ਪੜਚੋਲ ਕਰੋ
Yuvraj Hans: ਯੁਵਰਾਜ ਹੰਸ ਮੌਤ ਦੇ ਮੂੰਹ 'ਚੋਂ ਇੰਝ ਆਏ ਸੀ ਬਾਹਰ, ਰੌਂਗਟੇ ਖੜ੍ਹੇ ਕਰ ਦਏਗੀ ਇਹ ਦਾਸਤਾਨ
Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।
Yuvraj Hans
1/6

ਦੱਸ ਦਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਕਲਾਕਾਰ ਨੇ ਆਪਣੇ ਘਰ ਸਤੰਬਰ ਮਹੀਨੇ ਨੰਨ੍ਹੀ ਪਰੀ ਦਾ ਸੁਵਾਗਤ ਕੀਤਾ।
2/6

ਜਿਸਦੀ ਜਾਣਕਾਰੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਸੀ। ਫਿਲਹਾਲ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਯੁਵਰਾਜ ਹੰਸ ਨਾਲ ਜੁੜੀਆ ਅਜਿਹਾ ਕਿੱਸਾ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ।
3/6

ਦਰਅਸਲ, Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਯੁਵਰਾਜ ਹੰਸ ਦਾ ਇੱਕ ਖਾਸ ਇੰਟਰਵਿਊ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ। ਜਿਸ ਵਿੱਚ ਪੰਜਾਬੀ ਕਲਾਕਾਰ ਖੁਦ ਨਾਲ ਵਾਪਰੀ ਅਜਿਹੀ ਘਟਨਾ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀ ਵੀ ਹੈਰਾਨ ਰਹਿ ਜਾਵੋਗੇ। ਕਲਾਕਾਰ ਨੇ ਦੱਸਿਆ ਕਿ ਕਿਵੇਂ ਉਹ ਮੌਤ ਦੇ ਮੂੰਹ ਵਿੱਚੋਂ ਬਾਹਰ ਆਏ।
4/6

ਇਸ ਵੀਡੀਓ ਵਿੱਚ ਤੁਸੀ ਸੁਣ ਸਕਦੇ ਹੋ ਕਿ ਯੁਵਰਾਜ ਹੰਸ ਇਹ ਦੱਸਦੇ ਹੋਏ ਨਜ਼ਰ ਆ ਰਹੇ ਹਨ ਕਿ ਕਿਵੇਂ ਉਨ੍ਹਾਂ ਦੀ ਜਾਨ ਬਚੀ। ਕਲਾਕਾਰ ਕਹਿੰਦਾ ਹੈ ਕਿ, ਮੈਂ ਸੱਚੀ ਦੱਸਾ ਅਸੀ ਇੱਕ ਸ਼ੋਅ ਕਰਨ ਗਏ ਰਾਏਪੁਰ, ਉਸ ਦੌਰਾਨ ਜਦੋਂ ਅਸੀ ਗਏ ਤਾਂ ਮੌਸਮ ਮੌਨਸੂਨ ਵਾਲਾ ਸੀ। ਉਨ੍ਹਾਂ ਵਿੱਚ ਜ਼ਿਆਦਾ ਹੀ ਟਰਮੀਨਲਸ ਹੁੰਦੀ ਆ। ਪਰ ਉਹ ਇੰਨਾ ਕ, ਜ਼ਿਆਦਾ ਖਤਰਨਾਕ ਸੀ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇਂ ਇੰਦਾ ਦਾ ਅਨੁਭਵ ਨਹੀਂ ਕੀਤਾ।
5/6

ਮੈਂ ਬਚਪਨ ਤੋਂ ਟ੍ਰੈਵਲ ਕਰਦਾ ਆ ਰਿਹਾ। ਇੱਕ ਟਾਈਮ ਤੇ ਇੱਦਾ ਡਿੱਗਿਆ ਜ਼ਹਾਜ਼ ਕੀ ਸਾਰੀਆਂ ਲਾਈਟਾਂ ਬੰਦ ਹੋ ਗਈਆਂ। ਉਸ ਟਾਈਮ ਇੱਦਾ ਲੱਗਾ ਕਿ ਹੋ ਗਿਆ ਕੰਮ ਬੱਸ। ਉਸ ਸਮੇਂ ਮੈਨੂੰ ਆਪਣਾ ਧਿਆਨ ਨਹੀਂ ਆਇਆ, ਉਸ ਦੌਰਾਨ ਇਹੀ ਵਿਚਾਰ ਮੇਰੇ ਮਨ ਵਿੱਚ ਆਇਆ ਕਿ ਮੇਰੀ ਪਤਨੀ, ਮੇਰੇ ਮੰਮੀ, ਡੈਡੀ ਅਤੇ ਮੇਰਾ ਰਿਦਾਨ, ਸਭ ਤੋਂ ਜ਼ਿਆਦਾ ਰਿਦਾਨ ਦਾ ਆਇਆ ਮੈਨੂੰ ਕਿ ਯਾਰ ਮੈਂ ਇੰਨਾ ਕੀ ਹੀ ਇੰਜੌਏ ਕਰਨਾ ਸੀ ਉਨ੍ਹਾਂ ਨਾਲ...ਉਸ ਸਮੇਂ ਮੈਂ ਕਿਹਾ ਰੱਬਾ ਬਚਾ ਲਾ...ਹਾਲੇ ਤੱਕ ਤਾਂ ਮੈਂ ਕੁਝ ਵੀ ਨਹੀਂ ਕੀਤਾ। ਤੁਸੀ ਵੀ ਵੇਖੋ
6/6

ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਵੱਲੋਂ ਆਪਣੇ ਦੂਜੇ ਬੱਚੇ ਯਾਨਿ ਮਿਜ਼ਰਬ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ।
Published at : 14 Dec 2023 08:15 AM (IST)
ਹੋਰ ਵੇਖੋ





















