ਪੜਚੋਲ ਕਰੋ
Babbu Maan: ਬੱਬੂ ਮਾਨ ਨੂੰ ਪ੍ਰਸ਼ਾਸ਼ਨ ਨੇ ਦਿੱਤਾ ਵੱਡਾ ਝਟਕਾ, ਗਾਇਕ ਨੇ ਪਰੇਸ਼ਾਨ ਹੋ ਸ਼ੇਅਰ ਕੀਤੀ ਪੋਸਟ
Babbu Maan did not get permission To Akhada: ਬੱਬੂ ਮਾਨ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ ਵੀ ਸੁਣਨ ਨੂੰ ਮਿਲਦਾ ਹੈ।
Babbu Maan did not get permission To Akhada
1/6

ਦੱਸ ਦੇਈਏ ਕਿ ਕਲਾਕਾਰ 3 ਦਹਾਕਿਆਂ ਤੋਂ ਸੰਗੀਤ ਜਗਤ 'ਤੇ ਰਾਜ ਕਰਦੇ ਆ ਰਹੇ ਹਨ। ਉਨ੍ਹਾਂ ਆਪਣੇ ਕਰੀਅਰ 'ਚ ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ।
2/6

ਖਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਅਖਾੜਿਆਂ ਰਾਹੀਂ ਲੋਕਾਂ ਦਾ ਦਿਲ ਜਿੱਤ ਰਹੇ ਹਨ। ਇਸ ਵਿਚਾਲੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ।
3/6

ਦਰਅਸਲ, ਪੰਜਾਬੀ ਗਾਇਕ ਵੱਲੋਂ ਇਸਦੀ ਵਜ੍ਹਾ ਦੱਸਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਸਤਿ ਸ਼੍ਰੀ ਅਕਾਲ ਜੀ, ਗੀਤਾਂ ਨੂੰ ਪਿਆਰ ਕਰਨ ਵਾਲੇ ਵੀਰੋ ਤੇ ਭੈਣੋ ਪ੍ਰਸ਼ਾਸ਼ਨ ਨੇ ਤਿੰਨ ਨਵੰਬਰ ਨੂੰ ਹੋਣ ਵਾਲੇ ਅਖਾੜੇ ਦੀ ਇਜ਼ਾਜਤ ਨਹੀਂ ਦਿੱਤੀ।
4/6

ਸਾਰੇ ਅਖਾੜੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਲਿਖਤੀ ਤੇ ਕਾਨੂੰਨੀ ਇਜ਼ਾਜਤ ਲੈ ਕੇ ਫਿਰ ਹੀ ਤਰੀਕ ਦਾ ਐਲਾਨ ਕਰਿਆ ਕਰੋ। ਇਸ ਤਰ੍ਹਾਂ ਅਖਾੜਾ ਨਾਂ ਹੋਣ ਦੀ ਸੂਰਤ ਵਿੱਚ ਪਿਆਰ ਕਰਨ ਵਾਲੇ ਅਤੇ ਚੌਹਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਚਲੋ ਕੋਈ ਨਾਂ... ਵੇਖੋ ਪੰਜਾਬੀ ਗਾਇਕ ਦੀ ਇਹ ਖਾਸ ਪੋਸਟ...
5/6

ਦੱਸ ਦੇਈਏ ਕਿ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇਸ ਉੱਪਰ ਉਨ੍ਹਾਂ ਵੱਲੋਂ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਬਾਈ ਅਸੀਂ ਤਾ ਬੈਨਰ ਵੀ ਤਿਆਰ ਕਰਵਾ ਲਏ ਸੀ ਸਵਾਦ ਹੀ ਖਰਾਬ ਹੋਗਿਆ ਇਹ ਤਾ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪ੍ਰਸ਼ਾਸ਼ਨ ਦੇ ਵੀ ਹੱਥ ਖੜ੍ਹੇ ਹੋ ਜਾਂਦੇ ਨੇ ਬਾਈ ਕੱਟੜ ਕਾਬੂ ਕਰਨੇ ਕਿਤੇ ਸੌਖੀ ਗੱਲ ਏ...
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਆਪਣੇ ਨਵੇਂ ਗਾਣੇ 'ਚ ਮਾਨ 'ਬੁਲੇਟ' ਮੋਟਰ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
Published at : 01 Nov 2023 07:57 PM (IST)
ਹੋਰ ਵੇਖੋ





















