ਪੜਚੋਲ ਕਰੋ
ਭਾਰਤ ਦੇ ਇਸ ਪਿੰਡ 'ਚ ਲੋਕ ਨਹੀਂ ਪਾਉਂਦੇ ਜੁੱਤੇ-ਚੱਪਲਾਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਜਿੱਥੇ ਅੱਜ ਜੁੱਤੀ ਪਾਉਣਾ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ, ਉੱਥੇ ਹੀ ਭਾਰਤ ਵਿੱਚ ਇੱਕ ਅਜਿਹਾ ਪਿੰਡਾ ਹੈ, ਜਿੱਥੇ ਜੁੱਤੇ ਪਾਉਣ 'ਤੇ ਪਾਬੰਦੀ ਹੈ। ਆਓ ਜਾਣਦੇ ਹਾਂ ਇਸ ਅਨੋਖੀ ਪਰੰਪਰਾ ਬਾਰੇ
Footwear
1/5

ਭਾਰਤ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਹਨ ਜਿਨ੍ਹਾਂ ਦੀਆਂ ਆਪਣੀਆਂ ਵਿਲੱਖਣ ਪਰੰਪਰਾਵਾਂ ਅਤੇ ਰੀਤੀ-ਰਿਵਾਜ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਅਜਿਹਾ ਵੀ ਹੈ ਜਿੱਥੇ ਲੋਕਾਂ ਨੂੰ ਜੁੱਤੀ ਪਾਉਣ 'ਤੇ ਪਾਬੰਦੀ ਹੈ। ਤੁਸੀਂ ਸਹੀ ਸੁਣਿਆ ਹੈ, ਦੱਖਣ ਭਾਰਤ ਵਿੱਚ ਇੱਕ ਅਜਿਹਾ ਪਿੰਡ ਹੈ ਜਿੱਥੇ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਜੁੱਤੀਆਂ ਅਤੇ ਚੱਪਲਾਂ ਪਾਉਣਾ ਪਾਪ ਸਮਝਦੇ ਹਨ। ਦੱਸ ਦਈਏ ਕਿ ਇਹ ਪਿੰਡ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਸਥਿਤ ਹੈ, ਜਿਸਦਾ ਨਾਮ ਅੰਡਮਾਨ ਹੈ। ਇਸ ਪਿੰਡ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਪਿੰਡ ਦੀ ਰਾਖੀ ਮੁਥਿਆਲੰਮਾ ਨਾਂ ਦੀ ਦੇਵੀ ਕਰਦੀ ਹੈ। ਇਸ ਲਈ ਉਹ ਦੇਵੀ ਦੇ ਸਤਿਕਾਰ ਵਿੱਚ ਜੁੱਤੀਆਂ ਅਤੇ ਚੱਪਲਾਂ ਨਹੀਂ ਪਾਉਂਦੇ ਹਨ।
2/5

ਦਰਅਸਲ, ਇਸ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪੂਰਾ ਪਿੰਡ ਇਕ ਮੰਦਰ ਵਰਗਾ ਹੈ। ਇਸ ਲਈ ਉਹ ਪੂਰੇ ਪਿੰਡ ਵਿੱਚ ਜੁੱਤੀਆਂ ਅਤੇ ਚੱਪਲਾਂ ਨਹੀਂ ਪਾਉਂਦੇ। ਇਸ ਤੋਂ ਇਲਾਵਾ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ ਅਤੇ ਪਿੰਡ ਦੇ ਲੋਕ ਇਸ ਦੀ ਪਾਲਣਾ ਕਰਦੇ ਹਨ।
Published at : 22 Oct 2024 08:05 AM (IST)
ਹੋਰ ਵੇਖੋ





















