ਵਪਾਰ ਮੰਡਲ ਵਲੋਂ ਜਿਥੇ ਗੁਰਦਾਸਪੁਰ ਬਾਜ਼ਾਰ 'ਚ ਰੋਸ ਮਾਰਚ ਕੀਤਾ ਗਿਆ ਉਥੇ ਹੀ ਡੀਸੀ ਗੁਰਦਾਸਪੁਰ ਦੇ ਘਰ ਦੇ ਬਾਹਰ ਲੰਬੇ ਸਮੇਂ ਤਕ ਰੋਸ ਵਜੋਂ ਧਰਨਾ ਦਿੱਤਾ ਗਿਆ ਅਤੇ ਜੰਮਕੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਦੁਕਾਨਦਾਰਾਂ ਨੇ ਕਿਹਾ ਉਹ ਮੰਗ ਪੱਤਰ ਦੇਕੇ ਚੱਲੇ ਹਨ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਸਮੇਂ 'ਚ ਆਪਣਾ ਸੰਘਰਸ਼ ਹੋਰ ਤੇਜ ਕਰਨਗੇ।ਦੱਸ ਦੇਈਏ ਕਿ ਕੇਂਦਰ ਨੇ ਰਾਜਾਂ ਨੂੰ ਹਿਦਾਇਤ ਕੀਤੀ ਸੀ ਕੇ ਕੋਈ ਵੀ ਰਾਜ ਬਿਨ੍ਹਾਂ ਕੇਂਦਰ ਦੀ ਮਨਜ਼ੂਰੀ ਦੇ ਲੌਕਡਾਊਨ ਜਾਂ ਕਰਫਿਊ ਨਹੀਂ ਲੱਗਾ ਸਕਦਾ।ਹਿਮਾਚਲ 'ਚ ਵੀ ਬਿਨ੍ਹਾਂ ਈ- ਪਾਸ ਐਂਟਰੀ ਤੇ ਪਾਬੰਧੀ ਹੈ।