ਪੜਚੋਲ ਕਰੋ
Kaur B: ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
Kaur B Love Life: ਪੰਜਾਬੀ ਗਾਇਕਾ ਕੌਰ ਬੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕਈ ਵਾਰ ਸੁਰਖੀਆਂ ਵਿੱਚ ਆ ਚੁੱਕੀ ਹੈ।
Kaur B Love Life
1/7

ਕੌਰ ਬੀ ਉਨ੍ਹਾਂ ਗਾਇਕਾ ਵਿੱਚ ਗਿਣੀ ਜਾਂਦੀ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ।
2/7

ਇਸ ਦੌਰਾਨ ਕੌਰ ਬੀ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਪਰ ਇਸ ਵਾਰ ਗਾਇਕਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜੋ ਸੁਰਖੀਆਂ ਦਾ ਵਿਸ਼ਾ ਬਣ ਗਈ ਹੈ।
3/7

ਦਰਅਸਲ, ਹਾਲ ਹੀ ਵਿੱਚ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਆਪਣੀ ਇੱਕ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਨਈ ਲਫ਼ਜ਼ਾ ਦੇ ਵਿੱਚ ਦੱਸ ਸਕਦੇ, ਅਸੀ ਕਿੰਨਾ ਥੋਨੂੰ ਚਾਹੁੰਦੇ ਆਂ... ਆਈ ਲਵ ਮਾਈ ਲਵਰ...
4/7

ਗਾਇਕਾ ਦੀ ਇਸ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਕੌਰ ਬੀ ਦੀ ਜ਼ਿੰਦਗੀ ਵਿੱਚ ਅਜਿਹਾ ਕੋਈ ਸ਼ਖਸ਼ ਹੈ, ਜਿਸ ਲਈ ਉਨ੍ਹਾਂ ਇਹ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ।
5/7

ਹਾਲਾਂਕਿ ਗਾਇਕਾ ਵੱਲੋਂ ਹਾਲੇ ਤੱਕ ਉਸ ਸ਼ਖਸ਼ ਦਾ ਨਾਂਅ ਰਿਵੀਲ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤੋਂ ਬਾਅਦ ਇੱਕ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
6/7

ਉਸਦੇ ਪੰਜਾਬੀ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਜ਼ਿਆਦਾਤਰ ਪ੍ਰਸ਼ੰਸਕ ਕੌਰ ਬੀ ਨੂੰ ਸੂਟਾਂ ਵਿੱਚ ਵੇਖਣਾ ਪਸੰਦ ਕਰਦੇ ਹਨ।
7/7

ਵਰਕਫਰੰਟ ਦੀ ਗੱਲ ਕਰਿਏ ਤਾਂ ਕੌਰ ਬੀ ਵੱਲੋਂ ਆਪਣੀ ਨਵੀਂ ਈਪੀ ਅਨਸਟੋਪੇਬਲ ਦਾ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਸੀ। ਪਰ ਇਸਦੀ ਰਿਲੀਜ਼ ਡੇਟ ਹਾਲੇ ਸਾਹਮਣੇ ਨਹੀਂ ਆਈ ਹੈ।
Published at : 26 Apr 2024 10:35 AM (IST)
ਹੋਰ ਵੇਖੋ
Advertisement
Advertisement





















