ਪੜਚੋਲ ਕਰੋ
Health benefits: ਤੋਰੀ ਖਾਣ ਨਾਲ ਸਿਹਤ ਨੂੰ ਮਿਲਦੇ ਇਹ 6 ਅਨੋਖੇ ਫਾਇਦੇ... ਤੁਸੀਂ ਵੀ ਜ਼ਰੂਰ ਇਸ ਨੂੰ ਡਾਈਟ 'ਚ ਸ਼ਾਮਿਲ ਕਰੋ
Health News:ਹਰੀਆਂ ਸਬਜ਼ੀਆਂ ਦਾ ਸੇਵਨ ਸਿਹਤ ਲਈ ਹਮੇਸ਼ਾ ਫਾਇਦੇਮੰਦ ਹੁੰਦਾ ਹੈ। ਅਜਿਹੀ ਹੀ ਇੱਕ ਹਰੀ ਸਬਜ਼ੀ ਹੈ ਤੋਰੀ । ਵੈਸੇ ਤਾਂ ਲੋਕ ਇਸ ਸਬਜ਼ੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਪਰ ਇਸ ਤੋਂ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।
( Image Source : Freepik )
1/6

ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਤੋਰੀ ਦੀ ਸਬਜ਼ੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਸ ਵਿਚ ਕੈਲੋਰੀ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਅਤੇ ਜ਼ਿਆਦਾ ਖਾਣ ਤੋਂ ਬਚਣ ਵਿੱਚ ਮਦਦ ਕਰਦਾ ਹੈ।
2/6

ਡਾਇਬਟੀਜ਼ ਦੇ ਮਰੀਜਾਂ ਨੂੰ ਤੋਰੀ ਖਾਣ ਨਾਲ ਫਾਇਦਾ ਹੋ ਸਕਦਾ ਹੈ। ਤੋਰੀ 'ਚ ਪੇਪਟਾਇਡ ਅਤੇ ਐਲਕਾਲਾਇਡ ਹੁੰਦੇ ਹਨ, ਜਿਸ ਕਾਰਨ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ, ਇਸ ਦੀ ਵਰਤੋਂ ਨਾਲ ਇਨਸੁਲਿਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
Published at : 29 Jul 2023 07:28 AM (IST)
ਹੋਰ ਵੇਖੋ





















