ਪੜਚੋਲ ਕਰੋ
Cucumber: ਖੀਰਾ ਕੌੜਾ ਕਿਉਂ ਹੁੰਦਾ ਹੈ? ਖੀਰੇ ਨੂੰ ਕੱਟਣ ਤੋਂ ਬਾਅਦ ਕਦੇ ਨਾ ਕਰੋ ਇਹ 2 ਗਲਤੀਆਂ, ਨਹੀਂ ਤਾਂ ਲੱਗ ਸਕਦੀ ਭਿਆਨਕ ਬੀਮਾਰੀ
Why Cumcumber Is Bitter: ਜੇ ਤੁਸੀਂ ਗੌਰ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਖੀਰਾ ਜਿੰਨਾ ਫਰੈੱਸ਼ ਹੋਵੇਗਾ, ਉਹ ਉਨ੍ਹਾਂ ਹੀ ਕੌੜਾ ਹੋਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਖੀਰਾ ਕੌੜਾ ਕਿਉਂ ਹੁੰਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ।
ਗਰਮੀਆਂ ਦਾ ਮੌਸਮ ਹੈ ਤੇ ਇਸ ਮੌਸਮ 'ਚ ਲੋਕ ਖੀਰਾ ਖੂਬ ਖਾਂਦੇ ਹਨ। 90 ਪਰਸੈਂਟ ਤੱਕ ਪਾਣੀ ਨਾਲ ਭਰਪੂਰ ਇਹ ਸਬਜ਼ੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਸ ਨਾਲ ਸਰੀਰ ;ਚੋਂ ਪਾਣੀ ਦੀ ਕਮੀ ਦੂਰ ਹੁੰਦੀ ਹੈ ਤੇ ਨਾਲ ਹੀ ਕਈ ਬੀਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਪਰ ਕੀ ਤੁਸੀਂ ਕਦੇ ਖੀਰੇ ਦੇ ਸੁਆਦ 'ਤੇ ਧਿਆਨ ਦਿੱਤਾ ਹੈ?
1/10

ਜੇ ਤੁਸੀਂ ਗੌਰ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਖੀਰਾ ਜਿੰਨਾ ਫਰੈੱਸ਼ ਹੋਵੇਗਾ, ਉਹ ਉਨ੍ਹਾਂ ਹੀ ਕੌੜਾ ਹੋਵੇਗਾ। ਪਰ ਜਦੋਂ ਤੁਸੀਂ ਪੁਰਾਣਾ ਖੀਰਾ ਖਾਂਦੇ ਹੋ ਤਾਂ ਉਸ ਵਿੱਚ ਕੁੜੱਤਣ ਨਹੀਂ ਹੁੰਦੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਖੀਰਾ ਕੌੜਾ ਕਿਉਂ ਹੁੰਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ।
2/10

ਖੀਰਾ ਇਸ ਕਰਕੇ ਕੌੜਾ ਹੁਮਦਾ ਹੈ ਕਿਉਂਕਿ ਇਸ ਦੇ ਬੂਟੇ 'ਚ ਕੁਕਰਬਿਟਾਸਿਨ ਬੀ ਤੇ ਕੁਕਰਬਿਟਾਸੀਨ ਸੀ ਨਾਮ ਦੇ ਕੰਪਾਊਂਡ ਹੁੰਦੇ ਹਨ। ਇਹ ਕੰਪਾਊਂਡ ਆਮ ਤੌਰ 'ਤੇ ਬੂਟਿਆਂ ਦੀਆਂ ਪੱਤੀਆਂ ਤੇ ਤਣਿਆਂ ਤੱਕ ਹੀ ਸੀਮਤ ਹੁੰਦੇ ਹਨ ਤਾਂ ਕਿ ਇਸ ਨੂੰ ਜਾਨਵਰ ਨਾ ਖਾ ਸਕਣ।
3/10

ਜਿਵੇਂ ਜਿਵੇਂ ਖੀਰਾ ਵਧਦਾ ਹੈ, ਇਸ ਦੀ ਇਹ ਕੁੜੱਤਣ ਘਟਦੀ ਜਾਂਦੀ ਹੈ, ਪਰ ਤਾਜ਼ੇ ਤੋੜੇ ਗਏ ਖੀਰੇ 'ਚ ਇਹ ਕੁੜੱਤਣ ਹੁੰਦੀ ਹੈ। ਖਾਸ ਕਰਕੇ ਤਣੇ ਕੋਲ ਜਿੱਥੋਂ ਇਸ ਨੂੰ ਤੋੜਿਆ ਜਾਂਦਾ ਹੈ।
4/10

ਖੀਰੇ ਦੇ ਪਿਛਲੇ ਹਿੱਸੇ 'ਚ ਇਹੀ ਕੁੜੱਤਣ ਬਣੀ ਰਹਿੰਦੀ ਹੈ, ਜਿਸ ਨੂੰ ਕੱਢਣ ਲਈ ਖਾਣ ਤੋਂ ਪਹਿਲਾਂ ਇਸ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਰਗੜਿਆ ਜਾਂਦਾ ਹੈ। ਇਸ ਨਾਲ ਕੁਕਰਬਿਟਾਸੀਨ ਕੰਪਾਊਂਡ ਬਾਹਰ ਨਿਕਲ ਜਾਂਦੇ ਹਨ ਅਤੇ ਕੁੜੱਤਣ ਖਤਮ ਹੋ ਜਾਂਦੀ ਹੈ।
5/10

ਕੁੱਝ ਲੋਕਾਂ ਨੂੰ ਪਤਾ ਨਹੀਂ ਹੁੰਦਾ ਅਤੇ ਉਹ ਖੀਰੇ ਨੂੰ ਫਰਿੱਜ 'ਚ ਰੱਖਣ ਲੱਗਦੇ ਹਨ। ਇਹ ਤਰੀਕਾ ਖੀਰੇ ਨੂੰ ਜ਼ਹਿਰੀਲਾ ਬਣਾ ਸਕਦਾ ਹੈ।
6/10

ਇਸ ਨਾਲ ਹੁੰਦਾ ਇਹ ਹੈ ਕਿ ਕੁਕਰਬਿਟਾਸੀਨ ਕੰਪਾਊਂਡ ਵਧਦਾ ਜਾਂਦਾ ਹੈ ਅਤੇ ਠੰਡਕ ਨਾਲ ਪੂਰੇ ਖੀਰੇ 'ਚ ਫੈਲ ਜਾਂਦਾ ਹੈ। ਇਸ ਨਾਲ ਪੂਰਾ ਖੀਰਾ ਕੌੜਾ ਹੋ ਜਾਂਦਾ ਹੈ।
7/10

ਕੱਟਿਆ ਹੋਇਆ ਖੀਰਾ ਫਰਿੱਜ 'ਚ ਰੱਖਣਾ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਦਰਅਸਲ, ਖੀਰੇ ਦੇ ਛਿਲਕੇ ਦਾ ਕੁਕਰਬਿਟਾਸੀਨ ਕੰਪਾਊਂਡ ਪੂਰੇ ਖੀਰੇ 'ਚ ਫੈਲ ਸਕਦਾ ਹੈ
8/10

ਫਿਰ ਜਦੋਂ ਤੁਸੀਂ ਇਸ ਨੂੰ ਖਾਓਗੇ ਤਾਂ ਤੁਹਾਨੂੰ ਕੁਕਰਬਿਟਾਸੀਨ ਵਧਣ ਕਰਕੇ ਪੇਟ ਦਰਦ ਤੇ ਪੇਟ 'ਚ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
9/10

ਤਾਂ ਖੀਰੇ ਨੂੰ ਸਟੋਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਫਰਿੱਜ ਦੇ ਬਾਹਰ ਇੱਕ ਸੂਤੀ ਕੱਪੜੇ ਨੂੰ ਗਿੱਲਾ ਕਰਕੇ ਇਸ ਵਿੱਚ ਲਪੇਟ ਕੇ ਰੱਖੋ। ਇਸ ਤੋਂ ਇਲਾਵਾ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਇਸੇ ਤਰ੍ਹਾਂ ਕੱਪੜੇ ਜਾਂ ਪੇਪਰ 'ਚ ਲਪੇਟ ਕੇ ਇਸ ਨੂੰ ਫਰਿੱਜ ਦੇ ਸਭ ਤੋਂ ਨਿਚਲੇ ਹਿੱਸੇ 'ਚ ਰੱਖੋ।
10/10

ਇਸ ਦੇ ਨਾਲ ਹੀ ਜੇ ਤੁਹਾਨੂੰ ਖੀਰੇ ਨੂੰ ਕੱਟਣ ਤੋਂ ਬਾਅਦ ਸਟੋਰ ਕਰਨਾ ਹੈ ਤਾਂ ਪਹਿਲਾਂ ਇਸ ਨੂੰ ਛਿੱਲ ਲਓ। ਫਿਰ ਧੋ ਕੇ ਕੱਟ ਲਓ ਅਤੇ ਇੱਕ ਕੰਟੇਨਰ 'ਚ ਪਾ ਕੇ ਸਟੋਰ ਕਰੋ। ਖੀਰੇ ਨੂੰ ਕੱਟਣ ਤੋਂ ਬਾਅਦ ਫਰਿੱਜ ;'ਚ ਖੁੱਲ੍ਹਾ ਰੱਖਣਾ ਵੱਡੀ ਗਲਤੀ ਹੈ।
Published at : 15 May 2024 09:37 PM (IST)
ਹੋਰ ਵੇਖੋ
Advertisement
Advertisement





















