ਲੋਕੇਸ਼ ਰਾਹੁਲ ਨੇ 19 ਮੈਚਾਂ ਵਿਚ ਪਹਿਲੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 1289 ਦੌੜਾਂ ਬਣਾਈਆਂ ਹਨ, ਜਿਸ ਵਿਚ ਤਿੰਨ ਸੈਂਕੜੇ ਸ਼ਾਮਲ ਹਨ। ਉਸ ਨੇ 16 ਮੈਚਾਂ ਵਿਚ ਦੂਜੇ ਨੰਬਰ 'ਤੇ ਦੋ ਸੈਂਕੜੇ ਲਗਾ ਕੇ 629 ਦੌੜਾਂ ਬਣਾਈਆਂ ਹਨ, ਜਦਕਿ ਤੀਜੇ ਨੰਬਰ 'ਤੇ ਚਾਰ ਮੈਚ ਖੇਡੇ ਹਨ ਅਤੇ ਛੇਵੇਂ ਨੰਬਰ 'ਤੇ ਇੱਕ ਵਾਰ ਬੱਲੇਬਾਜ਼ੀ ਕੀਤੀ ਹੈ।