ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ 17 ਸਾਲਾ ਫੈਨ ਨੇ ਦਿੱਤਾ ਖਾਸ ਤੋਹਫਾ, ਦੇਖ ਭਾਵੁਕ ਹੋਈ ਮਾਂ ਚਰਨ ਕੌਰ, ਦੇਖੋ ਤਸਵੀਰਾਂ
Sidhu Moose Wala Fans: ਇੱਕ 17 ਸਾਲ ਦੇ ਬੱਚੇ ਨੇ ਮੂਸੇਵਾਲਾ ਦੀ ਹਵੇਲੀ, ਉਸ ਦੀ ਗੱਡੀ ਥਾਰ ਤੇ 5911 ਟਰੈਕਟਰ ਦਾ ਮਾਡਲ ਬਣਾਇਆ। ਇਹ ਤਿੰਨੇ ਚੀਜ਼ਾਂ ਦੇ ਮਾਡਲ ਲੈਕੇ ਉਹ ਮੂਸਾ ਪਿੰਡ ਪੁੱਜਿਆ ਤੇ ਇਹ ਮਾਡਲ ਮੂਸੇਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੇ

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ 17 ਸਾਲਾ ਫੈਨ ਨੇ ਦਿੱਤਾ ਖਾਸ ਤੋਹਫਾ, ਦੇਖ ਭਾਵੁਕ ਹੋਈ ਮਾਂ ਚਰਨ ਕੌਰ, ਦੇਖੋ ਤਸਵੀਰਾਂ
1/7

ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆ 9 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਹੈ। ਪਰ ਹਾਲੇ ਵੀ ਪੂਰੀ ਦੁਨੀਆ 'ਚ ਮੂਸੇਵਾਲਾ ਲਈ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਖਾਸ ਕਰਕੇ ਨੌਜਵਾਨਾਂ 'ਚ ਮੂਸੇਵਾਲਾ ਦਾ ਕਾਫੀ ਕਰੇਜ਼ ਹੈ।
2/7

ਹੁਣ ਮੂਸੇਵਾਲਾ ਦਾ ਇੱਕ 17 ਸਾਲ ਫੈਨ ਉਸ ਦੇ ਮਾਪਿਆਂ ਲਈ ਖਾਸ ਤੋਹਫਾ ਲੈਕੇ ਪਹੁੰਚਿਆ। ਜਿਸ ਨੇ ਵੀ ਇਹ ਗਿਫਟ ਦੇਖਿਆ ਉਹ ਭਾਵੁਕ ਤਾਂ ਹੋਇਆ ਹੀ, ਤੇ ਨਾਲ ਹੀ ਮੂਸੇਵਾਲਾ ਲਈ ਉਸ ਦਾ ਪਿਆਂਰ ਦੇਖ ਕੇ ਹੈਰਾਨ ਵੀ ਰਹਿ ਗਿਆ।
3/7

ਹਾਲ ਹੀ 'ਚ ਇੱਕ 17 ਸਾਲ ਦੇ ਬੱਚੇ ਨੇ ਮੂਸੇਵਾਲਾ ਦੀ ਹਵੇਲੀ, ਉਸ ਦੀ ਗੱਡੀ ਥਾਰ ਤੇ 5911 ਟਰੈਕਟਰ ਦਾ ਮਾਡਲ ਬਣਾਇਆ। ਇਹ ਤਿੰਨੇ ਚੀਜ਼ਾਂ ਦੇ ਮਾਡਲ ਲੈਕੇ ਉਹ ਮੂਸਾ ਪਿੰਡ ਪੁੱਜਿਆ ਅਤੇ ਇਹ ਮਾਡਲ ਮੂਸੇਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੇ।
4/7

ਇਸ ਮਾਡਲ ਨੂੰ ਜਿਸ ਨੇ ਦੇਖਿਆ ਉਹ ਹੈਰਾਨ ਰਹਿ ਗਿਆ, ਕਿਉਂਕਿ ਇਸ ਲੜਕੇ ਜੋ ਥਾਰ ਗੱਡੀ ਦਾ ਮਾਡਲ ਬਣਾਇਆ, ਉਸ 'ਤੇ ਉਸ ਨੇ ਗੋਲੀਆਂ ਦੇ ਨਿਸ਼ਾਨ ਵੀ ਬਣਾਏ।
5/7

ਇਸ ਦੌਰਾਨ ਮੂਸੇਵਾਲਾ ਦੇ ਮਾਪਿਆਂ ਦੇ ਚਾਰੇ ਪਾਸੇ ਜ਼ਬਰਦਸਤ ਸਕਿਉਰਟੀ ਵੀ ਨਜ਼ਰ ਆਈ।
6/7

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 9 ਮਹੀਨੇ ਹੋ ਚੁੱਕੇ ਹਨ, ਪਰ ਪਰਿਵਾਰ ਤੇ ਚਾਹੁਣ ਵਾਲੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
7/7

ਇਸ ਦੌਰਾਨ ਹਾਲ ਹੀ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਮੂੁਸੇਵਾਲਾ ਦੇ ਕਾਤਲਾਂ ਬਾਰੇ ਕਿਹਾ, 'ਸ਼ੁੱਭ ਤੇਰੇ ਸਾਜਸ਼ ਘਾੜਿਆਂ ਨੂੰ ਰੱਬ ਨਰਕ 'ਚ ਵੀ ਥਾਂ ਨਾ ਦੇਵੇ। ਜਿਨ੍ਹਾਂ ਨੇ ਤੈਨੂੰ ਸਾਡੇ ਤੋਂ ਦੂਰ ਕੀਤੈ ਬੱਚੇ।'
Published at : 20 Feb 2023 06:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
