈ। ਸ਼ਿਲਪਾ ਕੋਲ ਤਾਂ ਆਪਣਾ ਨਿੱਜੀ ਹਵਾਈ ਜਹਾਜ਼ ਵੀ ਹੈ। ਆਓ ਤੁਹਾਨੂੰ ਵੀ ਕਰਵਾਉਂਦੇ ਹਾਂ ਸ਼ਿਲਪਾ ਸ਼ੈੱਟੀ ਦੇ ਪ੍ਰਾਈਵੇਟ ਜੈੱਟ ਦੀ ਸੈਰ...
2/8

ਬਾਲੀਵੁੱਡ ਵਿੱਚ ਅਜਿਹੇ ਸਿਤਾਰੇ ਕੋਈ ਬਹੁਤੇ ਨਹੀਂ ਜਿਨ੍ਹਾਂ ਪ੍ਰਾਈਵੇਟ ਜੈੱਟ ਹੋਵੇ। ਸ਼ਿਲਪਾ ਤੇ ਉਸ ਦੇ ਪਤੀ ਰਾਜ ਕੁੰਦਰਾ ਦੀ ਗਿਣਤੀ ਅਜਿਹੇ ਸਿਤਾਰਿਆਂ ਵਿੱਚ ਹੁੰਦੀ ਹੈ।
3/8

ਇਸ ਪ੍ਰਾਈਵੇਟ ਜੈੱਟ ਵਿੱਚ ਬ੍ਰਾਊਨ ਤੇ ਬੇਜ ਕਲਰ ਦੀ ਫਰਨਿਸ਼ਿੰਗ ਹੈ ਅਤੇ ਸਮਾਨ ਵਗੈਰਾ ਰੱਖਣ ਨੂੰ ਖ਼ੂਬਸੂਰਤੀ ਨਾਲ ਥਾਵਾਂ ਬਣਾਈਆਂ ਗਈਆਂ ਹਨ।
4/8

ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਨਿੱਜੀ ਜਹਾਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਵਗੈਰਾ ਸਾਂਝੀਆਂ ਕਰਦੀ ਰਹਿੰਦੀ ਹੈ।
5/8

ਇਸ ਪ੍ਰਾਈਵੇਟ ਜੈੱਟ ਦਾ ਇੰਟੀਰੀਅਰ ਕਾਫੀ luxurious ਹੈ।
6/8

ਜਹਾਜ਼ ਦੀਆਂ ਸੀਟਾਂ ਬੇਹੱਦ ਆਰਾਮਦਾਇਕ ਹਨ ਅਤੇ ਇਸ ਵਿੱਚ ਮੁਸਾਫਰਾਂ ਦੇ ਮਨੋਰੰਜਨ ਤੇ ਖਾਣ-ਪੀਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।
7/8

ਸ਼ਿਲਪਾ ਨੇ ਇੱਕ ਵਾਰ ਦੱਸਿਆ ਵੀ ਸੀ ਕਿ ਉਹ ਕੋਰੋਨਾ ਤੋਂ ਬਚਣ ਲਈ ਇਸੇ ਪ੍ਰਾਈਵੇਟ ਜੈੱਟ ਦੀ ਵਰਤੋਂ ਕਰਦੀ ਹੈ ਤਾਂ ਜੋ ਪਰਿਵਾਰ ਸਮੇਤ ਭੀੜ-ਭੜੱਕੇ ਤੋਂ ਬਚਿਆ ਜਾ ਸਕੇ।
8/8

ਕੰਮਕਾਜ ਦੀ ਗੱਲ ਕਰੀਏ ਤਾਂ ਇਸ ਸਮੇਂ ਸ਼ਿਲਪਾ ਸ਼ੈੱਟੀ ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੀ ਹੈ ਅਤੇ ਫ਼ਿਲਮ ਹੰਗਾਮਾ 2 ਰਾਹੀਂ ਵੱਡੇ ਪਰਦੇ 'ਤੇ ਵਾਪਸੀ ਵੀ ਕਰ ਰਹੀ ਹੈ।
Published at : 25 May 2021 11:57 AM (IST)
ਹੋਰ ਵੇਖੋ
Advertisement
Advertisement





















