ਪੜਚੋਲ ਕਰੋ
Sonam Bajwa: ਪਾਕਿਸਤਾਨ 'ਚ ਹੋਈ ਸੋਨਮ-ਸੋਨਮ, ਅਦਾਕਾਰਾ ਦੀ ਤਸਵੀਰਾਂ ਚਰਚਾ 'ਚ, ਪੰਜਾਬੀ ਸੂਟ 'ਚ ਦਿੱਤੇ ਦਿਲਕਸ਼ ਪੋਜ਼, ਦੇਖੋ PICS
Sonam Bajwa Pics: ਪਾਕਿਸਤਾਨ 'ਚ ਮੁਸ਼ਕ ਨਾਂ ਦੇ ਕੱਪੜਿਆਂ ਦੇ ਬਰਾਂਡ ਲਈ ਸੋਨਮ ਬਾਜਵਾ ਨੇ ਫੋਟੋਸ਼ੂਟ ਕਰਵਾਇਆ। ਸੋਨਮ ਨੇ ਇੱਕ ਤੋਂ ਵਧ ਕੇ ਇੱਕ ਸੋਹਣੇ ਪੰਜਾਬੀ ਸੂਟਾਂ 'ਚ ਦਿਲਕਸ਼ ਪੋਜ਼ ਦਿੱਤੇ।
ਪਾਕਿਸਤਾਨ 'ਚ ਹੋਈ ਸੋਨਮ-ਸੋਨਮ, ਅਦਾਕਾਰਾ ਦੀ ਤਸਵੀਰਾਂ ਚਰਚਾ 'ਚ, ਪੰਜਾਬੀ ਸੂਟ 'ਚ ਦਿੱਤੇ ਦਿਲਕਸ਼ ਪੋਜ਼, ਦੇਖੋ PICS
1/9

ਸੋਨਮ ਬਾਜਵਾ ਸਿਰਫ ਪੰਜਾਬੀ ਦੀ ਹੀ ਟੌਪ ਅਭਿਨੇਤਰੀ ਨਹੀਂ ਹੈ, ਬਲਕਿ ਉਸ ਦੀ ਪਾਕਿਸਤਾਨ 'ਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਾ ਸਬੂਤ ਹੈ ਪਾਕਿਸਤਾਨ 'ਚ ਸੋਨਮ ਦਾ ਤਾਜ਼ਾ ਫੋਟੋਸ਼ੂਟ।
2/9

ਪਾਕਿਸਤਾਨ 'ਚ ਮੁਸ਼ਕ ਨਾਂ ਦੇ ਕੱਪੜਿਆਂ ਦੇ ਬਰਾਂਡ ਲਈ ਸੋਨਮ ਬਾਜਵਾ ਨੇ ਫੋਟੋਸ਼ੂਟ ਕਰਵਾਇਆ। ਸੋਨਮ ਨੇ ਇੱਕ ਤੋਂ ਵਧ ਕੇ ਇੱਕ ਸੋਹਣੇ ਪੰਜਾਬੀ ਸੂਟਾਂ 'ਚ ਦਿਲਕਸ਼ ਪੋਜ਼ ਦਿੱਤੇ।
3/9

ਹੁਣ ਦੇਖਦੇ ਹੀ ਦੇਖਦੇ ਉਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੋਨਮ ਦੀ ਖੂਬਸੂਰਤੀ 'ਤੇ ਭਾਰਤੀ ਹੀ ਨਹੀਂ ਪਾਕਿਸਤਾਨੀ ਵੀ ਦਿਲ ਹਾਰ ਬੈਠੇ ਹਨ।
4/9

ਇਨ੍ਹਾਂ ਤਸਵੀਰਾਂ 'ਚ ਸੋਨਮ ਦਾ ਐਲੀਗੈਂਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਹਲਕੇ ਰੰਗ ਦੇ ਸਟਾਇਲੀਸ਼ ਸੂਟ ਪਹਿਨੇ ਹਨ ਅਤੇ ਇਨ੍ਹਾਂ ਸੂਟਾਂ ਦੇ ਨਾਲ ਉਸ ਨੇ ਬਿਲਕੁਲ ਸਿੰਪਲ ਲੁੱਕ ਕੈਰੀ ਕੀਤੀ ਹੈ।
5/9

ਸੋਨਮ ਨੇ ਤਸਵੀਰਾਂ 'ਚ ਹੈਵੀ ਜਿਊਲਰੀ ਕੈਰੀ ਨਹੀਂ ਕੀਤੀ, ਜਿਸ ਨਾਲ ਸੂਟਾਂ ਦੀ ਕਢਾਈ ਤੇ ਡਿਜ਼ਾਇਨ ਉੱਭਰ ਕੇ ਸਾਹਮਣੇ ਆ ਰਹੇ ਹਨ। ਉਸ ਨੇ ਆਪਣੇ ਲੱੁਕ ਨੂੰ ਹੈਵੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।
6/9

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਮ ਦੀਆਂ ਪਾਕਿ ਐਕਟਰ ਅਹਿਸਾਨ ਖਾਨ ਦੇ ਨਾਲ ਤਸਵੀਰਾਂ ਅੱਗ ਵਾਂਗ ਵਾਇਰਲ ਹੋਈਆਂ। ਕਿਉਂਕਿ ਇਨ੍ਹਾਂ ਤਸਵੀਰਾਂ 'ਚ ਉਹ ਐਕਟਰ ਦੇ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆਈ ਸੀ।
7/9

ਇਨ੍ਹਾਂ ਤਸਵੀਰਾਂ 'ਚ ਦੋਵੇਂ ਕਲਾਕਾਰਾਂ ਦੀ ਕੈਮਿਸਟਰੀ ਇੰਨੀਂ ਜ਼ਬਰਦਸਤ ਸੀ ਕਿ ਲੋਕਾਂ ਨੇ ਦੋਵਾਂ ਨੂੰ ਕੱਪਲ ਸਮਝ ਲਿਆ। ਦੋਵੇਂ ਇਕੱਠੇ ਬੇਹੱਦ ਖੂਬਸੂਰਤ ਲੱਗ ਰਹੇ ਸੀ।
8/9

ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਨੇ ਹਾਲ ਹੀ 'ਚ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਜੁਲਾਈ 'ਚ ਰਿਲੀਜ਼ ਹੋਵੇਗੀ।
9/9

ਇਸ ਤੋਂ ਇਲਾਵਾ ਸੋਨਮ ਬਾਜਵਾ 'ਨਿੱਕਾ ਜ਼ੈਲਦਾਰ 4' ਤੇ 'ਰੰਨਾਂ 'ਚ ਧੰਨਾ' ਵਰਗੀਆਂ ਫਿਲਮਾਂ 'ਚ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
Published at : 23 Feb 2024 04:44 PM (IST)
View More
Advertisement
Advertisement





















