ਪੜਚੋਲ ਕਰੋ
Sargun Mehta: ਜਦੋਂ 'ਚੁੜੈਲ' ਸਰਗੁਣ ਮਹਿਤਾ ਦਾ ਸਾਹਮਣਾ ਹੋਇਆ ਅਸਲ ਭੂਤ ਨਾਲ, ਅਦਾਕਾਰਾ ਦੀ ਹਾਲਤ ਹੋ ਗਈ ਖਰਾਬ, ਦੇਖੋ ਵੀਡੀਓ
Sargun Mehta Spooky Experience: ਸਰਗੁਣ ਵੀ ਆਪਣੀ ਜ਼ਿੰਦਗੀ 'ਚ ਅਸਲ ਭੂਤ ਨਾਲ ਸਾਹਮਣਾ ਕਰ ਚੁੱਕੀ ਹੈ। ਉੇਸ ਨੇ ਦੱਸਿਆ, 'ਮੈਂ ਮੁੰਬਈ ਦੇ ਮਲਾਡ 'ਚ ਰਹਿੰਦੀ ਸੀ। ਉੱਥੇ ਮੈਨੂੰ ਇੱਕ ਬੈੱਡਰੂਮ ਦੀ ਕੀਮਤ 'ਚ ਦੋ ਕਮਰਿਆਂ ਵਾਲਾ ਘਰ ਮਿਲ ਗਿਆ ਸੀ।

ਜਦੋਂ 'ਚੁੜੈਲ' ਸਰਗੁਣ ਮਹਿਤਾ ਦਾ ਸਾਹਮਣਾ ਹੋਇਆ ਅਸਲ ਭੂਤ ਨਾਲ, ਅਦਾਕਾਰਾ ਦੀ ਹਾਲਤ ਹੋ ਗਈ ਖਰਾਬ, ਦੇਖੋ ਵੀਡੀਓ
1/7

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਚੁੜੈਲ ਬਣ ਕੇ ਸਭ ਦਾ ਦਿਲ ਜਿੱਤ ਲਿਆ ਸੀ।
2/7

ਇਸ ਦੇ ਨਾਲ ਹੀ ਸਰਗੁਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਆਪਣੇ ਅਸਲ ਭੂਤੀਆ ਤਜਰਬੇ ਬਾਰੇ ਦੱਸਿਆ ਹੈ।
3/7

ਜੀ ਹਾਂ, ਸਰਗੁਣ ਵੀ ਆਪਣੀ ਜ਼ਿੰਦਗੀ 'ਚ ਅਸਲ ਭੂਤ ਨਾਲ ਸਾਹਮਣਾ ਕਰ ਚੁੱਕੀ ਹੈ। ਉੇਸ ਨੇ ਦੱਸਿਆ, 'ਮੈਂ ਮੁੰਬਈ ਦੇ ਮਲਾਡ 'ਚ ਰਹਿੰਦੀ ਸੀ। ਉੱਥੇ ਮੈਨੂੰ ਇੱਕ ਬੈੱਡਰੂਮ ਦੀ ਕੀਮਤ 'ਚ ਦੋ ਕਮਰਿਆਂ ਵਾਲਾ ਘਰ ਮਿਲ ਗਿਆ ਸੀ।
4/7

ਇਸ 'ਤੇ ਮੈਂ ਮਕਾਨ ਮਾਲਕ ਨੂੰ ਪੁੱਛਿਆ ਕਿ ਮੈਨੂੰ ਇਨ੍ਹਾਂ ਸਸਤਾ ਕਿਉਂ ਦੇ ਰਹੇ, ਤਾਂ ਉਸ ਨੇ ਅੱਗੋਂ ਕਿਹਾ ਕਿ ਇੱਕ ਕਮਰੇ 'ਚ ਮੈਂ ਆਪਣਾ ਸਮਾਨ ਰੱਖਣਾ ਹੈ, ਤੇ ਦੂਜਾ ਤੁਸੀਂ ਇਸਤੇਮਾਲ ਕਰ ਲਓ। ਨਾਲ ਹੀ ਤੁਹਾਨੂੰ ਵੱਡਾ ਘਰ ਵੀ ਮਿਲ ਜਾਵੇਗਾ। ਇਸ 'ਤੇ ਮੈਂ ਸੋਚਿਆ ਕਿ ਇਹ ਤਾਂ ਵਧੀਆ ਹੈ ਮੈਂ ਤਾਂ ਵੱਡਾ ਘਰ ਹੀ ਚਾਹੁੰਦੀ ਸੀ।
5/7

ਮੈਂ ਰਾਤ ਨੂੰ ਦਰਵਾਜ਼ਾ ਥੋੜ੍ਹਾ ਖੋਲ੍ਹ ਕੇ ਸੌਂਦੀ ਹੁੰਦੀ ਸੀ, ਕਿਉਂਕਿ ਮੈਨੂੰ ਡਰ ਲੱਗਦਾ ਹੁੰਦਾ ਸੀ। ਮੇਰੀ ਕੰਮਵਾਲੀ ਬਾਹਰ ਡਰਾਇੰਗ ਰੂਮ 'ਚ ਸੌਂਦੀ ਹੁੰਦੀ ਸੀ। ਜਦੋਂ ਮੈਂ ਰਾਤ ਨੂੰ ਸੌਂ ਰਹੀ ਸੀ ਤਾਂ ਜਿਹੜਾ ਮਸਾਜਰ ਮੈਂ ਖਰੀਦ ਕੇ ਲੈਕੇ ਆਈ ਸੀ, ਮੈਂ ਉਸ ਦੇ ਚੱਲਣ ਦੀ ਆਵਾਜ਼ ਸੁਣੀ। ਕਿਸੇ ਨੇ ਉਸ ਮਸਾਜਰ ਨੂੰ ਪੂਰਾ ਇਸਤੇਮਾਲ ਕੀਤਾ
6/7

ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ।
7/7

ਹਾਲ ਹੀ 'ਚ ਸਰਗੁਣ ਮਹਿਤਾ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਗਿੱਪੀ ਗਰੇਵਾਲ ਦੇ ਨਾਲ ਰੋਮਾਂਸ ਕੀਤਾ ਸੀ।
Published at : 13 May 2024 10:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
