ਪੜਚੋਲ ਕਰੋ
Rubina Bajwa: ਰੁਬੀਨਾ ਬਾਜਵਾ ਨੇ ਮਾਂ ਅਤੇ ਸੱਸ ਨਾਲ ਸਾਂਝੀ ਕੀਤੀ ਤਸਵੀਰ, ਇੰਝ ਦਿੱਤੀ 'ਮਦਰਜ਼ ਡੇਅ' ਦੀ ਵਧਾਈ
Rubina Bajwa On Mother's Day: ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦੇ ਦਮ ਤੇ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਰੁਬੀਨਾ ਬਾਜਵਾ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ।

Rubina Bajwa On Mother's Day
1/7

ਰੁਬੀਨਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੇ ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਅਕਸਰ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਨਾਲ ਪੋਸਟਾਂ ਸ਼ੇਅਰ ਕਰ ਚਰਚਾ ਵਿੱਚ ਰਹਿੰਦੀ ਹੈ।
2/7

ਹਾਲ ਹੀ ਵਿੱਚ ਬੀਤੇ ਦਿਨ ਰੁਬੀਨਾ ਵੱਲੋਂ ਆਪਣੀ ਮਾਂ ਅਤੇ ਸੱਸ ਨੂੰ ਬੇਹੱਦ ਖਾਸ ਤਰੀਕੇ ਨਾਲ ਮਦਰਜ਼ ਡੇਅ ਦੀ ਵਧਾਈ ਦਿੱਤੀ ਗਈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
3/7

ਰੁਬੀਨਾ ਬਾਜਵਾ ਨੇ ਆਪਣੀ ਸੱਸ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਮਦਰਜ਼ ਡੇਅ ਬਿਊਟੀਫੁੱਲ ਮੋਮ ਇਨ ਲਾਅ...
4/7

ਇਸ ਤੋਂ ਇਲਾਵਾ ਰੁਬੀਨਾ ਨੇ ਆਪਣੀ ਮਾਂ ਨਾਲ ਇੱਕ ਤੋਂ ਬਾਅਦ ਇੱਕ ਤਸਵੀਰ ਸਾਂਝੀ ਕੀਤੀ।
5/7

ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਰੁਬੀਨਾ ਦਾ ਚਿਹਰਾ ਉਨ੍ਹਾਂ ਦੀ ਮਾਂ ਨਾਲ ਕਿੰਨਾ ਮਿਲਦਾ ਜੁਲਦਾ ਹੈ।
6/7

ਰੁਬੀਨਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਉਨ੍ਹਾਂ ਵੱਲੋਂ ਲਗਾਤਾਰ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ।
7/7

ਵਰਕਫਰੰਟ ਦੀ ਗੱਲ ਕਰਿਏ ਤਾਂ ਰੁਬੀਨਾ ਬਾਜਵਾ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਵਿੱਚ ਵਿਅਸਤ ਹੈ। ਹਾਲਾਂਕਿ ਫਿਲਮ ਦੇ ਟਾਈਟਲ ਦਾ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਫਿਲਮ ਦੇ ਸ਼ੂਟਿੰਗ ਸੇਟ ਤੋਂ ਕਈ ਤਸਵੀਰਾਂ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ। ਜਿਸ ਵਿੱਚ ਰੁਬੀਨਾ ਆਪਣੇ ਸਾਦੇ ਅੰਦਾਜ਼ ਰਾਹੀਂ ਪ੍ਰਸ਼ੰਸ਼ਕਾਂ ਨੂੰ ਲੁਭਾਇਆ।
Published at : 15 May 2023 07:59 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
