ਪੜਚੋਲ ਕਰੋ
Health: ਸਰਦੀਆਂ ‘ਚ ਸਿਹਤ ਅਤੇ ਤਾਕਤ ਦਾ ਖਜਾਨਾ ਹੈ ਸਫੇਦ ਤਿੱਲ, ਕਈ ਬਿਮਾਰੀਆਂ ‘ਚ ਦਵਾਈ ਦੀ ਤਰ੍ਹਾਂ ਕਰਦਾ ਕੰਮ
ਜੇਕਰ ਤੁਸੀਂ ਠੰਡ ਦੇ ਮੌਸਮ 'ਚ ਅਕਸਰ ਬਿਮਾਰ ਰਹਿੰਦੇ ਹੋ ਅਤੇ ਲਗਾਤਾਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਸਫੇਦ ਤਿੱਲ ਨਿਯਮਿਤ ਰੂਪ 'ਚ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭਰਪੂਰ ਊਰਜਾ ਮਿਲੇਗੀ ਅਤੇ ਤੁਹਾਡਾ ਭਾਰ ਵੀ ਕੰਟਰੋਲ 'ਚ ਰਹੇਗਾ।
Sesame
1/6

ਸਰਦੀਆਂ ਦਾ ਮੌਸਮ ਤਾਂ ਸ਼ਾਨਦਾਰ ਹੁੰਦਾ ਹੈ ਪਰ ਲੋਕ ਇਸ ਮੌਸਮ ਵਿੱਚ ਸਭ ਤੋਂ ਵੱਧ ਬਿਮਾਰ ਹੁੰਦੇ ਹਨ। ਦਰਅਸਲ ਠੰਡ ਦੇ ਮੌਸਮ 'ਚ ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੇ 'ਚ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮ ਸੁਭਾਅ ਵਾਲੇ ਚਿੱਟੇ ਤਿੱਲ ਸਰਦੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
2/6

ਚਿੱਟੇ ਤਿਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਜਦੋਂ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ ਤਾਂ ਮੌਸਮੀ ਬਿਮਾਰੀਆਂ ਜਿਵੇਂ ਜ਼ੁਕਾਮ, ਖੰਘ, ਫਲੂ ਆਦਿ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਅਤੇ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦਾ ਹੈ।
Published at : 08 Nov 2023 06:19 PM (IST)
ਹੋਰ ਵੇਖੋ





















