ਪੜਚੋਲ ਕਰੋ
ਦਿਲਜੀਤ ਦੋਸਾਂਝ ਦੀ ਕਰੋੜਾਂ ਦੀ ਘੜੀ 'ਚ ਕੀ ਹੈ ਖਾਸ,ਕਿਸ ਕਾਰਨ ਵੱਧ ਜਾਂਦੀ ਹੈ ਘੜੀਆਂ ਦੀ ਕੀਮਤ?
ਕਈ ਲੋਕ ਘੜੀਆਂ ਪਹਿਨਣ ਦੇ ਸ਼ੌਕੀਨ ਹੁੰਦੇ ਹਨ। ਕਈ ਕਾਰੋਬਾਰੀ ਅਤੇ ਮਸ਼ਹੂਰ ਹਸਤੀਆਂ ਕਰੋੜਾਂ ਰੁਪਏ ਦੀਆਂ ਘੜੀਆਂ ਪਹਿਨਦੀਆਂ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਰੀਆਂ ਘੜੀਆਂ ਸਮਾਂ ਦੱਸਦੀਆਂ ਹਨ, ਫਿਰ ਉਹ ਇੰਨੀਆਂ ਮਹਿੰਗੀਆਂ ਕਿਉਂ ਹਨ?
ਦੁਨੀਆ 'ਚ ਕਈ ਅਜਿਹੀਆਂ ਕੰਪਨੀਆਂ ਹਨ ਜੋ ਕਰੋੜਾਂ ਰੁਪਏ ਦੀਆਂ ਘੜੀਆਂ ਬਣਾਉਂਦੀਆਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਘੜੀਆਂ ਨੂੰ ਖਰੀਦਣ ਅਤੇ ਪਹਿਨਣ ਦੇ ਸ਼ੌਕੀਨ ਹਨ। ਹਰ ਘੜੀ ਦੀ ਆਪਣੀ ਖਾਸੀਅਤ ਹੁੰਦੀ ਹੈ।
1/5

ਇਸ ਸਮੇਂ ਸੋਸ਼ਲ ਮੀਡੀਆ 'ਤੇ ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਵਾਚ ਦੀ ਚਰਚਾ ਹੋ ਰਹੀ ਹੈ। ਦਰਅਸਲ ਹਾਲ ਹੀ 'ਚ ਉਹ ਅਮਰੀਕੀ ਲੇਟ ਨਾਈਟ ਸ਼ੋਅ 'ਦਿ ਟੂਨਾਈਟ ਸ਼ੋਅ ਵਿਦ ਜਿਮੀ ਫੈਲਨ' 'ਚ ਨਜ਼ਰ ਆਏ ਸਨ।
2/5

ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਵਿੱਚ ਦਿਲਜੀਤ ਨੇ ਬਤੌਰ ਮਿਊਜ਼ੀਕਲ ਗੈਸਟ ਐਂਟਰੀ ਕੀਤੀ ਸੀ ਅਤੇ ਆਪਣੇ ਮਸ਼ਹੂਰ ਟਰੈਕ G.O.A.T ਅਤੇ "Born to Shine" ਨੂੰ ਪਰਫਾਰਮ ਕੀਤਾ ਸੀ।ਇਸ ਦੌਰਾਨ ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ, ਪੰਜਾਬੀ ਧੋਤੀ ਅਤੇ ਪੱਗ ਬੰਨ੍ਹੀ ਹੋਈ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਨਾਈਕੀ ਦੇ ਏਅਰ ਜੌਰਡਨ ਜੁੱਤੇ ਪਹਿਨੇ ਹੋਏ ਸਨ।ਪਰ ਸਭ ਦਾ ਧਿਆਨ ਉਸ ਦੀ ਘੜੀ 'ਤੇ ਸੀ, ਜੋ ਕਿ ਇੱਕ ਡਾਇਮੰਡ ਵਾਚ ਸੀ।
3/5

ਜਾਣਕਾਰੀ ਮੁਤਾਬਕ ਦਿਲਜੀਤ ਨੇ ਇਹ ਘੜੀ ਜੈਨ ਦਿ ਜਵੈਲਰ ਤੋਂ ਖਾਸ ਤੌਰ 'ਤੇ ਆਪਣੇ ਲਈ ਬਣਵਾਈ ਸੀ। ਸਟੇਨਲੈੱਸ ਸਟੀਲ ਅਤੇ ਪਿੰਕ ਗੋਲਡ 'ਚ AP Royal Oak 41mm ਮਾਡਲ ਦੀ ਇਸ ਚਮਕਦਾਰ ਘੜੀ ਦੀ ਕੀਮਤ ਲਗਭਗ 1.2 ਕਰੋੜ ਰੁਪਏ ਦੱਸੀ ਜਾ ਰਹੀ ਹੈ।
4/5

ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਕਈ ਕੰਪਨੀਆਂ ਹਨ ਜੋ ਬਹੁਤ ਮਹਿੰਗੀਆਂ ਘੜੀਆਂ ਬਣਾਉਂਦੀਆਂ ਹਨ। ਇਸ ਵਿੱਚ ਰਿਚਰਡ ਮਿਲ ਕੰਪਨੀ ਵੀ ਹੈ। ਜਿਸ ਦੀ ਘੜੀ ਅਨੰਤ ਅੰਬਾਨੀ ਨੇ ਕੁਝ ਮਹੀਨੇ ਪਹਿਲਾਂ ਆਪਣੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਵਿੱਚ ਪਹਿਨੀ ਸੀ।
5/5

ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਘੜੀ ਦੀ ਕੀਮਤ ਉਸ ਵਿੱਚ ਵਰਤੀ ਜਾਣ ਵਾਲੀ ਮਹਿੰਗੀ ਧਾਤੂ 'ਤੇ ਨਿਰਭਰ ਕਰਦੀ ਹੈ। ਘੜੀ ਵਿੱਚ ਜਿੰਨੀਆਂ ਮਹਿੰਗੀਆਂ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਓਨੀ ਹੀ ਇਸਦੀ ਕੀਮਤ ਵਧਦੀ ਹੈ।
Published at : 21 Jun 2024 09:54 AM (IST)
ਹੋਰ ਵੇਖੋ





















