ਪੜਚੋਲ ਕਰੋ
(Source: ECI/ABP News)
Photos: ਕਿਸੇ ਨੇ ਆਨਸਕ੍ਰੀਨ ਸੋਹਰੇ ਨੂੰ ਕੀਤਾ ਡੇਟ, ਤਾਂ ਕਿਸੇ ਨੇ ਆਨਸਕ੍ਰੀਨ ਮਾਂ ਨੂੰ, ਨੀਨਾ ਗੁਪਤਾ ਤੋਂ ਸਿਧਾਰਥ ਸ਼ੁਕਲਾ ਤੱਕ ਜਾਣੋ ਇਨ੍ਹਾਂ ਬਾਰੇ
1
1/7
![ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਮਾਂ ਜਾਂ ਪਿਤਾ ਦੀ ਭੂਮਿਕਾ ਵਿੱਚ ਆਨਸਕ੍ਰੀਨ ਸਨ ਪਰ ਅਸਲ ਜ਼ਿੰਦਗੀ ਵਿੱਚ ਆਪਣੇ ਆਨਸਕ੍ਰੀਨ ਬੇਟੇ ਜਾਂ ਧੀ ਨੂੰ ਡੇਟ ਕਰ ਰਹੇ ਸੀ।](https://cdn.abplive.com/imagebank/default_16x9.png)
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟੀਵੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਮਾਂ ਜਾਂ ਪਿਤਾ ਦੀ ਭੂਮਿਕਾ ਵਿੱਚ ਆਨਸਕ੍ਰੀਨ ਸਨ ਪਰ ਅਸਲ ਜ਼ਿੰਦਗੀ ਵਿੱਚ ਆਪਣੇ ਆਨਸਕ੍ਰੀਨ ਬੇਟੇ ਜਾਂ ਧੀ ਨੂੰ ਡੇਟ ਕਰ ਰਹੇ ਸੀ।
2/7
![ਬਿੱਗ ਬੌਸ ਓਟੀਟੀ ਸ਼ੋਅ ਦੇ ਪ੍ਰਤੀਯੋਗੀ ਜ਼ਿਸ਼ਾਨ ਖਾਨ ਬਾਰੇ ਖਬਰਾਂ ਹਨ ਕਿ ਉਹ ਅਭਿਨੇਤਰੀ ਰਿਹਾਨਾ ਪੰਡਤ ਦੇ ਨਾਲ ਰਿਸ਼ਤੇ ਵਿੱਚ ਹੈ, ਜੋ ਕਿ ਸੀਰੀਅਲ ਕੁਮਕੁਮ ਭਾਗਿਆ ਵਿੱਚ ਉਸਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਹਾਲਾਂਕਿ ਇਸ ਬਾਰੇ ਅਜੇ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ, ਪਰ ਅਜਿਹੀਆਂ ਖਬਰਾਂ ਹਨ ਕਿ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।](https://cdn.abplive.com/imagebank/default_16x9.png)
ਬਿੱਗ ਬੌਸ ਓਟੀਟੀ ਸ਼ੋਅ ਦੇ ਪ੍ਰਤੀਯੋਗੀ ਜ਼ਿਸ਼ਾਨ ਖਾਨ ਬਾਰੇ ਖਬਰਾਂ ਹਨ ਕਿ ਉਹ ਅਭਿਨੇਤਰੀ ਰਿਹਾਨਾ ਪੰਡਤ ਦੇ ਨਾਲ ਰਿਸ਼ਤੇ ਵਿੱਚ ਹੈ, ਜੋ ਕਿ ਸੀਰੀਅਲ ਕੁਮਕੁਮ ਭਾਗਿਆ ਵਿੱਚ ਉਸਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਹਾਲਾਂਕਿ ਇਸ ਬਾਰੇ ਅਜੇ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ, ਪਰ ਅਜਿਹੀਆਂ ਖਬਰਾਂ ਹਨ ਕਿ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
3/7
![ਈਵਾ ਗਰੋਵਰ ਸੋਨੀ ਟੀਵੀ 'ਤੇ ਸੀਰੀਅਲ 'ਬੜੇ ਅੱਛੇ ਲਗਤੇ ਹੈਂ' ਵਿੱਚ ਅਭਿਨੇਤਾ ਰਾਮ ਕਪੂਰ ਦੀ ਮਤਰੇਈ ਮਾਂ ਬਣੀ ਸੀ। ਉਨ੍ਹਾਂ ਦਿਨਾਂ ਵਿੱਚ, ਦੋਵਾਂ ਦੇ ਪਿਆਰ ਬਾਰੇ ਚਰਚਾ ਇੰਡਸਟਰੀ ਵਿੱਚ ਸੁਰਖੀਆਂ ਬਣ ਗਈ ਸੀ। ਰਾਮ ਕਪੂਰ ਵਿਆਹਿਆ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਦੋਵਾਂ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ। ਈਵਾ ਨੇ ਕਿਹਾ ਕਿ ਉਹ 5 ਸਾਲ ਦੀ ਬੱਚੀ ਦੀ ਇਕੱਲੀ ਮਾਂ ਹੈ ਅਤੇ ਰਾਮ ਕਪੂਰ ਦੀ ਪਤਨੀ ਗੌਤਮੀ ਉਸ ਦੀ ਚੰਗੀ ਦੋਸਤ ਹੈ।](https://cdn.abplive.com/imagebank/default_16x9.png)
ਈਵਾ ਗਰੋਵਰ ਸੋਨੀ ਟੀਵੀ 'ਤੇ ਸੀਰੀਅਲ 'ਬੜੇ ਅੱਛੇ ਲਗਤੇ ਹੈਂ' ਵਿੱਚ ਅਭਿਨੇਤਾ ਰਾਮ ਕਪੂਰ ਦੀ ਮਤਰੇਈ ਮਾਂ ਬਣੀ ਸੀ। ਉਨ੍ਹਾਂ ਦਿਨਾਂ ਵਿੱਚ, ਦੋਵਾਂ ਦੇ ਪਿਆਰ ਬਾਰੇ ਚਰਚਾ ਇੰਡਸਟਰੀ ਵਿੱਚ ਸੁਰਖੀਆਂ ਬਣ ਗਈ ਸੀ। ਰਾਮ ਕਪੂਰ ਵਿਆਹਿਆ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਦੋਵਾਂ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ। ਈਵਾ ਨੇ ਕਿਹਾ ਕਿ ਉਹ 5 ਸਾਲ ਦੀ ਬੱਚੀ ਦੀ ਇਕੱਲੀ ਮਾਂ ਹੈ ਅਤੇ ਰਾਮ ਕਪੂਰ ਦੀ ਪਤਨੀ ਗੌਤਮੀ ਉਸ ਦੀ ਚੰਗੀ ਦੋਸਤ ਹੈ।
4/7
![ਆਲੋਕ ਨਾਥ ਨੇ ਦੂਰਦਰਸ਼ਨ 'ਤੇ ਆਉਣ ਵਾਲੇ ਸੀਰੀਅਲ 'ਬੁਨਿਆਦ' ਵਿੱਚ ਅਭਿਨੇਤਰੀ ਨੀਨਾ ਦੇ ਸਹੁਰੇ ਦੀ ਭੂਮਿਕਾ ਨਿਭਾਈ। ਨੀਨਾ ਗੁਪਤਾ ਅਤੇ ਆਲੋਕ ਨਾਥ, ਜੋ ਪਰਦੇ ਉੱਤੇ ਸਹੁਰੇ ਅਤੇ ਨੂੰਹ ਦੀ ਭੂਮਿਕਾ ਵਿੱਚ ਨਜ਼ਰ ਆਏ, ਉਨ੍ਹਾਂ ਦਿਨਾਂ ਵਿੱਚ ਇੱਕ ਦੂਜੇ ਨੂੰ ਡੇਟ ਵੀ ਕਰ ਰਹੇ ਸਨ।](https://cdn.abplive.com/imagebank/default_16x9.png)
ਆਲੋਕ ਨਾਥ ਨੇ ਦੂਰਦਰਸ਼ਨ 'ਤੇ ਆਉਣ ਵਾਲੇ ਸੀਰੀਅਲ 'ਬੁਨਿਆਦ' ਵਿੱਚ ਅਭਿਨੇਤਰੀ ਨੀਨਾ ਦੇ ਸਹੁਰੇ ਦੀ ਭੂਮਿਕਾ ਨਿਭਾਈ। ਨੀਨਾ ਗੁਪਤਾ ਅਤੇ ਆਲੋਕ ਨਾਥ, ਜੋ ਪਰਦੇ ਉੱਤੇ ਸਹੁਰੇ ਅਤੇ ਨੂੰਹ ਦੀ ਭੂਮਿਕਾ ਵਿੱਚ ਨਜ਼ਰ ਆਏ, ਉਨ੍ਹਾਂ ਦਿਨਾਂ ਵਿੱਚ ਇੱਕ ਦੂਜੇ ਨੂੰ ਡੇਟ ਵੀ ਕਰ ਰਹੇ ਸਨ।
5/7
![ਬਿੱਗ ਬੌਸ 13 ਦਾ ਖਿਤਾਬ ਜਿੱਤ ਚੁਕੇ ਪ੍ਰਸਿੱਧ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਦੀ ਜੋੜੀ ਇਨ੍ਹੀਂ ਦਿਨੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ, ਪਰ ਸਿਧਾਰਥ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਸੀ ਜਦੋਂ ਉਹ ਆਪਣੀ ਆਨ-ਸਕ੍ਰੀਨ ਸੱਸ ਨੂੰ ਡੇਟ ਕਰ ਰਹੇ ਸਨ। ਸੀਰੀਅਲ ਬਾਲਿਕਾ ਵਧੂ ਵਿੱਚ ਸਿਧਾਰਥ ਸ਼ੁਕਲਾ ਦੀ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਸਮਿਤਾ ਬਾਂਸਲ ਨਾਲ ਉਸਦੇ ਰਿਸ਼ਤੇ ਦੀਆਂ ਖਬਰਾਂ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।](https://cdn.abplive.com/imagebank/default_16x9.png)
ਬਿੱਗ ਬੌਸ 13 ਦਾ ਖਿਤਾਬ ਜਿੱਤ ਚੁਕੇ ਪ੍ਰਸਿੱਧ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਦੀ ਜੋੜੀ ਇਨ੍ਹੀਂ ਦਿਨੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ, ਪਰ ਸਿਧਾਰਥ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਸੀ ਜਦੋਂ ਉਹ ਆਪਣੀ ਆਨ-ਸਕ੍ਰੀਨ ਸੱਸ ਨੂੰ ਡੇਟ ਕਰ ਰਹੇ ਸਨ। ਸੀਰੀਅਲ ਬਾਲਿਕਾ ਵਧੂ ਵਿੱਚ ਸਿਧਾਰਥ ਸ਼ੁਕਲਾ ਦੀ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਸਮਿਤਾ ਬਾਂਸਲ ਨਾਲ ਉਸਦੇ ਰਿਸ਼ਤੇ ਦੀਆਂ ਖਬਰਾਂ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।
6/7
![ਪ੍ਰਸਿੱਧ ਸ਼ੋਅ 'ਮਨ ਕੀ ਆਵਾਜ਼ ਪ੍ਰਤਿਗਿਆ' ਦੇ ਅੰਕਿਤ ਗੇਰਾ ਅਤੇ ਉਨ੍ਹਾਂ ਦੀ ਆਨਸਕ੍ਰੀਨ ਮਾਂ ਮੋਨਿਕਾ ਸਿੰਘ ਦੇ ਅਫੇਅਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਣੀਆਂ ਸੀ। ਮੋਨਿਕਾ ਇਸ ਸੀਰੀਅਲ ਵਿੱਚ ਅੰਕਿਤ ਗੇਰਾ ਦੀ ਮਾਂ ਬਣੀ ਸੀ। ਜਿਸ ਨੂੰ ਬਾਅਦ ਵਿੱਚ ਅਫਵਾਹਾਂ ਕਿਹਾ ਗਿਆ। ਪਰ ਬਾਅਦ ਵਿੱਚ, ਇੱਕ ਇੰਟਰਵਿਊ ਦੇ ਦੌਰਾਨ, ਮੋਨਿਕਾ ਨੇ ਮੰਨਿਆ ਕਿ ਇੱਕ ਸਮਾਂ ਆਇਆ ਸੀ ਜਦੋਂ ਦੋਨਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ ਸੀ।](https://cdn.abplive.com/imagebank/default_16x9.png)
ਪ੍ਰਸਿੱਧ ਸ਼ੋਅ 'ਮਨ ਕੀ ਆਵਾਜ਼ ਪ੍ਰਤਿਗਿਆ' ਦੇ ਅੰਕਿਤ ਗੇਰਾ ਅਤੇ ਉਨ੍ਹਾਂ ਦੀ ਆਨਸਕ੍ਰੀਨ ਮਾਂ ਮੋਨਿਕਾ ਸਿੰਘ ਦੇ ਅਫੇਅਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਣੀਆਂ ਸੀ। ਮੋਨਿਕਾ ਇਸ ਸੀਰੀਅਲ ਵਿੱਚ ਅੰਕਿਤ ਗੇਰਾ ਦੀ ਮਾਂ ਬਣੀ ਸੀ। ਜਿਸ ਨੂੰ ਬਾਅਦ ਵਿੱਚ ਅਫਵਾਹਾਂ ਕਿਹਾ ਗਿਆ। ਪਰ ਬਾਅਦ ਵਿੱਚ, ਇੱਕ ਇੰਟਰਵਿਊ ਦੇ ਦੌਰਾਨ, ਮੋਨਿਕਾ ਨੇ ਮੰਨਿਆ ਕਿ ਇੱਕ ਸਮਾਂ ਆਇਆ ਸੀ ਜਦੋਂ ਦੋਨਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ ਸੀ।
7/7
![ਅਦਾਕਾਰ ਹਰਸ਼ਦ ਅਰੋੜਾ ਸਟਾਰ ਭਾਰਤ ਦੇ ਸ਼ੋਅ ਮਾਇਆਵੀ ਮਲਿੰਗ ਵਿੱਚ ਰਾਜਕੁਮਾਰ ਅੰਗਦ ਦੀ ਭੂਮਿਕਾ ਵਿੱਚ ਨਜ਼ਰ ਆਏ। ਇਸ ਸੀਰੀਅਲ ਵਿੱਚ ਅਪਰਣਾ ਕੁਮਾਰ ਨੇ ਉਸ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਦੌਰਾਨ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਆਈਆਂ ਸਨ। ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ, ਦੋਵਾਂ ਨੇ ਕਿਹਾ ਕਿ ਉਹ ਸਿਰਫ ਚੰਗੇ ਦੋਸਤ ਹਨ।](https://cdn.abplive.com/imagebank/default_16x9.png)
ਅਦਾਕਾਰ ਹਰਸ਼ਦ ਅਰੋੜਾ ਸਟਾਰ ਭਾਰਤ ਦੇ ਸ਼ੋਅ ਮਾਇਆਵੀ ਮਲਿੰਗ ਵਿੱਚ ਰਾਜਕੁਮਾਰ ਅੰਗਦ ਦੀ ਭੂਮਿਕਾ ਵਿੱਚ ਨਜ਼ਰ ਆਏ। ਇਸ ਸੀਰੀਅਲ ਵਿੱਚ ਅਪਰਣਾ ਕੁਮਾਰ ਨੇ ਉਸ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਦੌਰਾਨ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਆਈਆਂ ਸਨ। ਕਿਹਾ ਜਾ ਰਿਹਾ ਸੀ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ, ਦੋਵਾਂ ਨੇ ਕਿਹਾ ਕਿ ਉਹ ਸਿਰਫ ਚੰਗੇ ਦੋਸਤ ਹਨ।
Published at : 24 Aug 2021 12:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)