ਪੜਚੋਲ ਕਰੋ
Year Ender 2022: ਇਹ ਹਨ 2022 ਦੇ ਸਭ ਤੋਂ ਵੱਧ ਚਰਚਿਤ ਪੰਜਾਬੀ ਕਲਾਕਾਰ, ਜਿਹੜੇ ਖੂਬ ਰਹੇ ਸੁਰਖੀਆਂ ‘ਚ
Most Popluar Punjabi Actros 2022: ਇਸ ਤੋਂ ਪਹਿਲਾਂ ਕਿ ਇਹ ਸਾਲ ਖਤਮ ਹੋਵੇ, ਆਓ ਇੱਕ ਨਜ਼ਰ ਮਾਰੀਏ ਉਨ੍ਹਾਂ ਪੰਜਾਬੀ ਕਲਾਕਾਰਾਂ ‘ਤੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਸਾਲ ਸੁਰਖੀਆਂ ‘ਚ ਬਣੇ ਰਹੇ।
ਇਹ ਹਨ 2022 ਦੇ ਸਭ ਤੋਂ ਵੱਧ ਚਰਚਿਤ ਪੰਜਾਬੀ ਕਲਾਕਾਰ, ਜਿਹੜੇ ਖੂਬ ਰਹੇ ਸੁਰਖੀਆਂ ‘ਚ
1/10

ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹੈ, ਪਰ ਜਦੋਂ ਤੱਕ ਉਹ ਜ਼ਿੰਦਾ ਸੀ ਖੂਬ ਸੁਰਖੀਆਂ ‘ਚ ਰਿਹਾ ਅਤੇ ਮਰਨ ਤੋਂ ਬਾਅਦ ਵੀ ਉਹ ਹਾਲੇ ਤੱਕ ਸੁਰਖੀਆਂ ਬਣਿਆ ਹੋਇਆ ਹੈ। ਇਸ ਸਾਲ ਜਿਸ ਗਾਇਕ ਦੀ ਸਭ ਤੋਂ ਵੱਧ ਚਰਚਾ ਹੋਈ, ਉਨ੍ਹਾਂ ਵਿਚੋਂ ਸਿੱਧੂ ਦਾ ਨਾਂ ਟੌਪ ‘ਤੇ ਹੈ। ਉਹ ਮਾਨਸਾ ਤੋਂ ਵਿਧਾਨ ਸਭਾ ਸੀਟ ਹਾਰੇ। ਇਸ ਦੀ ਖੂਬ ਚਰਚਾ ਹੋਈ। ਇੱਥੋਂ ਤੱਕ ਕਿ ਸਿੱਧੂ ਦਾ ਖੂਬ ਮਜ਼ਾਕ ਵੀ ਉਡਾਇਆ ਗਿਆ। ਇਸ ਤੋਂ ਬਾਅਦ ਗਾਇਕ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ। 29 ਮਈ 2022 ਨੂੰ ਸਿੱਧੂ ਹਮੇਸ਼ਾ ਦੁਨੀਆ ਤੋਂ ਰੁਖਸਤ ਹੋ ਗਿਆ। ਮਰਨ ਤੋਂ ਬਾਅਦ ਵੀ ਸਿੱਧੂ ਦੇ ਨਾਂ ਕਈ ਰਿਕਾਰਡ ਹੋਏ। ਹਾਲ ਹੀ ‘ਚ ਮੂਸੇਵਾਲਾ ਨੂੰ ਯੂਟਿਊਬ ਵੱਲੋਂ ਡਾਇਮੰਡ ਪਲੇ ਬਟਨ ਮਿਲਿਆ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਇਕਲੌਤਾ ਪੰਜਾਬੀ ਕਲਾਕਾਰ ਹੈ। ਇਸ ਦੇ ਨਾਲ ਨਾਲ ਉਸ ਦੇ ਗੀਤ ਲੰਬੇ ਸਮੇਂ ਤੱਕ ਟਰੈਂਡਿੰਗ ‘ਚ ਰਹੇ। ਉਹ ਜ਼ਿਆਦਾਤਰ ਮਿਉਜ਼ਿਕ ਐਪਸ ਜਿਵੇਂ ਸਪੌਟੀਫਾਈ, ਵਿੰਕ ਤੇ ਯੂਟਿਊਬ ‘ਤੇ ਟੌਪ ਪੰਜਾਬੀ ਗਾਇਕ ਰਿਹਾ ਹੈ।
2/10

ਇਸ ਲਿਸਟ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਂ ਦੂਜੇ ਨੰਬਰ ‘ਤੇ ਹੈ। ਦਿਲਜੀਤ ਦੋਸਾਂਝ ਇਸ ਸਾਲ ਕਾਫੀ ਲਾਈਮਲਾਈਟ ‘ਚ ਰਹੇ। ਉਹ ਬੁੱਕ ਮਾਇ ਸ਼ੋਅ ਦਾ ਟੌਪ ਆਰਟਿਸਟ ਰਿਹਾ ਹੈ। ਗਾਇਕ ਦੇ ਲਾਈਵ ਸ਼ੋਅ ਲਈ ਮਿਲੀਅਨ ਦੀ ਗਿਣਤੀ ‘ਚ ਲੋਕਾਂ ਨੇ ਟਿਕਟਾਂ ਬੁੱਕ ਕੀਤੀਆਂ। ਇੱਥੋਂ ਪਤਾ ਲੱਗਦਾ ਹੈ ਕਿ ਦਿਲਜੀਤ ਦੀ ਫੈਨ ਫਾਲੋਇੰਗ ਕਿੰਨੀ ਜ਼ਿਆਦਾ ਹੈ। ਇਸ ਦੇ ਨਾਲ ਨਾਲ ਐਕਟਰ ਆਪਣੀ ਫਿਲਮ ‘ਜੋਗੀ’ ਕਰਕੇ ਕਾਫੀ ਚਰਚਾ ‘ਚ ਰਿਹਾ। ਇਸ ਤੋਂ ਇਲਾਵਾ ਉਹ ਆਪਣੀ ਅਗਲੀ ਫਿਲਮ ‘ਚਮਕੀਲਾ’ ਲਈ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਇਸ ਸਾਲ ਆਪਣੇ ਬਿਆਨਾਂ ਕਰਕੇ ਵੀ ਚਰਚਾ ਚ ਰਹੇ। ਦਿਲਜੀਤ ਨੇ ਹਾਲ ਹੀ ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ 100 ਪਰਸੈਂਟ ਪੰਜਾਬ ਸਰਕਾਰ ਦੀ ਨਾਲਾਇਕੀ ਹੈ। ਇਹ ਬਿਆਨ ਖੂਬ ਚਰਚਾ ‘ਚ ਰਿਹਾ।
Published at : 22 Dec 2022 04:36 PM (IST)
ਹੋਰ ਵੇਖੋ





















