ਪੜਚੋਲ ਕਰੋ
ਡੱਬੇ 'ਚ ਰੱਖੀਆਂ ਦਾਲਾਂ ਨੂੰ ਲੱਗ ਜਾਂਦਾ ਕੀੜਾ, ਤਾਂ ਅਪਣਾਓ ਆਹ ਦੇਸੀ ਤਰੀਕੇ, ਕਦੇ ਨਹੀਂ ਖ਼ਰਾਬ ਹੋਵੇਗੀ ਦਾਲ
Pulses Safety Tips: ਮਾਨਸੂਨ ਦੇ ਮੌਸਮ ਵਿੱਚ ਡੱਬਿਆਂ ਵਿੱਚ ਸਟੋਰ ਕੀਤੀਆਂ ਦਾਲਾਂ ਨੂੰ ਕੀੜੇ ਲੱਗ ਜਾਂਦੇ ਹਨ। ਦਾਲਾਂ ਨੂੰ ਕੀੜਾ ਨਾ ਲੱਗੇ ਤਾਂ ਤੁਸੀਂ ਆਹ ਤਰੀਕੇ ਅਪਣਾ ਸਕਦੇ ਹੋ।
pulses
1/6

ਜੇਕਰ ਤੁਸੀਂ ਵੀ ਆਪਣੀਆਂ ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਤਰੀਕੇ ਅਪਣਾ ਕੇ ਉਨ੍ਹਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ। ਦਾਲਾਂ ਨੂੰ ਡੱਬੇ ਵਿੱਚ ਰੱਖਣ ਤੋਂ ਪਹਿਲਾਂ, ਉਨ੍ਹਾਂ ਨੂੰ ਭੁੰਨ ਲਓ ਕਿਉਂਕਿ ਜੇਕਰ ਤੁਸੀਂ ਦਾਲਾਂ ਨੂੰ ਭੁੰਨ ਕੇ ਡੱਬੇ ਵਿੱਚ ਰੱਖਦੇ ਹੋ ਤਾਂ ਉਨ੍ਹਾਂ ਵਿੱਚ ਨਮੀ ਨਹੀਂ ਆਵੇਗੀ।
2/6

ਇਸ ਤੋਂ ਇਲਾਵਾ, ਜਿਸ ਡੱਬੇ ਵਿੱਚ ਤੁਸੀਂ ਦਾਲ ਰੱਖਦੇ ਹੋ, ਉਸ ਵਿੱਚ ਦੋ ਤੋਂ ਤਿੰਨ ਲੌਂਗ ਰੱਖ ਦਿਓ। ਤੁਹਾਨੂੰ ਦੱਸ ਦਈਏ ਕਿ ਲੌਂਗ ਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ। ਇਹ ਕੀੜਿਆਂ ਨੂੰ ਵੀ ਦੂਰ ਰੱਖਦੀ ਹੈ। ਲੌਂਗ ਤੁਹਾਡੀ ਦਾਲ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦਾ ਹੈ।
Published at : 05 Jun 2025 07:17 PM (IST)
ਹੋਰ ਵੇਖੋ





















