ਪੜਚੋਲ ਕਰੋ
SIdhu Moose Wala: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਆਸਟਰੇਲੀਆ `ਚ ਹੋਵੇਗਾ ਧਰਨਾ ਪ੍ਰਦਰਸ਼ਨ, ਇਸ ਸ਼ਰਤ `ਤੇ ਮਿਲੇਗੀ ਧਰਨੇ `ਚ ਐਂਟਰੀ
Justice For Sidhu Moose Wala: 13 ਨਵੰਬਰ ਨੂੰ ਮੂਸੇਵਾਲਾ ਨੂੰ ਇਨਸਾਫ਼ ਦੀ ਗੁਹਾਰ ਲਗਾਉਣ ਲਈ ਆਸਟਰੇਲੀਆ `ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ `ਚ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ
ਸਿੱਧੂ ਮੂਸੇਵਾਲਾ
1/7

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਲੋਕ ਆਪਣੇ ਚਹੇਤੇ ਸਟਾਰ ਹਾਲੇ ਵੀ ਆਪਣੇ ਦਿਲੋਂ ਕੱਢ ਨਹੀਂ ਸਕੇ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੇ ਕਾਤਲ ਹਾਲੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਇਸ ਕਰਕੇ ਪੂਰੀ ਦੁਨੀਆ `ਚ ਸਿੱਧੂ ਮੂਸੇਵਾਲਾ ਦੇ ਫ਼ੈਨਜ਼ `ਚ ਭਾਰੀ ਰੋਸ ਹੈ।
2/7

ਇਸੇ ਤਹਿਤ 13 ਨਵੰਬਰ ਨੂੰ ਮੂਸੇਵਾਲਾ ਨੂੰ ਇਨਸਾਫ਼ ਦੀ ਗੁਹਾਰ ਲਗਾਉਣ ਲਈ ਆਸਟਰੇਲੀਆ `ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨਾ ਪ੍ਰਦਰਸ਼ਨ `ਚ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਪਰ ਇੱਕ ਸ਼ਰਤ `ਤੇ। ਉਹ ਸ਼ਰਤ ਇਹ ਹੈ ਕਿ ਮੂਸੇਵਾਲਾ ਦੇ ਫ਼ੈਨਜ਼ ਦੀਆਂ ਸ਼ਰਟਾਂ `ਤੇ `ਜਸਟਿਸ ਫਾਰ ਸਿੱਧੂ ਮੂਸੇਵਾਲਾ` ਲਿਖਿਆ ਹੋਣਾ ਜ਼ਰੂਰੀ ਹੈ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਸੋਸ਼ਲ ਮੀਡੀਆ ਤੇ ਧਰਨਾ ਪ੍ਰਦਰਸ਼ਨ ਦਾ ਪੋਸਟਰ ਕਾਫ਼ੀ ਵਾਇਰਲ ਹੋ ਰਿਹਾ ਹੈ।
Published at : 07 Nov 2022 02:08 PM (IST)
ਹੋਰ ਵੇਖੋ





















