ਪੜਚੋਲ ਕਰੋ
Ranjit Bawa: ਰਣਜੀਤ ਬਾਵਾ ਨੂੰ ਵੇਖ ਫੈਨਜ਼ ਹੋਏ ਪਰੇਸ਼ਾਨ, ਤਸਵੀਰਾਂ ਉੱਪਰ ਕਮੈਂਟ ਕਰ ਬੋਲੇ- 'ਬਹੁਤ ਹੀ ਬੁਰਾ ਹਾਲ...'
Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਕਿਸੇ ਪਛਾਣ ਦੇ ਮੋਹਤਾਜ ਨਹੀ ਹਨ। ਉਹ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪ੍ਰਸ਼ਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
Ranjit Bawa
1/6

ਹਾਲ ਹੀ ਵਿੱਚ ਪੰਜਾਬੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਪਰੇਸ਼ਾਨ ਅਤੇ ਹੈਰਾਨ ਹੋ ਗਏ।
2/6

ਦਰਅਸਲ, ਰਣਜੀਤ ਬਾਵਾ ਇਨ੍ਹਾਂ ਤਸਵੀਰਾਂ ਵਿੱਚ ਬਹੁਤ ਪਤਲੇ ਅਤੇ ਕਮਜ਼ੋਰ ਨਜ਼ਰ ਆ ਰਹੇ ਹਨ। ਇਹ ਕਮੈਂਟ ਉਨ੍ਹਾਂ ਦੇ ਹੀ ਪ੍ਰਸ਼ੰਸਕਾਂ ਵੱਲੋਂ ਕੀਤੇ ਜਾ ਰਹੇ ਹਨ। ਕਲਾਕਾਰ ਦੀ ਅਜਿਹੀ ਹਾਲਤ ਵੇਖ ਹਰ ਕੋਈ ਹੈਰਾਨ ਹੈ। ਰਣਜੀਤ ਦੀਆਂ ਤਸਵੀਰਾਂ ਉੱਪਰ ਫੈਨਜ਼ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ।
3/6

ਇੱਕ ਯੂਜ਼ਰ ਨੇ ਬਾਵਾ ਦੀਆਂ ਤਸਵੀਰਾਂ ਉੱਪਰ ਕਮੈਂਟ ਕਰ ਲਿਖਿਆ, ਗਾਣਾ ਵੀ ਤੇ ਖਾਣਾ ਵੀ ਦੋਵੇਂ ਜ਼ਰੂਰੀ ਆ ਬਹੁਤ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ, ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ...
4/6

ਇਸਦੇ ਨਾਲ ਹੀ ਇੱਕ ਹੋਰ ਪ੍ਰਸ਼ੰਸਕ ਨੇ ਕਮੈਟ ਵਿੱਚ ਕਿਹਾ, ਵੀਰੇ ਬਾਕੀ ਔਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ...
5/6

ਦੱਸ ਦੇਈਏ ਕਿ ਰਣਜੀਤ ਬਾਵਾ ਦੀ ਹਾਲਤ ਵੇਖ ਹਰ ਕੋਈ ਅਜਿਹੇ ਹੀ ਕਮੈਂਟ ਕਰ ਰਿਹਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਪਣੇ ਕਿਸੇ ਪ੍ਰੋਜੈਕਟ ਲਈ ਕਲਾਕਾਰ ਨੇ ਵਜ਼ਨ ਘਟਾਇਆ ਹੋਵੇ।
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਕਲਾਕਾਰ ਦਾ ਗੀਤ #SMUG ਰਿਲੀਜ਼ ਹੋਇਆ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
Published at : 23 Apr 2024 09:42 AM (IST)
ਹੋਰ ਵੇਖੋ
Advertisement
Advertisement





















