ਪੜਚੋਲ ਕਰੋ
Jaspal Bhatti Death Anniversary: ਕਾਮੇਡੀਅਨ ਜਸਪਾਲ ਭੱਟੀ ਨੂੰ ਅੱਜ ਵੀ ਯਾਦ ਕਰਦੇ ਫੈਨਜ਼, ਕਾਰ ਹਾਦਸੇ ਤੋਂ ਬਾਅਦ ਟੁੱਟ ਗਿਆ ਸੀ ਪਰਿਵਾਰ
Jaspal Bhatti: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਕਾਮੇਡੀਅਨ ਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।
![Jaspal Bhatti: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਕਾਮੇਡੀਅਨ ਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।](https://feeds.abplive.com/onecms/images/uploaded-images/2023/10/25/8db1a987420d7551c5139fd27f58e3c51698235610319709_original.jpg?impolicy=abp_cdn&imwidth=720)
jaspal bhatti family
1/6
![ਬੁਲੰਦੀਆਂ 'ਤੇ ਪਹੁੰਚਣ ਦਾ ਸਫ਼ਰ ਕਿਸੇ ਵੀ ਕਲਾਕਾਰ ਲਈ ਆਸਾਨ ਨਹੀਂ ਹੁੰਦਾ। ਪਰ ਇੱਕ ਕਲਾਕਾਰ ਆਪਣੀ ਛੁਪੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਕਿਵੇਂ ਲਿਆਉਂਦਾ ਹੈ ਅਤੇ ਮਸ਼ਹੂਰ ਹੋ ਜਾਂਦਾ ਹੈ, ਇਹ ਜਸਪਾਲ ਭੱਟੀ ਦੇ ਜੀਵਨ ਤੋਂ ਸਿੱਖਿਆ ਜਾ ਸਕਦਾ ਹੈ।](https://feeds.abplive.com/onecms/images/uploaded-images/2023/10/25/7703e5f95e79bdd9e184ea914a8933271050e.jpg?impolicy=abp_cdn&imwidth=720)
ਬੁਲੰਦੀਆਂ 'ਤੇ ਪਹੁੰਚਣ ਦਾ ਸਫ਼ਰ ਕਿਸੇ ਵੀ ਕਲਾਕਾਰ ਲਈ ਆਸਾਨ ਨਹੀਂ ਹੁੰਦਾ। ਪਰ ਇੱਕ ਕਲਾਕਾਰ ਆਪਣੀ ਛੁਪੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਕਿਵੇਂ ਲਿਆਉਂਦਾ ਹੈ ਅਤੇ ਮਸ਼ਹੂਰ ਹੋ ਜਾਂਦਾ ਹੈ, ਇਹ ਜਸਪਾਲ ਭੱਟੀ ਦੇ ਜੀਵਨ ਤੋਂ ਸਿੱਖਿਆ ਜਾ ਸਕਦਾ ਹੈ।
2/6
![ਜਸਪਾਲ ਭੱਟੀ ਦੀ 25 ਅਕਤੂਬਰ 2012 ਨੂੰ ਸ਼ਾਹਕੋਟ, ਜਲੰਧਰ ਨੇੜੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸ ਦਈਏ ਕਿ ਇਸ ਹਾਦਸੇ ਦੇ ਅਗਲੇ ਹੀ ਦਿਨ ਉਨ੍ਹਾਂ ਦੇ ਬੇਟੇ ਜਸਰਾਜ ਦੀ ਫਿਲਮ 'ਪਾਵਰ ਕੱਟ' ਰਿਲੀਜ਼ ਹੋਈ ਸੀ। ਇਸ ਹਾਦਸੇ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਚਲਾ ਗਿਆ ਸੀ। ਦੱਸ ਦੇਈਏ ਕਿ ਸਾਲ 2013 ਦੌਰਾਨ ਜਸਪਾਲ ਭੱਟੀ ਨੂੰ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਪੁਰਸਕਾਰ 'ਪਦਮ ਭੂਸ਼ਣ' (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।](https://feeds.abplive.com/onecms/images/uploaded-images/2023/10/25/0102a28ea03c8c25614af2f8ac53d601e16a1.jpg?impolicy=abp_cdn&imwidth=720)
ਜਸਪਾਲ ਭੱਟੀ ਦੀ 25 ਅਕਤੂਬਰ 2012 ਨੂੰ ਸ਼ਾਹਕੋਟ, ਜਲੰਧਰ ਨੇੜੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸ ਦਈਏ ਕਿ ਇਸ ਹਾਦਸੇ ਦੇ ਅਗਲੇ ਹੀ ਦਿਨ ਉਨ੍ਹਾਂ ਦੇ ਬੇਟੇ ਜਸਰਾਜ ਦੀ ਫਿਲਮ 'ਪਾਵਰ ਕੱਟ' ਰਿਲੀਜ਼ ਹੋਈ ਸੀ। ਇਸ ਹਾਦਸੇ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਚਲਾ ਗਿਆ ਸੀ। ਦੱਸ ਦੇਈਏ ਕਿ ਸਾਲ 2013 ਦੌਰਾਨ ਜਸਪਾਲ ਭੱਟੀ ਨੂੰ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਪੁਰਸਕਾਰ 'ਪਦਮ ਭੂਸ਼ਣ' (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।
3/6
![ਜਸਪਾਲ ਭੱਟੀ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਸਭ ਤੋਂ ਪਹਿਲਾਂ ਇੰਜਨੀਅਰ ਬਣੇ। ਜਸਪਾਲ ਭੱਟੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। ਪਰ ਪੜ੍ਹਾਈ ਦੇ ਨਾਲ-ਨਾਲ ਜਸਪਾਲ ਭੱਟੀ ਦਾ ਧਿਆਨ ਸ਼ੁਰੂ ਤੋਂ ਹੀ ਕਾਮੇਡੀ ਵੱਲ ਵੀ ਸੀ। ਕਾਮੇਡੀਅਨ ਨੇ ਕਾਲਜ ਵਿੱਚ ਹੀ ਆਪਣਾ ਕਲੱਬ ਬਣਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਨੁੱਕੜ ਨਾਟਕ ਵੀ ਕਰਨੇ ਸ਼ੁਰੂ ਕੀਤੇ। ਜਿਸ ਤੋਂ ਬਾਅਦ ਜਸਪਾਲ ਭੱਟੀ ਦੇ ਕੰਮ ਨੂੰ ਪਸੰਦ ਕੀਤਾ ਜਾਣ ਲੱਗਾ।](https://feeds.abplive.com/onecms/images/uploaded-images/2023/10/25/12e442acf6f258cf573f3fa4daba86e043f7f.jpg?impolicy=abp_cdn&imwidth=720)
ਜਸਪਾਲ ਭੱਟੀ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਸਭ ਤੋਂ ਪਹਿਲਾਂ ਇੰਜਨੀਅਰ ਬਣੇ। ਜਸਪਾਲ ਭੱਟੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। ਪਰ ਪੜ੍ਹਾਈ ਦੇ ਨਾਲ-ਨਾਲ ਜਸਪਾਲ ਭੱਟੀ ਦਾ ਧਿਆਨ ਸ਼ੁਰੂ ਤੋਂ ਹੀ ਕਾਮੇਡੀ ਵੱਲ ਵੀ ਸੀ। ਕਾਮੇਡੀਅਨ ਨੇ ਕਾਲਜ ਵਿੱਚ ਹੀ ਆਪਣਾ ਕਲੱਬ ਬਣਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਨੁੱਕੜ ਨਾਟਕ ਵੀ ਕਰਨੇ ਸ਼ੁਰੂ ਕੀਤੇ। ਜਿਸ ਤੋਂ ਬਾਅਦ ਜਸਪਾਲ ਭੱਟੀ ਦੇ ਕੰਮ ਨੂੰ ਪਸੰਦ ਕੀਤਾ ਜਾਣ ਲੱਗਾ।
4/6
![ਜਸਪਾਲ ਭੱਟੀ ਨੇ ਅੱਗੇ ਵਧ ਕੇ ਚੰਡੀਗੜ੍ਹ ਵਿੱਚ ਇੱਕ ਅਖਬਾਰ ਲਈ ਕੰਮ ਕੀਤਾ। ਜਸਪਾਲ ਭੱਟੀ ਟ੍ਰਿਬਿਊਨ ਅਖਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕਰਦੇ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟੀਵੀ 'ਤੇ ਆਉਣ ਦਾ ਮੌਕਾ ਮਿਲਿਆ ਤਾਂ ਜਸਪਾਲ ਭੱਟੀ ਪਿੱਛੇ ਨਹੀਂ ਹਟਿਆ। ਜਸਪਾਲ ਭੱਟੀ ਨੂੰ ਪਹਿਲੀ ਵਾਰ ਇੱਕ ਟੀਵੀ ਸੀਰੀਅਲ 'ਉਲਟਾ-ਪੁਲਟਾ' ਵਿੱਚ ਦੇਖਿਆ ਗਿਆ ਸੀ।](https://feeds.abplive.com/onecms/images/uploaded-images/2023/10/25/b3f175f9618e96645793f935aabb5e6dd647a.jpg?impolicy=abp_cdn&imwidth=720)
ਜਸਪਾਲ ਭੱਟੀ ਨੇ ਅੱਗੇ ਵਧ ਕੇ ਚੰਡੀਗੜ੍ਹ ਵਿੱਚ ਇੱਕ ਅਖਬਾਰ ਲਈ ਕੰਮ ਕੀਤਾ। ਜਸਪਾਲ ਭੱਟੀ ਟ੍ਰਿਬਿਊਨ ਅਖਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕਰਦੇ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟੀਵੀ 'ਤੇ ਆਉਣ ਦਾ ਮੌਕਾ ਮਿਲਿਆ ਤਾਂ ਜਸਪਾਲ ਭੱਟੀ ਪਿੱਛੇ ਨਹੀਂ ਹਟਿਆ। ਜਸਪਾਲ ਭੱਟੀ ਨੂੰ ਪਹਿਲੀ ਵਾਰ ਇੱਕ ਟੀਵੀ ਸੀਰੀਅਲ 'ਉਲਟਾ-ਪੁਲਟਾ' ਵਿੱਚ ਦੇਖਿਆ ਗਿਆ ਸੀ।
5/6
![ਕਾਰਟੂਨਿਸਟ ਬਣਨ ਤੋਂ ਬਾਅਦ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨ ਤੋਂ ਬਾਅਦ ਜਸਪਾਲ ਭੱਟੀ ਦੂਰਦਰਸ਼ਨ 'ਤੇ ਇੱਕ ਸ਼ੋਅ ਲੈ ਕੇ ਆਏ। ਇਸ ਨਵੇਂ ਸ਼ੋਅ ਦਾ ਨਾਂ ਸੀ- ਫਲਾਪ ਸ਼ੋਅ। ਜਸਪਾਲ ਭੱਟੀ ਦਾ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ ਕਾਮੇਡੀ ਸੀਰੀਅਲ ਤੋਂ ਜਸਪਾਲ ਭੱਟੀ ਨੂੰ ਵੱਖਰੀ ਪਛਾਣ ਮਿਲੀ।](https://feeds.abplive.com/onecms/images/uploaded-images/2023/10/25/855c4dcf7e16278430d865d9d76cdeb5b5bba.jpg?impolicy=abp_cdn&imwidth=720)
ਕਾਰਟੂਨਿਸਟ ਬਣਨ ਤੋਂ ਬਾਅਦ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨ ਤੋਂ ਬਾਅਦ ਜਸਪਾਲ ਭੱਟੀ ਦੂਰਦਰਸ਼ਨ 'ਤੇ ਇੱਕ ਸ਼ੋਅ ਲੈ ਕੇ ਆਏ। ਇਸ ਨਵੇਂ ਸ਼ੋਅ ਦਾ ਨਾਂ ਸੀ- ਫਲਾਪ ਸ਼ੋਅ। ਜਸਪਾਲ ਭੱਟੀ ਦਾ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ ਕਾਮੇਡੀ ਸੀਰੀਅਲ ਤੋਂ ਜਸਪਾਲ ਭੱਟੀ ਨੂੰ ਵੱਖਰੀ ਪਛਾਣ ਮਿਲੀ।
6/6
![ਜਸਪਾਲ ਭੱਟੀ ਦੀ ਸਾਂਝ ਸਿਰਫ਼ ਟੀਵੀ ਸੀਰੀਅਲਾਂ ਅਤੇ ਕਾਮੇਡੀ ਸ਼ੋਅ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਕਾਮੇਡੀ ਦੇ ਦਮ 'ਤੇ ਜਸਪਾਲ ਭੱਟੀ ਨੇ ਅਦਾਕਾਰੀ ਦੀ ਦੁਨੀਆ 'ਚ ਵੀ ਆਪਣਾ ਹੱਥ ਅਜ਼ਮਾਇਆ। ਜਸਪਾਲ ਭੱਟੀ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਜਸਪਾਲ ਭੱਟੀ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਆ ਅਬ ਲੋਟ ਚਲੇਂ, ਹਮਾਰਾ ਦਿਲ ਆਪਕੇ ਪਾਸ ਹੈ, ਇਕਬਾਲ, ਕਾਰਤੂਸ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਜਸਪਾਲ ਭੱਟੀ ਨੇ ਸਹਾਇਕ ਭੂਮਿਕਾਵਾਂ ਨਿਭਾ ਕੇ ਫ਼ਿਲਮ ਜਗਤ ਵਿੱਚ ਆਪਣੀ ਵੱਖਰੀ ਛਾਪ ਛੱਡੀ। ਅੱਜ ਭਲੇ ਹੀ ਕਾਮੇਡੀਅਨ ਸਾਡੇ ਵਿਚਾਲੇ ਮੌਜੂਦ ਨਹੀੰ ਹਨ, ਪਰ ਉਨ੍ਹਾਂ ਦਾ ਨਾਂਅ ਸਾਡੇ ਵਿਚਕਾਰੇ ਹਮੇਸ਼ਾ ਜਿ਼ੰਦਾ ਰਹੇਗਾ।](https://feeds.abplive.com/onecms/images/uploaded-images/2023/10/25/fa0743f52d313bea0cd514acde28baef963bc.jpg?impolicy=abp_cdn&imwidth=720)
ਜਸਪਾਲ ਭੱਟੀ ਦੀ ਸਾਂਝ ਸਿਰਫ਼ ਟੀਵੀ ਸੀਰੀਅਲਾਂ ਅਤੇ ਕਾਮੇਡੀ ਸ਼ੋਅ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਕਾਮੇਡੀ ਦੇ ਦਮ 'ਤੇ ਜਸਪਾਲ ਭੱਟੀ ਨੇ ਅਦਾਕਾਰੀ ਦੀ ਦੁਨੀਆ 'ਚ ਵੀ ਆਪਣਾ ਹੱਥ ਅਜ਼ਮਾਇਆ। ਜਸਪਾਲ ਭੱਟੀ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਜਸਪਾਲ ਭੱਟੀ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਆ ਅਬ ਲੋਟ ਚਲੇਂ, ਹਮਾਰਾ ਦਿਲ ਆਪਕੇ ਪਾਸ ਹੈ, ਇਕਬਾਲ, ਕਾਰਤੂਸ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਜਸਪਾਲ ਭੱਟੀ ਨੇ ਸਹਾਇਕ ਭੂਮਿਕਾਵਾਂ ਨਿਭਾ ਕੇ ਫ਼ਿਲਮ ਜਗਤ ਵਿੱਚ ਆਪਣੀ ਵੱਖਰੀ ਛਾਪ ਛੱਡੀ। ਅੱਜ ਭਲੇ ਹੀ ਕਾਮੇਡੀਅਨ ਸਾਡੇ ਵਿਚਾਲੇ ਮੌਜੂਦ ਨਹੀੰ ਹਨ, ਪਰ ਉਨ੍ਹਾਂ ਦਾ ਨਾਂਅ ਸਾਡੇ ਵਿਚਕਾਰੇ ਹਮੇਸ਼ਾ ਜਿ਼ੰਦਾ ਰਹੇਗਾ।
Published at : 25 Oct 2023 05:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਪਟਿਆਲਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)