ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ ਘੋਸਟ ਦੇ ਗੀਤ Case 'ਚ ਆਪਣੇ ਲੁੱਕ ਨਾਲ ਕਾਇਲ ਕੀਤੇ ਫੈਨਜ਼, ਵੇਖੋ ਤਸਵੀਰਾਂ
Diljit Dosanjh Album Ghost Song Case Video: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਐਲਬਮ ਵਿੱਚ ਪਹਿਲੀ ਵਾਰ ਦਿਲਜੀਤ ਦੋਸਾਂਝ ਆਪਣੇ ਬੋਲਡ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।

Diljit Dosanjh Album Ghost Song Case Video
1/7

ਦੋਸਾਂਝਾਵਾਲੇ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਪੰਜਾਬੀ ਗਾਇਕ ਆਪਣੀ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆ ਰਹੇ ਹਨ।
2/7

ਇਸਦੇ ਨਾਲ ਹੀ ਦਿਲਜੀਤ ਦੀ ਐਲਬਮ ਘੋਸਟ ਤੋਂ ਗੀਤ ਕੇਸ ਦਾ ਵੀਡੀਓ ਵੀ ਆਊਟ ਹੋ ਗਿਆ ਹੈ। ਇਸ ਵਿੱਚ ਦੋਸਾਂਝਾਵਾਲਾ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਿਹਾ ਹੈ।
3/7

ਪੰਜਾਬੀ ਗਾਇਕ ਦਿਲਜੀਤ ਦੇ ਗੀਤ ਕੇਸ ਦਾ ਵੀਡੀਓ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਦੇ ਨਾਲ-ਨਾਲ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੇ ਗਏ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
4/7

ਦਿਲਜੀਤ ਆਪਣੀ ਪੂਰੀ ਟੀਮ ਨਾਲ ਵਾਈਟ ਕਲਰ ਦੇ ਸ਼ਾਨਦਾਰ ਕੱਪੜਿਆਂ ਵਿੱਚ ਵਿਖਾਈ ਦੇ ਰਹੇ ਹਨ।
5/7

ਦੱਸ ਦੇਈਏ ਕਿ ਆਪਣੀ ਘੋਸਟ ਐਲਬਮ ਤੋਂ ਬਾਅਦ ਦਿਲਜੀਤ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਨਾਲ ਗੱਲਬਾਤ ਵੀ ਕਰ ਰਹੇ ਹਨ। ਉਹ ਫੈਨਜ਼ ਵਿਚਾਲੇ ਲਾਈਵ ਆ ਰਹੇ ਹਨ।
6/7

ਖਾਸ ਗੱਲ ਇਹ ਹੈ ਕਿ ਇਸ ਦੌਰਾਨ ਦਿਲਜੀਤ ਨੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਗਾਇਕਾ ਨਾਲ ਲਾਈਵ ਹੋ ਗੱਲ ਵੀ ਕੀਤੀ। ਇਸ ਦੌਰਾਨ ਦਿਲਜੀਤ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਵਿਖਾਈ ਦਿੱਤੇ।
7/7

ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਐਲਬਮ ਘੋਸਟ 29 ਸਤੰਬਰ ਨੂੰ ਰਿਲੀਜ਼ ਹੋਈ। ਇਸ ਐਲਬਮ ਵਿੱਚ ਦਿਲਜੀਤ ਦੇ ਬੋਲਡ ਅੰਦਾਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਤੋਂ ਇਲਾਵਾ ਕਈ ਲੋਕ ਦਿਲਜੀਤ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ।
Published at : 07 Oct 2023 10:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਮਨੋਰੰਜਨ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
